Chandigarh PGI ‘ਚ ਪੰਜਾਬੀ ਭਾਸ਼ਾ ਨਾਲ ਵਿਤਕਰਾ !, PGI ਡਾਈਰੈਕਟਰ ਨੇ ਸਿਰਫ ਹਿੰਦੀ ਭਾਸ਼ਾ ’ਚ ਕੰਮ ਕਰਨ ਦੇ ਦਿੱਤੇ ਹੁਕਮ
ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਿਰਫ ਹਿੰਦੀ ਭਾਸ਼ਾ ’ਚ ਬੋਲਿਆ ਅਤੇ ਲਿਖਿਆ ਜਾਵੇ। ਇਨ੍ਹਾਂ ਹੀ ਨਹੀਂ ਡਾਕਟਰਾਂ ਤੇ ਸਮੂਹ ਸਟਾਫ ਨੂੰ ਵੀ ਮਰੀਜ਼ਾਂ ਦੇ ਨਾਲ ਹਿੰਦੀ ਭਾਸ਼ਾ ’ਚ ਗੱਲ ਕਰਨ ਦੇ ਲਈ ਕਿਹਾ ਗਿਆ ਹੈ।
Chandigarh PGI: ਚੰਡੀਗੜ੍ਹ ਦੇ ਪੀਜੀਆਈ ’ਚ ਪੰਜਾਬੀ ਭਾਸ਼ਾ ਦੇ ਨਾਲ ਵਿਤਕਰਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦਰਅਸਲ ਪੀਜੀਆਈ ’ਚ ਹਿੰਦੀ ਭਾਸ਼ਾ ’ਚ ਕੰਮ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਹੁਕਮ ਚੰਡੀਗੜ੍ਹ ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਨੇ ਪੱਤਰ ਜਾਰੀ ਕੀਤਾ ਹੈ।
ਪੀਜੀਆਈ ਦੇ ਡਾਇਰੈਕਟਰ ਵਿਵੇਕ ਲਾਲ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਿਰਫ ਹਿੰਦੀ ਭਾਸ਼ਾ ’ਚ ਬੋਲਿਆ ਅਤੇ ਲਿਖਿਆ ਜਾਵੇ। ਇਨ੍ਹਾਂ ਹੀ ਨਹੀਂ ਡਾਕਟਰਾਂ ਤੇ ਸਮੂਹ ਸਟਾਫ ਨੂੰ ਵੀ ਮਰੀਜ਼ਾਂ ਦੇ ਨਾਲ ਹਿੰਦੀ ਭਾਸ਼ਾ ’ਚ ਗੱਲ ਕਰਨ ਦੇ ਲਈ ਕਿਹਾ ਗਿਆ ਹੈ। ਇਨ੍ਹਾਂ ਹੀ ਨਹੀਂ ਦਵਾਈਆਂ ਲਿਖਣ ਅਤੇ ਵੀਡੀਓ ਰਾਹੀ ਜਾਣਕਾਰੀ ਦੇਣ ਦੇ ਲਈ ਵੀ ਹਿੰਦੀ ਬੋਲਣ ਅਤੇ ਲਿਖਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Chandigarh Elante Mall: 11 ਸਾਲਾਂ ਮਾਸੂਮ ਲਈ ਕਾਲ ਬਣੀ Toy Train, ਝੂਟੇ ਲੈਣ ਦੌਰਾਨ ਡਿੱਗਿਆ ਮਾਸੂਮ, ਮੌਤ