ਲੜਕੀ ਨੂੰ ਜ਼ਬਰਦਸਤੀ Kiss ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ 5 ਸਾਲ ਦੀ ਸਜ਼ਾ

By  Jasmeet Singh December 7th 2022 12:21 PM

ਮੁੰਬਈ, 7 ਦਸੰਬਰ: ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਧਾਰਾਵੀ ਖੇਤਰ ਵਿੱਚ ਇੱਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਉਸ ਨੂੰ ਜ਼ਬਰਦਸਤੀ ਚੁੰਮਣ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਵਿੱਚ ਇੱਕ 25 ਸਾਲਾ ਵਿਅਕਤੀ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 

ਵਿਸ਼ੇਸ਼ ਜੱਜ ਜੈਸ਼੍ਰੀ ਪੁਲਾਟੇ ਨੇ ਸੋਮਵਾਰ ਨੂੰ ਦੋਸ਼ੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 363 (ਅਗਵਾ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਸੰਬਧਿਤ ਉਪਬੰਧਾਂ ਦੇ ਤਹਿਤ ਦੋਸ਼ੀ ਪਾਇਆ।

ਇਹ ਘਟਨਾ 2015 ਦੀ ਹੈ ਅਤੇ ਉਸ ਸਮੇਂ ਪੀੜਤਾ ਨੌਂ ਸਾਲ ਦੀ ਸੀ ਅਤੇ ਮਿਉਂਸਪਲ ਸਕੂਲ ਵਿੱਚ ਪੜ੍ਹਦੀ ਸੀ। ਪੀੜਤਾ ਨੇ ਆਪਣੀ ਗਵਾਹੀ ਵਿੱਚ ਕਿਹਾ ਕਿ ਦੋਸ਼ੀ ਉਸ ਨੂੰ ਇੱਕ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਲੈ ਗਿਆ, ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਉਸ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾਇਆ ਅਤੇ ਭੱਜ ਗਈ। ਮੁਲਜ਼ਮ ਉਸ ਨੂੰ ਡਰੈੱਸ ਦਿਵਾਉਣ ਦੇ ਬਹਾਨੇ ਮੌਕੇ ’ਤੇ ਲੈ ਗਿਆ ਸੀ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਤਾਲੇ ਭੰਨ ਕੇ ਗੋਲਕ 'ਚੋਂ ਉਡਾਈ ਨਕਦੀ, ਸੀਸੀਟੀਵੀ 'ਚ ਕੈਦ ਹੋਈ ਘਟਨਾ

ਅਦਾਲਤ ਨੇ ਨੋਟ ਕੀਤਾ ਕਿ ਬਚਾਅ ਪੱਖ ਨੇ ਕਾਫੀ ਦਲੀਲਾਂ ਦਿੱਤੀਆਂ ਹਨ ਕਿ ਪੀੜਤਾ ਦੇ ਬਿਆਨ ਅਤੇ ਅਦਾਲਤ ਦੇ ਸਾਹਮਣੇ ਸਬੂਤਾਂ ਵਿੱਚ ਅੰਤਰ ਹੈ ਕਿ ਕੀ ਦੋਸ਼ੀ ਨੇ ਉਸ ਨੂੰ ਚੁੰਮਿਆ ਜਾਂ ਚੁੰਮਣ ਦੀ ਕੋਸ਼ਿਸ਼ ਕੀਤੀ।

ਜੱਜ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਦੋਸ਼ੀ ਨੇ ਪੀੜਤਾ ਨੂੰ ਅਗਵਾ ਕੀਤਾ, ਉਸ ਨੂੰ ਛੱਤ 'ਤੇ ਲੈ ਗਿਆ ਅਤੇ ਉਸ ਨੂੰ ਆਪਣੇ ਵੱਲ ਖਿੱਚਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਅਜਿਹਾ ਸੰਭੋਗ ਕਰਨ ਦੇ ਇਰਾਦੇ ਨਾਲ ਹੀ ਕੀਤਾ ਸੀ।

Related Post