PTC News
Search
🔍 Search

Patiala Bridge Collapse Video : ਪਟਿਆਲਾ ਚ ਵੱਡਾ ਹਾਦਸਾ, ਭਾਖੜਾ ਨਹਿਰ ਤੇ ਬਣਿਆ ਪੁੱਲ ਟੁੱਟਿਆ, ਇੱਕ ਟਰੱਕ ਨੂੰ ਲੱਗੀ ਅੱਗ

Patiala Bridge collapses Video : ਸੰਗਰੂਰ ਬਾਈਪਾਸ 'ਤੇ ਭਾਖੜਾ ਨਹਿਰ 'ਤੇ ਬਣਿਆ ਪੁੱਲ ਜ਼ਮੀਨ 'ਚ ਧੱਸ ਗਿਆ। ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ 'ਤੇ ਪੁੱਲ ਵਿੱਚ ਧੱਸ ਗਏ। ਮੌਕੇ 'ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।

By  KRISHAN KUMAR SHARMA November 19th 2026 08:21 AM -- Updated: November 19th 2026 08:45 AM

Patiala Bridge Collapse Video : ਪਟਿਆਲਾ 'ਚ ਵੀਰਵਾਰ ਨੂੰ ਤੜਕਸਾਰ ਉਦੋਂ ਵੱਡਾ ਜਾਨੀ ਨੁਕਸਾਨ ਹੋਣੋ ਬਚ ਗਿਆ, ਜਦੋਂ ਭਾਖੜਾ ਨਹਿਰ 'ਤੇ ਬਣਿਆ ਇੱਕ ਲੋਹੇ ਦਾ ਪੁੱਲ ਡਿੱਗ ਕੇ ਜ਼ਮੀਨ 'ਚ ਧੱਸ ਗਿਆ। ਜਾਣਕਾਰੀ ਅਨੁਸਾਰ, ਪੁੱਲ ਦੇ ਧੱਸਣ ਮੌਕੇ ਉਪਰ ਟਰੱਕਾਂ ਦੀ ਆਵਾਜਾਈ ਸੀ, ਜਿਸ ਦੌਰਾਨ ਦੋ ਟਰੱਕ ਮੌਕੇ 'ਤੇ ਪੁੱਲ ਵਿੱਚ ਧੱਸ ਗਏ। ਮੌਕੇ 'ਤੇ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜੋ ਕਿ ਬੁਰੀ ਤਰ੍ਹਾਂ ਸੜ ਗਿਆ।

ਪੁੱਲ ਡਿੱਗਣ ਪਿੱਛੋਂ ਧੱਸੇ ਟਰੱਕ, ਲੱਗੀ ਅੱਗ

ਮੌਕੇ ਤੋਂ ਜਾਣਕਾਰੀ ਅਨੁਸਾਰ, ਇਹ ਪੁੱਲ ਪਟਿਆਲਾ-ਸੰਗਰੂਰ ਬਾਈਪਾਸ 'ਤੇ ਪਿੰਡ ਪਾਸਿਆਣਾ ਨੇੜੇ ਬਣਿਆ ਹੋਇਆ ਹੈ। ਅੱਜ ਤੜਕਸਾਰ ਜਦੋਂ ਦੋ ਟਰਾਲੇ ਪੁੱਲ ਦੇ ਉਪਰੋਂ ਲੰਘ ਰਹੇ ਸਨ ਤਾਂ ਅਚਾਨਕ ਇਹ ਘਟਨਾ ਵਾਪਰੀ, ਜਿਸ ਦੌਰਾਨ ਪੁੱਲ ਅਚਾਨਕ ਟੁੱਟ ਗਿਆ ਅਤੇ ਧੱਸ ਗਿਆ। ਹਾਲਾਂਕਿ, ਪੁੱਲ ਟੁੱਟਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਘਟਨਾ ਨੇ ਖੜੇ ਕੀਤੇ ਸਵਾਲ

ਜਾਣਕਾਰੀ ਅਨੁਸਾਰ, ਘਟਨਾ ਕਾਰਨ ਮੌਕੇ 'ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਕਿਉਂਕਿ ਇਹ ਚੰਡੀਗੜ੍ਹ-ਬਠਿੰਡਾ ਲਈ ਮੁੱਖ ਰਸਤਾ ਹੈ। ਟਰੱਕ ਨੂੰ ਅੱਗ ਲੱਗਣ ਦੀ ਘਟਨਾ ਪਿੱਛੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ। ਭਾਵੇਂ ਇਸ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਪੁੱਲ ਦੇ ਅਚਾਨਕ ਇਸ ਤਰ੍ਹਾਂ ਡਿੱਗਣ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਹਨ ਕਿਉਂਕਿ ਕੁੱਝ ਸਮਾਂ ਪਹਿਲਾਂ ਹੀ ਇਸ ਪੁੱਲ ਦੀ ਮੁਰੰਮਤ ਹੋਈ ਸੀ।

'ਸਾਨੂੰ ਖੁਦ ਨਹੀਂ ਪਤਾ ਲੱਗਿਆ ਕਿ ਕੀ ਹੋਇਆ'

ਮੌਕੇ 'ਤੇ ਇੱਕ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਪੁੱਲ ਅਚਾਨਕ ਡਿੱਗ ਗਿਆ, ਇੱਕਦਮ ਧਮਾਕੇ ਵਾਂਗ ਆਵਾਜ਼ ਆਈ। ਉਸ ਨੇ ਕਿਹਾ ਕਿ ਸਾਨੂੰ ਖੁਦ ਵੀ ਨਹੀਂ ਪਤਾ ਲੱਗਾ ਕਿ ਆਖਿਰ ਹੋਇਆ ਕੀ ਹੈ। ਉਸ ਨੇ ਕਿਹਾ ਕਿ ਇਹ ਸਵੇਰੇ 6 ਵਜੇ ਦੇ ਲਗਭਗ ਘਟਨਾ ਵਾਪਰੀ ਹੈ। ਹਾਲਾਂਕਿ, ਕਿਸੇ ਦੇ ਗੰਭੀਰ ਸੱਟ ਤਾਂ ਨਹੀਂ ਵੱਜੀ, ਪਰ ਫਿਰ ਵੀ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਖਬਰ ਅਪਡੇਟ ਜਾਰੀ...

Related Post