ਪ੍ਰਧਾਨ ਮੰਤਰੀ ਮੋਦੀ 13 ਅਪ੍ਰੈਲ ਨੂੰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ

Rozgar Mela: ਵਿਰੋਧੀ ਧਿਰ ਵੱਲੋਂ ਰੋਜ਼ਗਾਰ ਦੇ ਮੁੱਦੇ ਨੂੰ ਲੈ ਕੇ ਕੀਤੀ ਜਾ ਰਹੀ ਲਗਾਤਾਰ ਘੇਰਾਬੰਦੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ।

By  Amritpal Singh April 11th 2023 02:09 PM

Rozgar Mela: ਵਿਰੋਧੀ ਧਿਰ ਵੱਲੋਂ ਰੋਜ਼ਗਾਰ ਦੇ ਮੁੱਦੇ ਨੂੰ ਲੈ ਕੇ ਕੀਤੀ ਜਾ ਰਹੀ ਲਗਾਤਾਰ ਘੇਰਾਬੰਦੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣਗੇ। 13 ਅਪ੍ਰੈਲ ਨੂੰ ਦੇਸ਼ ਭਰ 'ਚ 45 ਥਾਵਾਂ 'ਤੇ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਪ੍ਰੋਗਰਾਮਾਂ 'ਚ ਮੋਦੀ ਸਰਕਾਰ ਦੇ ਸੀਨੀਅਰ ਮੰਤਰੀ ਮੌਜੂਦ ਰਹਿਣਗੇ।

PM ਮੋਦੀ ਵੀਡੀਓ ਕਾਨਫਰੰਸ ਰਾਹੀਂ 71 ਹਜ਼ਾਰ ਖਾਲੀ ਅਸਾਮੀਆਂ 'ਤੇ ਭਰਤੀ ਲਈ ਨਿਯੁਕਤੀ ਪੱਤਰ ਦੇਣਗੇ। ਇਨ੍ਹਾਂ 'ਚੋਂ ਜ਼ਿਆਦਾਤਰ ਰੇਲਵੇ ਮੰਤਰਾਲੇ ਦੇ ਨਿਯੁਕਤੀ ਪੱਤਰ ਹੋਣਗੇ, ਜਿੱਥੇ 50 ਹਜ਼ਾਰ ਅਸਾਮੀਆਂ ਭਰੀਆਂ ਜਾਣਗੀਆਂ।

ਰੇਲ ਮੰਤਰਾਲੇ ਤੋਂ ਇਲਾਵਾ ਡਾਕ ਵਿਭਾਗ ਅਤੇ ਵਿੱਤੀ ਸੇਵਾਵਾਂ ਵਿਭਾਗ ਵਿਚ ਵੀ ਖਾਲੀ ਅਸਾਮੀਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਮੋਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੇ ਅੰਤ ਤੱਕ 10 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।

ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਧਨਤੇਰਸ 'ਤੇ ਕੀਤਾ ਸੀ। ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਅਜਿਹੇ ਕਈ ਨੌਕਰੀ ਮੇਲਿਆਂ ਵਿੱਚ ਨੌਕਰੀਆਂ ਲਈ ਨਿਯੁਕਤੀ ਪੱਤਰ ਦੇ ਚੁੱਕੇ ਹਨ।

ਪਿਛਲੇ ਸਾਲ ਅਕਤੂਬਰ ਵਿੱਚ 75 ਹਜ਼ਾਰ ਅਤੇ ਇਸ ਸਾਲ ਜਨਵਰੀ ਵਿੱਚ 71 ਹਜ਼ਾਰ ਨਿਯੁਕਤੀ ਪੱਤਰ ਦਿੱਤੇ ਗਏ ਸਨ। 13 ਅਪ੍ਰੈਲ ਨੂੰ ਪ੍ਰੋਗਰਾਮ ਲਈ ਜੈਪੁਰ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਚੇਨਈ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਜੋਧਪੁਰ ਵਿੱਚ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਲਖਨਊ ਵਿੱਚ ਭਾਰੀ ਉਦਯੋਗ ਮੰਤਰੀ ਮਹੇਂਦਰ ਪਾਂਡੇ, ਲਖਨਊ ਵਿੱਚ ਅਰਜੁਨ ਮੁੰਡਾ ਰਾਂਚੀ, ਨਿਤਿਨ ਗਡਕਰੀ ਨਾਗਪੁਰ, ਧਰਮਿੰਦਰ ਪ੍ਰਧਾਨ ਭੁਵਨੇਸ਼ਵਰ, ਹਰਦੀਪ ਸਿੰਘ ਪੁਰੀ ਪਟਿਆਲਾ ਵਿਖੇ ਰਹਿਣਗੇ।

Related Post