Wed, Feb 11, 2026
Whatsapp

Nangal ਪੁਲਿਸ ਵੱਲੋਂ ਪੌਕਸੋ, ਅਗਵਾ ਅਤੇ NDPS ਮਾਮਲਿਆਂ 'ਚ ਕਈ ਆਰੋਪੀ ਗ੍ਰਿਫਤਾਰ

Nangal News : ਥਾਣਾ ਨੰਗਲ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਮਿਤੀ 10.02.2026 ਨੂੰ ਥਾਣਾ ਨੰਗਲ ਵਿੱਚ ਬੀ.ਐਨ.ਐਸ. ਦੀ ਧਾਰਾ 65(1), 332(ਬੀ) ਅਤੇ ਪੌਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਦੀ ਨਾਬਾਲਿਗ ਬੱਚੀ ਨਾਲ ਘਿਨੌਣੀ ਹਰਕਤ ਕਰਨ ਦੇ ਦੋਸ਼ ਹੇਠ ਕਰਾਂਤੀ ਲਾਲ ਪੁੱਤਰ ਜਗਦੀਸ਼ ਵਾਸੀ ਸਕਾ ਸਿੰਘ, ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ

Reported by:  PTC News Desk  Edited by:  Shanker Badra -- February 11th 2026 03:11 PM
Nangal ਪੁਲਿਸ ਵੱਲੋਂ ਪੌਕਸੋ, ਅਗਵਾ ਅਤੇ NDPS ਮਾਮਲਿਆਂ 'ਚ ਕਈ ਆਰੋਪੀ ਗ੍ਰਿਫਤਾਰ

Nangal ਪੁਲਿਸ ਵੱਲੋਂ ਪੌਕਸੋ, ਅਗਵਾ ਅਤੇ NDPS ਮਾਮਲਿਆਂ 'ਚ ਕਈ ਆਰੋਪੀ ਗ੍ਰਿਫਤਾਰ

Nangal News : ਥਾਣਾ ਨੰਗਲ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਮਿਤੀ 10.02.2026 ਨੂੰ ਥਾਣਾ ਨੰਗਲ ਵਿੱਚ ਬੀ.ਐਨ.ਐਸ. ਦੀ ਧਾਰਾ 65(1), 332(ਬੀ) ਅਤੇ ਪੌਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਇੱਕ ਪ੍ਰਵਾਸੀ ਪਰਿਵਾਰ ਦੀ ਨਾਬਾਲਿਗ ਬੱਚੀ ਨਾਲ ਘਿਨੌਣੀ ਹਰਕਤ ਕਰਨ ਦੇ ਦੋਸ਼ ਹੇਠ ਕਰਾਂਤੀ ਲਾਲ ਪੁੱਤਰ ਜਗਦੀਸ਼ ਵਾਸੀ ਸਕਾ ਸਿੰਘ, ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ।

ਦੂਜੇ ਮਾਮਲੇ ਵਿੱਚ ਮਿਤੀ 01.02.2026 ਨੂੰ ਮੇਇਨ ਪੁੱਤਰ ਮਕਸੂਦ ਵਾਸੀ ਪਿੰਡ ਬਸਈ, ਤਹਿਸੀਲ ਮੀਲਗੰਜ, ਥਾਣਾ ਸ਼ਾਹੀ, ਜ਼ਿਲ੍ਹਾ ਬਰੇਲੀ (ਯੂ.ਪੀ.) ਵੱਲੋਂ 15 ਸਾਲਾ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਮਿਤੀ 03.02.2026 ਨੂੰ ਬੀ.ਐਨ.ਐਸ. ਦੀਆਂ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ। 


ਪੁਲਿਸ ਵੱਲੋਂ ਮਿਤੀ 10.02.2026 ਨੂੰ ਪੀੜਤਾ ਨੂੰ ਬਰਾਮਦ ਕਰਕੇ ਦੋਸ਼ੀ ਮਕਸੂਦ ਨੂੰ ਬਰੇਲੀ (ਯੂ.ਪੀ.) ਤੋਂ ਕਾਨੂੰਨੀ ਕਾਰਵਾਈ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਵੱਖ-ਵੱਖ ਮਾਮਲਿਆਂ ਵਿੱਚ 01.01.2026 ਤੋਂ 11.02.2026 ਤੱਕ ਕੁੱਲ 19 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK