Chandigarh Elante Mall: 11 ਸਾਲਾਂ ਮਾਸੂਮ ਲਈ ਕਾਲ ਬਣੀ Toy Train, ਝੂਟੇ ਲੈਣ ਦੌਰਾਨ ਡਿੱਗਿਆ ਮਾਸੂਮ, ਮੌਤ
Chandigarh Elante Mall: ਚੰਡੀਗੜ੍ਹ ’ਚ ਏਲਾਂਟੇ ਮਾਲ ’ਚ ਝੂਟੇ ਲੈਂਦੇ ਹੋਏ ਇੱਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੱਚਾ ਟੋਏ ਟ੍ਰੇਨ (Toy Train) ਤੋਂ ਡਿੱਗ ਗਿਆ ਸੀ ਜਿਸ ਕਾਰਨ ਉਸਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਜਿਸ ਕਾਰਨ ਉਸਦੀ ਮੌਤ ਹੋ ਗਈ।
ਚੰਡੀਗੜ੍ਹ ਘੁੰਮਣ ਆਇਆ ਸੀ ਪਰਿਵਾਰ
11 ਸਾਲਾਂ ਮਾਸੂਮ ਬੱਚਾ ਪਰਿਵਾਰ ਦੇ ਨਾਲ ਨਵਾਂਸ਼ਹਿਰ ਤੋਂ ਚੰਡੀਗੜ੍ਹ ਘੁੰਮਣ ਦੇ ਲਈ ਆਇਆ ਸੀ। ਇਸ ਦੌਰਾਨ ਜਦੋਂ ਉਹ ਐਲਾਂਟੇ ਮਾਲ ’ਚ ਟੋਏ ਟ੍ਰੇਨ (Toy Train) ’ਤੇ ਝੂਟਾ ਲੈਣ ਲੱਗਿਆ ਤਾਂ ਅਚਾਨਕ ਟੋਏ ਟ੍ਰੇਨ ਪਲਟ ਗਈ ਅਤੇ ਉਹ ਉਸ ਤੋਂ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਐਤਵਾਰ ਤੜਕੇ 4 ਵਜੇ ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬੱਚੇ ਦੀ ਪਛਾਣ ਸ਼ਾਹਬਾਜ਼ ਵੱਜੋਂ ਹੋਈ
ਦੱਸ ਦਈਏ ਕਿ ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (11) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।
ਘਟਨਾ ਦੀ ਸੀਸੀਟੀਵੀ ਆਈ ਸਾਹਮਣੇ
ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ 'ਚ ਦਿਖਾਈ ਦੇ ਰਿਹਾ ਹੈ ਕਿ ਬੱਚਾ ਖਿੜਕੀ ਤੋਂ ਬਾਹਰ ਸੀ। ਜਿਵੇਂ ਹੀ ਟਰੇਨ ਮੁੜਨ ਲੱਗੀ ਤਾਂ ਪਿਛਲਾ ਡੱਬਾ ਪਲਟ ਗਿਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਦੌੜ ਕੇ ਆਏ ਅਤੇ ਬੱਚੇ ਨੂੰ ਸੰਭਾਲਿਆ।
ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਡੀਐਸਪੀ ਰਾਮ ਗੋਪਾਲ ਨੇ ਦੱਸਿਆ ਕਿ ਜਤਿੰਦਰ ਪਾਲ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟਰੇਨ ਦੇ ਸੰਚਾਲਕ ਬਾਪੂ ਧਾਮ ਵਾਸੀ ਸੌਰਭ ਅਤੇ ਕੰਪਨੀ ਮਾਲਕਾਂ ਖ਼ਿਲਾਫ਼ ਅਣਗਹਿਲੀ ਵਰਤਣ ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਖਿਡੌਣਾ ਟਰੇਨ ਵਿੱਚ ਕੋਈ ਸੀਟ ਬੈਲਟ ਜਾਂ ਕੋਈ ਚੀਜ਼ ਫੜੀ ਨਹੀਂ ਲਗਾਈ
ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਿਸ ਖਿਡੌਣਾ ਟਰੇਨ 'ਚ ਇਹ ਹਾਦਸਾ ਵਾਪਰਿਆ, ਉਸ 'ਚ ਗੰਭੀਰ ਲਾਪਰਵਾਹੀ ਵਰਤੀ ਗਈ ਸੀ। ਖਿਡੌਣਾ ਟਰੇਨ ਵਿੱਚ ਬੱਚਿਆਂ ਲਈ ਸੀਟ ਬੈਲਟ ਨਹੀਂ ਸਨ। ਇੰਨਾ ਹੀ ਨਹੀਂ ਜੇਕਰ ਕੋਈ ਬੱਚਾ ਖਿਡੌਣਾ ਟਰੇਨ ਚਲਦੇ ਸਮੇਂ ਆਪਣਾ ਸੰਤੁਲਨ ਗੁਆ ਬੈਠਦਾ ਹੈ ਤਾਂ ਉਸ ਨੂੰ ਫੜਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਲੋਕ ਸਭਾ ਸੈਸ਼ਨ ’ਚ ਭਲਕੇ ਪੰਜਾਬ ਦੇ ਸਾਂਸਦ ਚੁੱਕਣਗੇ ਸਹੁੰ, ਅੰਮ੍ਰਿਤਪਾਲ ਸਿੰਘ ਨੂੰ ਵੀ ਦਿੱਤਾ ਗਿਆ ਸਮਾਂ, ਪਰ ਕਿਵੇਂ ਚੁੱਕਣਗੇ ਸਹੁੰ ?
- PTC NEWS