Jalandhar Blast News : ਜਲੰਧਰ 'ਚ ਇੱਕ ਕਬਾੜ ਦੇ ਗੋਦਾਮ 'ਚ ਜ਼ਬਰਦਸਤ ਧਮਾਕਾ , 1 ਵਿਅਕਤੀ ਦੀ ਮੌਤ ਅਤੇ 2 ਗੰਭੀਰ ਜ਼ਖਮੀ
Jalandhar Blast News : ਜਲੰਧਰ 'ਚ ਇੱਕ ਕਬਾੜ ਦੇ ਗੋਦਾਮ ਵਿੱਚ ਬਲਾਸਟ ਹੋ ਗਿਆ ਹੈ। ਇਸ ਧਮਾਕੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਨੇੜਲੇ ਘਰਾਂ ਦੀਆਂ ਕੰਧਾਂ ਹਿੱਲਣ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਦੀ ਵੀ ਗੱਲ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਸੰਤੋਖਪੁਰਾ ਦੇ ਰਹਿਣ ਵਾਲੇ ਰਾਜਿੰਦਰ ਵਜੋਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਸਟੇਸ਼ਨ 8 ਦੀ ਪੁਲਿਸ ਮੌਕੇ 'ਤੇ ਪਹੁੰਚੀ। ਧਮਾਕਾ ਕਿਸ ਚੀਜ਼ ਨਾਲ ਹੋਈ ਹੈ ,ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੰਤੋਖਪੁਰਾ ਵਿੱਚ ਹੋਏ ਧਮਾਕੇ ਤੋਂ ਬਾਅਦ ਸਥਾਨਕ ਨਿਵਾਸੀਆਂ ਦਾ ਦਾਅਵਾ ਹੈ ਕਿ ਬਲਾਸਟ ਸਿਲੰਡਰ 'ਚ ਹੋਇਆ ਹੈ, ਜਦੋਂ ਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਕਬਾੜ ਦਾ ਗੋਦਾਮ ਹੋਣ ਕਰਕੇ ਇਥੇ ਕੋਈ ਗ੍ਰਨੇਡ ਹੋ ਸਕਦਾ ਹੈ ,ਜਿਸ ਚ ਬਲਾਸਟ ਹੋਇਆ ਹੈ।
- PTC NEWS