PM Kisan Samman Nidhi: PM ਮੋਦੀ ਨੇ ਕਰਨਾਟਕ ਤੋਂ ਜਾਰੀ ਕੀਤੀ 13ਵੀਂ ਕਿਸ਼ਤ

By  Pardeep Singh February 27th 2023 07:23 PM

ਬੇਲਾਗਵੀ: ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਚਲਾਈ ਜਾ ਰਹੀ  ਯੋਜਨਾ ਕਿਸਾਨ ਸਨਮਾਨ ਨਿਧੀ ਯੋਜਨਾ ਦੀ 13ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-Kissan) ਦੇ ਤਹਿਤ 16,800 ਕਰੋੜ ਰੁਪਏ ਤੋਂ ਵੱਧ ਦੀ 13ਵੀਂ ਕਿਸ਼ਤ ਜਾਰੀ ਕੀਤੀ ਗਈ ਸੀ।ਸਕੀਮ ਦੇ ਅਨੁਸਾਰ, ਯੋਗ ਕਿਸਾਨ ਪਰਿਵਾਰਾਂ ਨੂੰ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਪ੍ਰਤੀ ਸਾਲ 6,000 ਰੁਪਏ ਦਿੱਤੇ ਜਾਂਦੇ ਹਨ। ਇਸ ਸਕੀਮ ਤਹਿਤ ਪਿਛਲੇ ਸਾਲ ਮਈ ਅਤੇ ਅਕਤੂਬਰ ਵਿੱਚ 11ਵੀਂ ਅਤੇ 12ਵੀਂ ਕਿਸ਼ਤ ਜਾਰੀ ਕੀਤੀ ਗਈ ਸੀ।

ਪੀਐਮ ਮੋਦੀ ਨੇ ਸੋਮਵਾਰ ਨੂੰ ਕਰਨਾਟਕ ਤੋਂ ਪੀਐਮ ਕਿਸਾਨ ਦੀ 13ਵੀਂ ਕਿਸ਼ਤ 8 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ। ਕਰਨਾਟਕ ਦੇ ਬੇਲਾਗਾਵੀ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਅਸੀਂ ਦੇਸ਼ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.5 ਲੱਖ ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਹਨ।

ਯੋਜਨਾ ਦਾ ਲਾਭ ਪਾਉਣ ਲਈ ਇਵੇ ਕਰੋ ਲੌਗਇਨ 

1: pmkisan.gov.in 'ਤੇ ਜਾਓ।

2: ਹੋਮ ਪੇਜ 'ਤੇ 'ਕਿਸਾਨ ਕਾਰਨਰ' ਸੈਕਸ਼ਨ ਦੇ ਅਧੀਨ 'ਲਾਭਪਾਤਰੀ ਸਥਿਤੀ' ਵਿਕਲਪ ਦੀ ਚੋਣ ਕਰੋ।

 3: ਰਜਿਸਟਰਡ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਦਰਜ ਕਰੋ।

4: 'ਡੇਟਾ ਪ੍ਰਾਪਤ ਕਰੋ' 'ਤੇ ਕਲਿੱਕ ਕਰੋ।

 5. ਤੁਹਾਨੂੰ ਕਿਸ਼ਤ ਦੀ ਸਥਿਤੀ ਦਾ ਪਤਾ ਲੱਗ ਜਾਵੇਗਾ।


Related Post