Tarn Taran News : ਨਸ਼ਾ ਛੁਡਾਊ ਕੇਂਦਰ ਵਿਖੇ ਮਰੀਜ਼ ਦਵਾਈ ਨਾ ਮਿਲਣ ਕਾਰਨ ਹੋ ਰਹੇ ਖੱਜਲ ਖੁਆਰ, ਮਰੀਜ਼ਾਂ ਨੇ ਲਾਏ ਇਹ ਇਲਜ਼ਾਮ
ਆਲਮ ਇਹ ਹੈ ਕਿ ਮਰੀਜ਼ ਘਰੋਂ ਦਵਾਈ ਲੈਣ ਆਉਂਦੇ ਹਨ ਪਰ ਪਿੱਛੋਂ ਆਨਲਾਈਨ ਸਾਈਟ ਬੰਦ ਹੋਣ ਕਾਰਨ ਦਵਾਈ ਨਹੀਂ ਮਿਲ ਪਾਉਂਦੀ ਜਿਸ ਕਾਰਨ ਨਾ ਮਿਲਣ ਕਾਰਨ ਵਾਪਸ ਜਾਣਾ ਪੈ ਰਿਹਾ ਜਿਸ ਕਾਰਨ ਮਰੀਜ਼ਾਂ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ।
Tarn Taran News : ਤਰਨਤਾਰਨ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਨਸ਼ਾ ਛੁਡਾਊ ਕੇਂਦਰ ਵਿੱਚ ਪਿਛਲੇ ਕਈ ਦਿਨਾਂ ਤੋਂ ਮਰੀਜ਼ਾਂ ਨੂੰ ਨਸ਼ੇ ਦੀ ਦਵਾਈ ਨਾ ਮਿਲਣ ਕਾਰਨ ਖਜਲ ਖੁਆਰ ਹੋਣਾ ਪੈ ਰਿਹਾ ਹੈ। ਆਲਮ ਇਹ ਹੈ ਕਿ ਮਰੀਜ਼ ਘਰੋਂ ਦਵਾਈ ਲੈਣ ਆਉਂਦੇ ਹਨ ਪਰ ਪਿੱਛੋਂ ਆਨਲਾਈਨ ਸਾਈਟ ਬੰਦ ਹੋਣ ਕਾਰਨ ਦਵਾਈ ਨਹੀਂ ਮਿਲ ਪਾਉਦੀ ਜਿਸ ਕਾਰਨ ਨਾ ਮਿਲਣ ਕਾਰਨ ਵਾਪਸ ਜਾਣਾ ਪੈ ਰਿਹਾ ਜਿਸ ਕਾਰਨ ਮਰੀਜ਼ਾਂ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ।
ਨਸ਼ਾ ਛੁਡਾਊ ਕੇਂਦਰ ਦੇ ਬਾਹਰ ਮਰੀਜ਼ਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਉਨ੍ਹਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਘਰੋਂ ਕੰਮ ਕਾਰ ਛੱਡ ਕੇ ਦਵਾਈ ਲੈਣ ਆਉਂਦੇ ਹਨ ਪਰ ਉਨ੍ਹਾਂ ਨੂੰ ਦਵਾਈ ਨਹੀਂ ਮਿਲਦੀ ਨਸ਼ੇ ਦੇ ਮਰੀਜ਼ਾਂ ਨੇ ਦੱਸਿਆ ਕਿ ਨਸ਼ਾ ਤਾਂ ਉਹ ਛੱਡ ਸਕਦੇ ਸਨ ਪਰ ਜਿਹੜੀ ਗੋਲੀ ਸਰਕਾਰ ਨੇ ਉਨ੍ਹਾਂ ਨੂੰ ਲਗਾ ਦਿੱਤੀ ਹੈ ਉਹ ਉਸਨੂੰ ਛੱਡ ਨਹੀਂ ਸਕਦੇ।
ਨਸ਼ੇ ਦੇ ਮਰੀਜ਼ਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਇਕ ਹਫਤੇ ਦੀ ਦਵਾਈ ਦਿੱਤੀ ਜਾਂਦੀ ਸੀ ਹੁਣ ਇਨ੍ਹਾਂ ਵੱਲੋਂ ਦੋ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਉਹ ਵੀ ਹੁਣ ਨਹੀਂ ਮਿਲ ਰਹੀਆਂ। ਮਰੀਜ਼ਾਂ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਸ਼ਰੇਆਮ ਨਸ਼ੇ ਦੀਆਂ ਗੋਲੀਆਂ ਵਿੱਕ ਰਹੀਆਂ ਹਨ।
ਉਧਰ ਜਦੋਂ ਹਸਪਤਾਲ ਦੇ ਨਸ਼ਾ ਛੁਡਾਊ ਦੀ ਕੌਂਸਲਰ ਜੋਤੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਪਿੱਛੋਂ ਸਾਈਟ ਬੰਦ ਹੋਣ ਕਾਰਨ ਦਵਾਈ ਨਹੀਂ ਦੇਣ ਵਿੱਚ ਮੁਸ਼ਕਲ ਆ ਰਹੀ ਹੈ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਜੋਤੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਦਵਾਈ ਨਾ ਦੇ ਸਕੇ ਜਾਣ ਕਾਰਨ ਮਰੀਜ਼ਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab government declared Holiday: ਪੰਜਾਬ ਵਿੱਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਸਕੂਲ ਅਤੇ ਦਫ਼ਤਰ ਰਹਿਣਗੇ ਬੰਦ