Bike Chori Gang Busted : ਪਟਿਆਲਾ ਚ ਮੋਟਰਸਾਈਕਲ ਚੋਰ ਗੈਂਗ ਦਾ ਪਰਦਾਫਾਸ਼, ਲੋਕਾਂ ਕੋਲ ਗਿਰਵੀ ਰੱਖਦੇ ਸਨ ਮੋਟਰਸਾਈਕਲ

Patiala Bike Chori Busted : ਇਹ ਗਿਰੋਹ ਇਹਨਾਂ ਮੋਟਰਸਾਈਕਲਾਂ ਨੂੰ ਚੋਰੀ ਕਰਕੇ ਆਮ ਲੋਕਾਂ ਕੋਲ ਗਿਰਵੀ ਰੱਖ ਕੇ ਉਹਨਾਂ ਕੋਲ ਪੈਸੇ ਲੈ ਲੈਂਦਾ ਸੀ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਹਨਾਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ 23 ਦੇ ਕਰੀਬ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ।

By  KRISHAN KUMAR SHARMA December 1st 2025 12:56 PM -- Updated: December 1st 2025 12:59 PM

Patiala Bike Chor Gang Busted : ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਇੱਕ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 2 ਨੌਜਵਾਨਾਂ ਨੂੰ 23 ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਜਦੋਂ ਇੰਸਪੈਕਟਰ ਸ਼ਿਵਰਾਜ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਲਹੌਰੀਗੇਟ ਪਟਿਆਲਾ ਦੀ ਨਿਗਰਾਨੀ ਹੇਠ ਇੱਕ ਟੀਮ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਇਆ ਵੀਰ ਜੀ ਦੀ ਮੜੀਆਂ ਦੇ ਬੈਕ ਸਾਈਡ ਬੰਨੇ ਪਰ ਇੱਕ ਮੂਲਾ ਫੈਸ਼ਨ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਬਰਾਮਦ ਕਰਕੇ ਮੁਕਦਮਾ ਦਰਜ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਕੜੀ ਅੱਗੇ ਦੀ ਅੱਗੇ ਜੁੜ ਕੇ ਤਕਰੀਬਨ ਇੱਕ ਮੋਟਰਸਾਈਕਲ ਤੋਂ ਸ਼ੁਰੂ ਹੋ ਕੇ 23 ਮੋਟਰਸਾਈਕਲ ਤੱਕ ਪਹੁੰਚ ਗਈ। ਇਹ ਗਿਰੋਹ ਇਹਨਾਂ ਮੋਟਰਸਾਈਕਲਾਂ ਨੂੰ ਚੋਰੀ ਕਰਕੇ ਆਮ ਲੋਕਾਂ ਕੋਲ ਗਿਰਵੀ ਰੱਖ ਕੇ ਉਹਨਾਂ ਕੋਲ ਪੈਸੇ ਲੈ ਲੈਂਦਾ ਸੀ, ਜਿਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਹਨਾਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ 23 ਦੇ ਕਰੀਬ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ।

ਪੁਲਿਸ ਵੱਲੋਂ ਫੜੇ ਗਏ ਦੋ ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਪਿੰਡ ਬ੍ਰਾਹਮਣ ਵਾਲਾ ਥਾਣਾ ਰਤੀਆ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਦਾ ਦੱਸਿਆ ਜਾ ਰਿਹਾ ਅਤੇ ਦੂਜਾ ਨੌਜਵਾਨ ਪਿੰਡ ਬਰਨਾਲਾ ਥਾਣਾ ਸਦਰ ਮਾਨਸਾ ਦਾ ਦੱਸਿਆ ਜਾ ਰਿਹਾ ਹੈ। ਇਹ ਨੌਜਵਾਨ ਪਟਿਆਲੇ ਦੇ ਵਿੱਚ ਇੱਕ ਪੀਜੀ ਦੇ ਵਿੱਚ ਰਹਿੰਦੇ ਸਨ ਤੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Related Post