Budget ਤੋਂ ਪਹਿਲਾਂ ਸਸਤਾ ਪੈਟਰੋਲ-ਡੀਜ਼ਲ, ਚੈਕ ਕਰੋ ਨਵੀਂਆਂ ਕੀਮਤਾਂ

Petrol-Diesel Price : ਸਰਕਾਰ ਵੱਲੋਂ ਪੈਟਰੋਲ-ਡੀਜਲ ਦੀਆਂ ਕੀਮਤਾਂ 'ਚ ਕਮੀ ਕੀਤੀ ਗਈ ਹੈ। ਗਲੋਬਲ ਬਾਜ਼ਾਰ 'ਚ ਵੀ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਦੇਸ਼ ਦੇ 4 ਮਹਾਂਨਗਰਾਂ 'ਚ ਕੀਮਤਾਂ ਜਿਉਂ ਦੀਆਂ ਤਿਉਂ ਹਨ।

By  KRISHAN KUMAR SHARMA July 22nd 2024 08:45 AM -- Updated: July 22nd 2024 09:18 AM

Petrol-Diesel Price : ਕੇਂਦਰੀ ਬਜਟ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਵੱਲੋਂ ਪੈਟਰੋਲ-ਡੀਜਲ ਦੀਆਂ ਕੀਮਤਾਂ 'ਚ ਕਮੀ ਕੀਤੀ ਗਈ ਹੈ। ਸੋਮਵਾਰ ਯੂਪੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਗਲੋਬਲ ਬਾਜ਼ਾਰ 'ਚ ਵੀ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਦੇਸ਼ ਦੇ 4 ਮਹਾਂਨਗਰਾਂ 'ਚ ਕੀਮਤਾਂ ਜਿਉਂ ਦੀਆਂ ਤਿਉਂ ਹਨ।

ਦੱਸ ਦਈਏ ਕਿ ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਟੈਕਸ ਆਦਿ ਲਾ ਕੇ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ।

ਸਰਕਾਰੀ ਤੇਲ ਕੰਪਨੀਆਂ ਵੱਲੋਂ ਸੋਮਵਾਰ ਸਵੇਰੇ ਜਾਰੀ ਨਵੀਆਂ ਕੀਮਤਾਂ ਅਨੁਸਾਰ, ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਪੈਟਰੋਲ 15 ਪੈਸੇ ਸਸਤਾ 94.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਵੀ 18 ਪੈਸੇ ਦੀ ਗਿਰਾਵਟ ਨਾਲ 87.76 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਗਾਜ਼ੀਆਬਾਦ ਵਿੱਚ ਪੈਟਰੋਲ 12 ਪੈਸੇ ਡਿੱਗ ਕੇ 94.53 ਰੁਪਏ ਅਤੇ ਡੀਜ਼ਲ 14 ਪੈਸੇ ਡਿੱਗ ਕੇ 87.61 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਹਰਿਆਣਾ ਦੀ ਰਾਜਧਾਨੀ ਗੁਰੂਗ੍ਰਾਮ 'ਚ ਪੈਟਰੋਲ 14 ਪੈਸੇ ਸਸਤਾ ਹੋ ਕੇ 94.97 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਸਸਤਾ ਹੋ ਕੇ 87.83 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਦੂਜੇ ਪਾਸੇ ਜੇਕਰ ਗਲੋਬਰ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਬ੍ਰੈਂਟ ਕਰੂਡ ਦੀ ਕੀਮਤ 83.09 ਡਾਲਰ ਪ੍ਰਤੀ ਬੈਰਲ ਤੱਕ ਡਿੱਗ ਗਈ ਹੈ। ਡਬਲਯੂ.ਟੀ.ਆਈ. ਦੀ ਦਰ ਵੀ ਵਧ ਕੇ 80.55 ਡਾਲਰ ਪ੍ਰਤੀ ਬੈਰਲ ਹੋ ਗਈ ਹੈ।

Related Post