PGI Chandigarh To Start Tele Medicine : ਹੁਣ ਮਰੀਜ਼ਾਂ ਨੂੰ ਪੀਜੀਆਈ ਆਉਣ ਦੀ ਨਹੀਂ ਪਵੇਗੀ ਲੋੜ, ਘਰ ਬੈਠੇ ਹੀ ਡਾਕਟਰ ਕਰਨਗੇ ਇਲਾਜ, ਜਾਣੋ ਕਿਵੇਂ

ਇਸੇ ਕਰਕੇ ਹੁਣ ਪੀਜੀਆਈ ਚੰਡੀਗੜ੍ਹ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਰਾਹੀਂ ਹੁਣ ਘਰ ਬੈਠੇ ਹੀ ਮਰੀਜ਼ਾਂ ਨੂੰ ਡਾਕਟਰ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਦਵਾਈਆਂ ਦੇ ਸਕਦੇ ਹਨ।

By  Aarti May 8th 2025 04:37 PM

PGI Chandigarh To Start Tele Medicine :  ਪੀਜੀਆਈ ਦੇ ਵਿੱਚ ਰੋਜਾਨਾ ਕਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇਲਾਜ ਲਈ ਆਉਂਦੇ ਹਨ ਭੀੜ ਇੰਨਾ ਜਿਆਦਾ ਵੱਧ ਜਾਂਦਾ ਹੈ ਕਿ ਮਰੀਜ਼ ਦੀ ਖੱਜਲ ਖੁਆਰੀ ਦਾ ਹੁੰਦੀ ਹੀ ਹੈ ਪਰ ਇਸ ਦੇ ਨਾਲ ਡਾਕਟਰਾਂ ਅਤੇ ਸਟਾਫ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਕਰਕੇ ਹੁਣ ਪੀਜੀਆਈ ਚੰਡੀਗੜ੍ਹ ਵੱਲੋਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਰਾਹੀਂ ਹੁਣ ਘਰ ਬੈਠੇ ਹੀ ਮਰੀਜ਼ਾਂ ਨੂੰ ਡਾਕਟਰ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਦਵਾਈਆਂ ਦੇ ਸਕਦੇ ਹਨ। 

ਪੀਜੀਆਈ ਵੱਲੋਂ ਜਲਦ ਟੈਲੀ ਮੈਡੀਸਨ ਦੇ ਅਧੀਨ ਇੱਕ ਐਪਲੀਕੇਸ਼ਨ ਲਾਂਚ ਕੀਤੀ ਜਾ ਰਹੀ ਹੈ ਜਿਸ ਰਾਹੀਂ ਹੁਣ ਮਰੀਜ਼ ਉਸ ਐਪਲੀਕੇਸ਼ਨ ਦੇ ਵਿੱਚ ਲਾਗਿਨ ਕਰਕੇ ਆਪਣੇ ਸਬੰਧਿਤ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ ਉਸ ਨੂੰ ਵੀਡੀਓ ਕਾਲ ਰਾਹੀਂ ਆਪਣੇ ਆਪ ਨੂੰ ਦਿਖਾ ਸਕਦਾ ਹੈ ਜਾਂ ਉਸ ਨਾਲ ਆਪਣੀ ਬੀਮਾਰੀ ਬਾਰੇ ਗੱਲਬਾਤ ਕਰ ਸਕਦਾ ਹੈ ਅਤੇ ਡਾਕਟਰ ਵੀ ਹੁਣ ਆਪਣੇ ਮਰੀਜ਼ ਨੂੰ ਇਸੇ ਐਪ ਰਾਹੀਂ ਚੈੱਕ ਕਰ ਪਾਵੇਗਾ। 

ਪਰ ਜਿਹੜੇ ਮਰੀਜ਼ਾਂ ਕੋਲ ਮਲਟੀ ਮੀਡੀਆ ਫੋਨ ਨਹੀਂ ਹਨ ਜਾਂ ਮਰੀਜ਼ ਫਿਜੀਕਲੀ ਹੀ ਆ ਕੇ ਪੀਜੀਆਈ ਦੇ ਵਿੱਚ ਦਿਖਾਉਣਾ ਚਾਹੁੰਦਾ ਹੈ ਤਾਂ ਉਸਦਾ ਉਸ ਵੀ ਸਵਾਗਤ ਕੀਤਾ ਜਾਵੇਗਾ। 

ਇਸ ਸਬੰਧੀ ਟੈਲੀ ਮੈਡੀਸਨ ਡਿਪਾਰਟਮੈਂਟ ਦੇ ਡਾਕਟਰ ਅਮਿਤ ਅਗਰਵਾਲ ਦਾ ਕਹਿਣਾ ਹੈ ਕਿ ਈ ਸੰਜੀਵਨੀ ਓਪੀਡੀ ਐਪ ਰਾਹੀਂ ਅਸੀਂ ਲੋਕਾਂ ਦਾ ਇਲਾਜ ਕਰ ਪਾਵਾਂਗੇ ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਵਾਰ ਪਹਿਲਾਂ ਮਰੀਜ਼ ਨੂੰ ਪੀਜੀਆਈ ਆਕੇ ਆਪਣੀ ਰਜਿਸਟਰੇਸ਼ਨ ਕਰਵਾਉਣ ਉਪਰੰਤ ਆਪਣੇ ਸਬੰਧਤ ਡਾਕਟਰ ਨੂੰ ਦਿਖਾਉਣਾ ਹੋਵੇਗਾ ਜੇਕਰ ਇਲਾਜ ਦੌਰਾਨ ਡਾਕਟਰ ਉਹਨੂੰ ਦੁਬਾਰਾ ਆਉਣ ਦਾ ਸਮਾਂ ਦਵੇਗਾ ਫਿਰ ਦੁਬਾਰਾ ਆਉਣ ਦੀ ਬਜਾਏ ਉਹ ਐਪ ਰਾਹੀਂ ਆਪਣੇ ਡਾਕਟਰ ਨੂੰ ਸੰਪਰਕ ਕਰ ਸਕਦਾ ਹੈ ਆਪਣੇ ਆਪ ਨੂੰ ਚੈੱਕ ਕਰਵਾ ਸਕਦਾ ਹੈ। 

ਡਾਕਟਰ ਅਮਿਤ ਦਾ ਕਹਿਣਾ ਹੈ ਕਿ ਇਸ ਨਾਲ ਪੀਜੀਆਈ ਦੇ ਵਿੱਚ ਭੀੜ ਬਹੁਤ ਜਿਆਦਾ ਘੱਟ ਜਾਵੇਗਾ ਪਰ ਜੇਕਰ ਕੋਈ ਵੀ ਮਰੀਜ਼ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਫਿਜੀਕਲੀ ਹੀ ਆ ਕੇ ਵੀ ਆਪਣਾ ਚੈੱਕ ਅਪ ਕਰਾ ਸਕਦਾ ਹੈ। ਜਲਦ ਹੀ ਇਸ ਐਪ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ ਹਰ ਇੱਕ ਮਰੀਜ਼ ਲਈ ਮੁਫਤ ਹੋਵੇਗੀ ਅਤੇ ਇਸ ਸਬੰਧੀ ਮਰੀਜ਼ਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : Operation Sindoor ਮਗਰੋਂ ਅਲਰਟ ’ਤੇ ਪੰਜਾਬ; ਇਸ ਜ਼ਿਲ੍ਹੇ ’ਚ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ BlackOut

Related Post