Deported Two Youths Arrested : ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨਾਂ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ
ਦੱਸ ਦਈਏ ਕਿ ਦੋਵੇਂ ਨੌਜਵਾਨਾਂ ’ਤੇ ਰਾਜਪੁਰਾ ਵਿੱਚ 175/23 FIR ਦੇ ਤਹਿਤ ਭਗੌੜੇ ਸਨ। ਇਨ੍ਹਾਂ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਪਿਆ ਹੈ।

Deported Two Youths Arrested : ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਸੰਦੀਪ ਅਤੇ ਪ੍ਰਦੀਪ ਨਾਂ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਭਗੌੜੇ ਸਨ ਅਤੇ ਪੁਲਿਸ ਨੂੰ ਇਨ੍ਹਾਂ ਦੀ ਕਾਫੀ ਲੰਬੇ ਸਮੇਂ ਤੋਂ ਭਾਲ ਸੀ।
ਦੱਸ ਦਈਏ ਕਿ ਦੋਵੇਂ ਨੌਜਵਾਨਾਂ ’ਤੇ ਰਾਜਪੁਰਾ ਵਿੱਚ 175/23 FIR ਦੇ ਤਹਿਤ ਭਗੌੜੇ ਸਨ। ਇਨ੍ਹਾਂ ’ਤੇ ਕਤਲ ਦਾ ਮਾਮਲਾ ਦਰਜ ਹੋਇਆ ਪਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਰਾਜਪੁਰਾ ਮਾਨਯੋਗ ਅਦਾਲਤ ਵਿੱਚ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਰਾਜਪੁਰਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ,ਦੱਸ ਦਈਏ ਕਿ ਮਾਪਿਆਂ ਨੂੰ ਨੌਜਵਾਨਾਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।
ਰਮਨਦੀਪ ਕੌਰ ਮਾਤਾ ਨੇ ਦੱਸਿਆ ਕਿ ਮੇਰਾ ਬੇਟਾ ਬੇਕਸੂਰ ਹੈ ਪੁਲਿਸ ਨੇ ਨਜਾਇਜ਼ ਪਰਚਾ ਕੀਤਾ ਹੈ ਹੁਣ ਸਾਨੂੰ ਇਹ ਮਿਲਣ ਵੀ ਨਹੀਂ ਦਿੰਦੇ।
ਪ੍ਰਦੀਪ ਸਿੰਘ ਦੀ ਮਾਤਾ ਰਾਜ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਉਸਦੇ ਪੁੱਤ ਨਾਲ ਇੱਕ ਵਾਰ ਮਿਲਵਾਇਆ ਜਾਵੇ। ਪੁਲਿਸ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਫਰਾਰ ਹੋ ਗਈ।
ਇਹ ਵੀ ਪੜ੍ਹੋ : America VS India : ਹੁਣ ਅਮਰੀਕਾ ਨੇ ਭਾਰਤ ਨੂੰ ਮਿਲਣ ਵਾਲੀ 1.82 ਅਰਬ ਦੀ ਮਦਦ ਵੀ ਕੀਤੀ ਬੰਦ, ਜਾਣੋ ਹੁਣ ਕੀ ਪਵੇਗਾ ਭਾਰਤ ’ਤੇ ਅਸਰ