PGI Fire: ਮੁੜ ਸ਼ੁਰੂ ਹੋਈਆਂ ਪੀਜੀਆਈ ਦੇ ਐਡਵਾਂਸ ਆਈ ਸੈਂਟਰ 'ਚ ਓਪੀਡੀ ਦੀਆਂ ਸੇਵਾਵਾਂ

ਪੀਜੀਆਈ ਦੇ ਆਈ ਡਿਪਾਰਟਮੈਂਟ ਦੇ ਵਿੱਚ ਅੱਜ ਕੁਝ ਸਮਾਂ ਪਹਿਲਾਂ ਅੱਗ ਲੱਗ ਗਈ ਇਹ ਅੱਗ ਪੀਜੀਆਈ ਦੇ ਆਈਡ ਡਿਪਾਰਟਮੈਂਟ ਦੇ ਬੇਸਮੈਂਟ ਦੇ ਵਿੱਚ ਲੱਗੀ ਹੈ ਫਿਲਹਾਲ ਅੱਗ ਉੱਤੇ ਕਾਬੂ ਪਾ ਲਿੱਤਾ ਗਿਆ ਹੈ ਤੇ ਰਾਹਤ ਕਾਰਜ ਜਾਰੀ ਹੈ।

By  Shameela Khan October 16th 2023 10:37 AM -- Updated: October 16th 2023 12:32 PM

ਚੰਡੀਗੜ੍ਹ: ਚੰਡੀਗੜ੍ਹ ਦੇ ਪੀਜੀਆਈ ਇੰਸਟੀਚਿਊਟ (ਚੰਡੀਗੜ੍ਹ ਪੀਜੀਆਈ ਫਾਇਰ) ਵਿੱਚ ਇੱਕ ਵਾਰ ਫਿਰ ਅੱਗ ਲੱਗ ਗਈ ਹੈ। ਇੱਥੇ ਸੋਮਵਾਰ ਸਵੇਰੇ ਅੱਗ ਲੱਗਣ ਦੀ ਘਟਨਾ ਵਾਪਰੀ। ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵਿੱਚ ਲੱਗੀ। ਫਿਲਹਾਲ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ ਅਤੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।



ਜਾਣਕਾਰੀ ਅਨੁਸਾਰ ਇਹ ਘਟਨਾ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸ਼ਾਰਟ ਸਰਕਟ ਹੋਇਆ ਅਤੇ ਫਿਰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਕੇਂਦਰ ਵਿੱਚ ਧੂੰਆਂ ਫੈਲ ਗਿਆ ਅਤੇ ਫਿਰ ਸੈਂਟਰ ਦੇ ਸ਼ੀਸ਼ੇ ਤੋੜਨੇ ਪਏ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਪਾਰਕਿੰਗ ਏਰੀਆ ਵਿੱਚ ਲਿਜਾਇਆ ਗਿਆ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੇ ਨਾਲ ਹੀ ਕਿਸੇ ਮਰੀਜ਼ ਦੇ ਝੁਲਸਣ ਦੀ ਖ਼ਬਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਅਤੇ 10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪੀਜੀਆਈ ਵਿੱਚ ਅੱਗ ਲੱਗ ਗਈ ਸੀ। ਛੇ ਦਿਨ ਪਹਿਲਾਂ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿੱਚ 400 ਤੋਂ ਵੱਧ ਮਰੀਜ਼ਾਂ ਨੂੰ ਬਚਾ ਲਿਆ ਗਿਆ ਸੀ। ਹੁਣ ਤੱਕ ਪੀਜੀਆਈ ਦੀ ਜਾਂਚ ਕਮੇਟੀ ਉਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਇਸੇ ਦੌਰਾਨ ਐਡਵਾਂਸ ਹਾਈ ਸੈਂਟਰ ਵਿੱਚ ਅੱਗ ਲੱਗ ਗਈ ਹੈ ਅਤੇ ਅਜਿਹੇ ਵਿੱਚ ਪੀਜੀਆਈ ’ਤੇ ਸਵਾਲ ਖੜ੍ਹੇ ਹੋ ਰਹੇ ਹਨ।

ਮੁੜ ਸ਼ੁਰੂ ਹੋਈਆਂ ਪੀਜੀਆਈ ਦੇ ਐਡਵਾਂਸ ਆਈ ਸੈਂਟਰ 'ਚ ਓਪੀਡੀ ਦੀਆਂ ਸੇਵਾਵਾਂ

ਪੀਜੀਆਈ ਦੇ ਐਡਵਾਂਸ ਆਈ ਸੈਂਟਰ ਦੇ ਵਿੱਚ ਦੁਬਾਰਾ ਤੋਂ ਓਪੀਡੀ ਦੀਆਂ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ। ਹਾਲਾਂਕਿ ਸਵੇਰ ਵੇਲੇ ਇਸ ਨੂੰ ਕੁਝ ਘੰਟੇ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਪੀਜੀਆਈ ਦੇ ਇਸ ਐਡਵਾਂਸ ਆਈ ਸੈਂਟਰ ਦੀ ਬੇਸਮੈਂਟ ਦੇ ਵਿੱਚ ਅੱਗ ਲੱਗ ਗਈ ਸੀ ਪਰ ਹੁਣ ਦੁਬਾਰਾ ਸਥਿਤੀ ਅੰਡਰ ਕੰਟਰੋਲ ਹੈ ਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਹਾਲਾਂਕਿ ਇੱਥੇ ਮੌਜੂਦ ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਕੋਈ ਆਪਰੇਸ਼ਨ ਨਹੀਂ ਕੀਤਾ ਜਾਵੇਗਾ ਆਪਰੇਸ਼ਨ ਲਈ ਅਗਲੀਆਂ ਤਰੀਕਾਂ ਦਿੱਤੀਆਂ ਜਾਣਗੀਆਂ ਪਰ ਆਏ ਹੋਏ ਮਰੀਜਾਂ ਨੂੰ ਅੱਜ ਚੈੱਕ ਜਰੂਰ ਕੀਤਾ ਜਾਵੇਗਾ। 


Related Post