Patran ਦੀ ਕੂਕਰ ਫ਼ੈਕਟਰੀ ਚ ਲੱਗੀ ਭਿਆਨਕ ਅੱਗ ,ਹਾਦਸੇ ਚ ਇੱਕ ਮਜ਼ਦੂਰ ਦੀ ਮੌਤ ,ਇੱਕ ਮਹਿਲਾ ਜ਼ਖਮੀ

Patran Factory Fire : ਪਾਤੜਾਂ ਸਥਿਤ ਇਕ ਕੂਕਰ ਫ਼ੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਕਈ ਮਜ਼ਦੂਰ ਇਸ ਅੱਗ ਦੀ ਚਪੇਟ 'ਚ ਆ ਗਏ ਹਨ। ਜਿਨ੍ਹਾਂ ਵਿਚੋਂ ਬੁਰੀ ਤਰ੍ਹਾਂ ਝੁਲਸੇ ਹੋਏ 2 ਮਜ਼ਦੂਰਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਨ੍ਹਾਂ ਵਿਚੋ ਇਕ ਮਜ਼ਦੂਰ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ ਜਦਕਿ ਜ਼ਖ਼ਮੀ ਮਜ਼ਦੂਰ ਔਰਤ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ

By  Shanker Badra August 19th 2025 02:05 PM

Patran Factory Fire : ਪਾਤੜਾਂ ਸਥਿਤ ਇਕ ਕੂਕਰ ਫ਼ੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਕਈ ਮਜ਼ਦੂਰ ਇਸ ਅੱਗ ਦੀ ਚਪੇਟ 'ਚ ਆ ਗਏ ਹਨ। ਜਿਨ੍ਹਾਂ ਵਿਚੋਂ ਬੁਰੀ ਤਰ੍ਹਾਂ ਝੁਲਸੇ ਹੋਏ 2 ਮਜ਼ਦੂਰਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਇਨ੍ਹਾਂ ਵਿਚੋ ਇਕ ਮਜ਼ਦੂਰ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ ਜਦਕਿ ਜ਼ਖ਼ਮੀ ਮਜ਼ਦੂਰ ਔਰਤ ਨੂੰ ਪਟਿਆਲਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਅੱਗ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ ‘ਚ ਸਾਰੀ ਫੈਕਟਰੀ ਧੂੰਏਂ ਅਤੇ ਲਪਟਾਂ ਨਾਲ ਘਿਰ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀਆਂ। ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਹਿੱਸੇਵਾਰ ਕਾਬੂ ਪਾਇਆ ਗਿਆ ਪਰ ਹੁਣ ਵੀ ਧੂੰਆ ਅਤੇ ਲਪਟਾਂ ਨਿਕਲ ਰਹੀਆਂ ਹਨ। 

ਇੱਕ ਮਜ਼ਦੂਰ ਨੇ ਦੱਸਿਆ ਕਿ ਬਿਜਲੀ ਦਾ ਸ਼ੌਰਟ ਸਰਕਟ ਹੋਣ ਮਗਰੋਂ ਪੈਕਿੰਗ ਵਾਲੇ ਗੱਤਿਆਂ ਨੂੰ ਅੱਗ ਲੱਗ ਗਈ ਅਤੇ ਛੇਤੀ ਹੀ ਇਹ ਅੱਗ ਸਾਰੀ ਫ਼ੈਕਟਰੀ ਵਿਚ ਫੈਲ ਗਈ। ਬਹੁਤੇ ਮਜ਼ਦੂਰ ਤਾਂ ਬਾਹਰ ਆ ਗਏ ਪਰ ਕੁਝ ਮਜ਼ਦੂਰ ਜੋ ਫ਼ੈਕਟਰੀ ਦੇ ਪਿਛਲੇ ਹਿੱਸੇ ਵਿਚ ਕੰਮ ਕਰ ਰਹੇ ਸਨ, ਉਹ ਬਾਹਰ ਨਹੀ ਨਿਕਲ ਸਕੇ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤ ਯਾਦਵ ਅਤੇ ਹੋਰ ਅਧਿਕਾਰੀ ਕੂਕਰ ਫ਼ੈਕਟਰੀ ਦਾ ਮੁਆਇਨਾ ਕਰਨ ਲਈ ਪਾਤਾਰਾ ਪਹੁੰਚੇ ,ਜਿੱਥੇ ਅੱਗ ਲੱਗੀ ਹੈ।

  

Related Post