PM Mudra Yojana: ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ? ਤਾਂ ਇਸ ਸਕੀਮ ਤਹਿਤ ਮਿਲੇਗਾ 10 ਲੱਖ ਦਾ ਕਰਜ਼ਾ

By  KRISHAN KUMAR SHARMA April 9th 2024 02:32 PM

PM Mudra Yojana: ਕੇਂਦਰ ਸਰਕਾਰ ਆਮ ਲੋਕਾਂ ਲਈ ਹਰ ਦਿਨ ਕੋਈ ਨਾ ਕੋਈ ਯੋਜਨਾ ਲਿਆਉਂਦੀ ਰਹਿੰਦੀ ਹੈ, ਜਿਸ ਦਾ ਲੋਕਾਂ ਨੂੰ ਫਾਇਦਾ ਹੁੰਦਾ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਪੈਸੇ ਨਹੀਂ ਹੈ ਜਾਂ ਫਿਰ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਤਾਂ ਅਜਿਹੇ 'ਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੁਹਾਡੇ ਕੰਮ ਆਵੇਗੀ। ਕਿਉਂਕਿ ਇਸ ਯੋਜਨਾ ਤਹਿਤ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਜਾਂ ਸੂਖਮ ਉਦਯੋਗਾਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਦੇ ਹਨ। ਤਾਂ ਆਉ ਜਾਣਦੇ ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲਈ ਅਰਜ਼ੀ ਦੇਣ ਦਾ ਤਰੀਕਾ...

3 ਸ਼੍ਰੇਣੀਆਂ ਤਹਿਤ ਕਰਜ਼ਾ: ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਤਿੰਨ ਸ਼੍ਰੇਣੀਆਂ 'ਚ ਕਰਜ਼ੇ ਦਿੱਤੇ ਜਾਣਦੇ ਹਨ। ਜਿਵੇਂ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਲੋਨ। ਇਹ ਸ਼੍ਰੇਣੀਆਂ ਲਾਭਪਾਤਰੀ ਮਾਈਕ੍ਰੋ ਯੂਨਿਟ ਜਾਂ ਐਂਟਰਪ੍ਰਾਈਜ਼ ਦੇ ਵਿਕਾਸ ਅਤੇ ਫੰਡਿੰਗ ਲੋੜਾਂ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ।

  1. ਸ਼ਿਸ਼ੂ ਲੋਨ 50,000 ਰੁਪਏ ਤੱਕ ਦੇ ਕਰਜ਼ੇ ਨੂੰ ਕਵਰ ਕਰਦਾ ਹੈ। ਇਸ ਸ਼੍ਰੇਣੀ 'ਚ ਉਹ ਉੱਦਮੀ ਸ਼ਾਮਲ ਹਨ ਜੋ ਜਾਂ ਤਾਂ ਸ਼ੁਰੂਆਤੀ ਪੜਾਅ 'ਚ ਹਨ ਜਾਂ ਜਿਨ੍ਹਾਂ ਨੂੰ ਅਜੇ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਘੱਟ ਫੰਡਾਂ ਦੀ ਲੋੜ ਹੈ।
  2. ਕਿਸ਼ੋਰ ਲੋਨ 'ਚ 5 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਦੇ ਹਨ। ਦਸ ਦਈਏ ਕਿ ਇਸ ਸ਼੍ਰੇਣੀ 'ਚ ਉਹ ਉੱਦਮੀ ਸ਼ਾਮਲ ਹਨ ਜੋ ਪਹਿਲਾਂ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਵਧੇਰੇ ਪੈਸਾ ਚਾਹੁੰਦੇ ਹਨ।
  3. ਤਰੁਣ ਸ਼੍ਰੇਣੀ ਲੋਨ ਦੇ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਦੇ ਹਨ। ਇਹ ਮੁਦਰਾ ਲੋਨ 'ਚ ਦਿੱਤੀ ਗਈ ਸਭ ਤੋਂ ਵੱਧ ਰਕਮ ਹੈ।

ਕਾਰੋਬਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ?

ਮੁਦਰਾ ਲੋਨ ਲਈ ਤੁਹਾਡਾ ਕਾਰੋਬਾਰ ਸਮਾਲ ਮੈਨੂਫੈਕਚਰਿੰਗ ਐਂਟਰਪ੍ਰਾਈਜ਼, ਦੁਕਾਨਦਾਰ, ਫਲ ਅਤੇ ਸਬਜ਼ੀਆਂ ਵਿਕਰੇਤਾ, ਕਾਰੀਗਰ, ਖੇਤੀ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਮੱਛੀ ਪਾਲਣ, ਮਧੂ ਮੱਖੀ ਪਾਲਣ, ਪੋਲਟਰੀ, ਡੇਅਰੀ, ਮੱਛੀ ਪਾਲਣ, ਖੇਤੀਬਾੜੀ ਕਲੀਨਿਕ ਅਤੇ ਖੇਤੀ ਕਾਰੋਬਾਰ ਕੇਂਦਰ, ਭੋਜਨ ਅਤੇ ਖੇਤੀ ਪ੍ਰੋਸੈਸਿੰਗ ਆਦਿ ਵਿਚੋਂ ਇੱਕ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲਈ ਅਰਜ਼ੀ ਦੇਣ ਦਾ ਤਰੀਕਾ

  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ www.udyamimitra.in 'ਤੇ ਜਾਣਾ ਹੋਵੇਗਾ।
  • ਫਿਰ ਉਥੇ ਰਜਿਸਟਰ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਡੀ ਅਰਜ਼ੀ ਬਹੁਤ ਸਾਰੀਆਂ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੂੰ ਦਿਖਾਈ ਦੇਵੇਗੀ।
  • ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲਈ ਅਰਜ਼ੀ ਦੇਣ ਲਈ ਤੁਹਾਨੂੰ ਕਈ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਜਿਵੇਂ ਐਡਰੈੱਸ ਪਰੂਫ, ਆਈਡੀ ਪਰੂਫ। 
  • ਅੰਤ 'ਚ ਬੈਂਕ ਤੁਹਾਡੇ ਕਾਰੋਬਾਰ ਦੇ ਮੁਲਾਂਕਣ, ਜੋਖਮ ਦੇ ਕਾਰਕਾਂ ਅਤੇ ਤੁਹਾਡੀ ਵਿੱਤੀ ਸਮਰੱਥਾ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਇੱਕ ਕਰਜ਼ਾ ਦੇਵੇਗਾ।

ਬੈਂਕਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇੰਨ੍ਹਾਂ ਉਧਾਰ ਸੰਸਥਾਵਾਂ ਦੁਆਰਾ ਉਪਲਬਧ ਹੋਵੇਗਾ

  • ਸਰਕਾਰੀ ਸਹਿਕਾਰੀ ਬੈਂਕ
  • ਖੇਤਰੀ ਸੈਕਟਰ ਗ੍ਰਾਮੀਣ ਬੈਂਕ
  • ਸੂਖਮ ਵਿੱਤ ਦੀ ਪੇਸ਼ਕਸ਼ ਕਰਨ ਵਾਲੀਆਂ ਸੰਸਥਾਵਾਂ
  • ਬੈਂਕਾਂ ਤੋਂ ਇਲਾਵਾ ਵਿੱਤੀ ਕੰਪਨੀਆਂ

Related Post