Tarn Taran News : ਦੋਸਤ ਦੇ ਵਿਆਹ 'ਚ ਡੀਜੇ 'ਤੇ ਨੱਚਦੇ ਸਮੇਂ ਗੋਲੀ ਚੱਲਣ ਨਾਲ ਫ਼ੌਜੀ ਜਵਾਨ ਦੀ ਮੌਤ , 25 ਜਨਵਰੀ ਨੂੰ ਹੋਇਆ ਸੀ ਵਿਆਹ
Tarn Taran News : ਤਰਨਤਾਰਨ ਦੇ ਪਿੰਡ ਮਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਡੀਜੇ 'ਤੇ ਨੱਚਦੇ ਸਮੇਂ ਗੋਲੀ ਲੱਗਣ ਨਾਲ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਫ਼ੌਜੀ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਗੁਰਸੇਵਕ ਸਿੰਘ ਆਪਣੇ ਦੋਸਤ ਸਰੋਵਰ ਸਿੰਘ ਨਾਲ ਦੂਜੇ ਦੋਸਤ ਜੋਬਨਜੀਤ ਸਿੰਘ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ।
ਉਥੇ ਖੁਸ਼ੀ ਮੌਕੇ ਹਵਾ ਵਿੱਚ ਗੋਲੀਆਂ ਚਲਾਉਣ ਮੌਕੇ ਇਕ ਗੋਲੀ ਅਚਾਨਕ ਗੁਰਸੇਵਕ ਸਿੰਘ ਦੇ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ 25 ਜਨਵਰੀ ਨੂੰ ਗੁਰਸੇਵਕ ਸਿੰਘ ਦਾ ਅਪਣਾ ਵਿਆਹ ਹੋਇਆ ਸੀ। ਡੀਐਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਅਤੇ ਸਰੋਵਰ ਸਿੰਘ ਜੋ ਕਿ ਆਪਣੇ ਦੋਸਤ ਜੋਬਨਜੀਤ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣ ਆਏ ਸਨ।
ਉਥੇ ਡੀਜੇ 'ਤੇ ਨੱਚਦੇ ਸਮੇਂ ਖੁਸ਼ੀ ਵਿੱਚ ਹਵਾਈ ਫਾਇਰ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ ਅਤੇ ਜਿਸ ਵਿੱਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਥਾਣਾ ਸਦਰ ਵਿਖੇ ਧਾਰਾ 304 ਤਹਿਤ ਸਰੋਵਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
- PTC NEWS