PGI ਚੰਡੀਗੜ੍ਹ: ਡਾਕਟਰਾਂ ਨੂੰ OPD ਸਮੇਂ ਸਿਰ ਪਹੁੰਚਣ ਦੀ ਸਲਾਹ, ਮਰੀਜ਼ਾਂ ਨੂੰ ਨਾ ਆਵੇ ਦਿੱਕਤ

By  Jasmeet Singh March 23rd 2024 12:09 PM

Chandigarh PGI: ਚੰਡੀਗੜ੍ਹ ਪੀ.ਜੀ.ਆਈ. ਨੂੰ ਡਾਕਟਰਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਓ.ਪੀ.ਡੀ. ਵਿੱਚ ਮਰੀਜ਼ਾਂ ਦੇ ਚੈਕਅੱਪ ਵਿੱਚ ਦੇਰੀ ਦੀ ਸਮੱਸਿਆ ਆ ਰਹੀ ਹੈ। ਕੁਝ ਅਜਿਹੇ ਡਾਕਟਰਾਂ ਦੇ ਦੇਰੀ ਨਾਲ ਆਉਣ ਦੀ ਸੂਚਨਾ ਪੀ.ਜੀ.ਆਈ. ਪ੍ਰਸ਼ਾਸਨ ਦੇ ਧਿਆਨ ਵਿੱਚ ਆਈ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਸਰਕੂਲਰ ਜਾਰੀ ਕੀਤਾ ਹੈ। 

ਪੀ.ਜੀ.ਆਈ. ਪ੍ਰਸ਼ਾਸਨ ਨੇ ਹੁਣ ਦੇਰੀ ਨਾਲ ਪਹੁੰਚਣ ਵਾਲੇ ਡਾਕਟਰਾਂ ਨੂੰ ਆਪਣੇ ਵਿਭਾਗ ਜਾਂ ਓ.ਪੀ.ਡੀ. ਵਿੱਚ ਸਮੇਂ ਸਿਰ ਪਹੁੰਚਣ ਲਈ ਇਹ ਸਰਕੂਲਰ ਜਾਰੀ ਕੀਤਾ ਹੈ।

12 ਵਜੇ ਤੱਕ ਨਹੀਂ ਆਇਆ ਡਾਕਟਰ

ਸ਼ਿਕਾਇਤ ਮਿਲਣ ਤੋਂ ਬਾਅਦ ਪੀ.ਜੀ.ਆਈ. ਪ੍ਰਸ਼ਾਸਨ ਨੇ ਇਸ ਦੀ ਜਾਂਚ ਲਈ ਕਮੇਟੀ ਬਣਾਈ ਸੀ। ਜਦੋਂ ਇਸ ਕਮੇਟੀ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੁਝ ਫੈਕਲਟੀ ਦੁਪਹਿਰ 12 ਵਜੇ ਤੱਕ ਆਪਣੇ ਵਿਭਾਗਾਂ ਵਿੱਚ ਨਹੀਂ ਪਹੁੰਚਦੀ। ਇਸ ਕਾਰਨ ਮਰੀਜ਼ ਪ੍ਰੇਸ਼ਾਨ ਰਹਿੰਦੇ ਹਨ। ਇਨ੍ਹਾਂ ਡਾਕਟਰਾਂ ਦੀ ਦੇਰੀ ਕਾਰਨ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਨਾਲ-ਨਾਲ ਓ.ਪੀ.ਡੀ. ਦੇ ਚੱਕਰ ਲਾਉਣ ਵਿੱਚ ਵੀ ਮੁਸ਼ਕਲਾਂ ਆਉਂਦੀਆਂ ਹਨ। ਇਸ ਕਾਰਨ ਪ੍ਰਸ਼ਾਸਨ ਨੇ ਇਹ ਸਰਕੂਲਰ ਜਾਰੀ ਕੀਤਾ ਹੈ।

ਲਗਾਤਾਰ ਵਧ ਰਹੀ ਮਰੀਜ਼ਾਂ ਦੀ ਗਿਣਤੀ 

ਪਿਛਲੇ ਕੁਝ ਸਾਲਾਂ ਤੋਂ ਪੀ.ਜੀ.ਆਈ. ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਰੋਜ਼ ਓ.ਪੀ.ਡੀ. ਵਿੱਚ ਮਰੀਜ਼ਾਂ ਦੀ ਗਿਣਤੀ 8 ਤੋਂ 10 ਹਜ਼ਾਰ ਤੱਕ ਹੁੰਦੀ ਹੈ। ਪਰ ਹਾਲ ਹੀ ਵਿੱਚ ਇਹ ਅੰਕੜਾ 10000 ਨੂੰ ਪਾਰ ਕਰ ਗਿਆ ਹੈ। ਪਿਛਲੇ ਬੁੱਧਵਾਰ ਨੂੰ ਓ.ਪੀ.ਡੀ. ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 11450 ਤੱਕ ਪਹੁੰਚ ਗਈ ਸੀ।

ਇਹ ਖ਼ਬਰਾਂ ਵੀ ਪੜ੍ਹੋ:

Related Post