PM Mudra Yojana: ਆਪਣਾ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ? ਤਾਂ ਇਸ ਸਕੀਮ ਤਹਿਤ ਮਿਲੇਗਾ 10 ਲੱਖ ਦਾ ਕਰਜ਼ਾ
PM Mudra Yojana: ਕੇਂਦਰ ਸਰਕਾਰ ਆਮ ਲੋਕਾਂ ਲਈ ਹਰ ਦਿਨ ਕੋਈ ਨਾ ਕੋਈ ਯੋਜਨਾ ਲਿਆਉਂਦੀ ਰਹਿੰਦੀ ਹੈ, ਜਿਸ ਦਾ ਲੋਕਾਂ ਨੂੰ ਫਾਇਦਾ ਹੁੰਦਾ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਪੈਸੇ ਨਹੀਂ ਹੈ ਜਾਂ ਫਿਰ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਤਾਂ ਅਜਿਹੇ 'ਚ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤੁਹਾਡੇ ਕੰਮ ਆਵੇਗੀ। ਕਿਉਂਕਿ ਇਸ ਯੋਜਨਾ ਤਹਿਤ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਜਾਂ ਸੂਖਮ ਉਦਯੋਗਾਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਦੇ ਹਨ। ਤਾਂ ਆਉ ਜਾਣਦੇ ਹਾਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਲਈ ਅਰਜ਼ੀ ਦੇਣ ਦਾ ਤਰੀਕਾ...
3 ਸ਼੍ਰੇਣੀਆਂ ਤਹਿਤ ਕਰਜ਼ਾ: ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਤਿੰਨ ਸ਼੍ਰੇਣੀਆਂ 'ਚ ਕਰਜ਼ੇ ਦਿੱਤੇ ਜਾਣਦੇ ਹਨ। ਜਿਵੇਂ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਲੋਨ। ਇਹ ਸ਼੍ਰੇਣੀਆਂ ਲਾਭਪਾਤਰੀ ਮਾਈਕ੍ਰੋ ਯੂਨਿਟ ਜਾਂ ਐਂਟਰਪ੍ਰਾਈਜ਼ ਦੇ ਵਿਕਾਸ ਅਤੇ ਫੰਡਿੰਗ ਲੋੜਾਂ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ।
ਮੁਦਰਾ ਲੋਨ ਲਈ ਤੁਹਾਡਾ ਕਾਰੋਬਾਰ ਸਮਾਲ ਮੈਨੂਫੈਕਚਰਿੰਗ ਐਂਟਰਪ੍ਰਾਈਜ਼, ਦੁਕਾਨਦਾਰ, ਫਲ ਅਤੇ ਸਬਜ਼ੀਆਂ ਵਿਕਰੇਤਾ, ਕਾਰੀਗਰ, ਖੇਤੀ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਮੱਛੀ ਪਾਲਣ, ਮਧੂ ਮੱਖੀ ਪਾਲਣ, ਪੋਲਟਰੀ, ਡੇਅਰੀ, ਮੱਛੀ ਪਾਲਣ, ਖੇਤੀਬਾੜੀ ਕਲੀਨਿਕ ਅਤੇ ਖੇਤੀ ਕਾਰੋਬਾਰ ਕੇਂਦਰ, ਭੋਜਨ ਅਤੇ ਖੇਤੀ ਪ੍ਰੋਸੈਸਿੰਗ ਆਦਿ ਵਿਚੋਂ ਇੱਕ ਹੋਣਾ ਚਾਹੀਦਾ ਹੈ।
ਬੈਂਕਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇੰਨ੍ਹਾਂ ਉਧਾਰ ਸੰਸਥਾਵਾਂ ਦੁਆਰਾ ਉਪਲਬਧ ਹੋਵੇਗਾ
-