Ludhiana News : 17 ਸਾਲਾਂ ਬੱਚੇ ’ਤੇ ਪੁਲਿਸ ਨੇ ਢਾਹਿਆ ਤਸ਼ੱਦਦ, ਦਿੱਤਾ ਥਰਡ ਡਿਗਰੀ ਟਾਰਚਰ, ਪੀੜਤ ਪਰਿਵਾਰ ਨੇ ਪੁਲਿਸ ’ਤੇ ਲਾਏ ਇਹ ਇਲਜ਼ਾਮ
ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ 17 ਸਾਲ ਦੇ ਬੱਚੇ ਨੂੰ ਪੁਲਿਸ ਨੇ ਲੁਧਿਆਣਾ ਦੇ ਰਕਬਾਗ ਤੋਂ ਹਿਰਾਸਤ ’ਚ ਲਿਆ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ।
Ludhiana News : ਲੁਧਿਆਣਾ ਦੇ ਵਿੱਚ ਇੱਕ 17 ਸਾਲ ਦੇ ਬੱਚੇ ਦੇ ਨਾਲ ਪੁਲਿਸ ਵੱਲੋਂ ਥਰਡ ਡਿਗਰੀ ਟਾਰਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਹਨ।
ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ 17 ਸਾਲ ਦੇ ਬੱਚੇ ਨੂੰ ਪੁਲਿਸ ਨੇ ਲੁਧਿਆਣਾ ਦੇ ਰਕਬਾਗ ਤੋਂ ਹਿਰਾਸਤ ’ਚ ਲਿਆ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਹ ਖੁਦ ਜਦੋਂ ਅੱਠ ਨੰਬਰ ਥਾਣੇ ਦੇ ਵਿੱਚ ਛੁਡਾਉਣ ਗਿਆ ਤਾਂ ਉਸ ਦੇ ਬੱਚੇ ਨੂੰ ਉਸ ਦੇ ਹਵਾਲੇ ਕਰ ਦਿੱਤਾ।
ਦੂਜੇ ਪਾਸੇ ਅੱਠ ਨੰਬਰ ਥਾਣੇ ਦੇ ਐਸਐਚਓ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਰੱਖਬਾਗ ਦੇ ਕੋਲ ਉਨ੍ਹਾਂ ਦੇ ਮੁਲਾਜ਼ਮਾਂ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ। ਮੋਟਰਸਾਈਕਲ ’ਤੇ ਨੰਬਰ ਪਲੇਟ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਮਾਮਲਾ ਸ਼ੱਕੀ ਜਾਪਿਆ, ਜਿਸ ਤੋਂ ਬਾਅਦ ਮੌਕੇ ਤੋਂ ਇੱਕ ਨੌਜਵਾਨ ਉਥੋਂ ਫਰਾਰ ਹੋ ਗਿਆ ਅਤੇ ਦੂਜੇ 17 ਸਾਲ ਦੇ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਉਸ ਨੂੰ ਥਾਣੇ ਲੈ ਗਏ।
ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਮੋਟਰਸਾਈਕਲ ਚੋਰੀ ਦਾ ਹੈ, ਪਰ ਜਦੋਂ ਪੁਲਿਸ ਤੋਂ ਸਵਾਲ ਕੀਤਾ ਗਿਆ ਕਿ ਜੇਕਰ ਮੋਟਰਸਾਈਕਲ ਚੋਰੀ ਦਾ ਸੀ ਤਾਂ ਬੱਚੇ ਨੂੰ ਛੱਡ ਕਿਉਂ ਦਿੱਤਾ ਗਿਆ, ਤਾਂ ਇਸ ਬਾਰੇ ਪੁਲਿਸ ਕੋਲ ਕੋਈ ਜਵਾਬ ਤਸੱਲੀਬਖਸ਼ ਨਹੀਂ ਮਿਲਿਆ।
ਇਹ ਵੀ ਪੜ੍ਹੋ : ਸੰਸਦ 'ਚ MP Harsimrat Kaur Badal ਨੇ ਚੁੱਕਿਆ ਆਂਗਣਵਾੜੀ ਵਰਕਰਾਂ ਦਾ ਮੁੱਦਾ, ਕਿਹਾ- ਬੱਚਿਆਂ ਤੇ ਔਰਤਾਂ ਨੂੰ ਦਿੱਤਾ ਜਾ ਰਿਹਾ ਜ਼ਹਿਰ