Chandigarh Airport ਤੇ ਫਲਾਈਟ ਚ ਫਟਿਆ ਪਾਵਰਬੈਂਕ, ਜਹਾਜ਼ ਚ ਧੂੰਏਂ ਕਾਰਨ ਮੱਚੀ ਹਾਹਾਕਾਰ, ਜਾਣੋ ਕੀ ਹੋਇਆ ?
Chandigarh Airport Powerbank Blast : ਧਮਾਕੇ ਕਾਰਨ ਜਹਾਜ਼ ਵਿੱਚ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਯਾਤਰੀਆਂ 'ਚ ਡਰ ਕਾਰਨ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਅੱਗ ਜਹਾਜ਼ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਨੂੰ ਮੌਕੇ 'ਤੇ ਏਅਰ ਹੋਸਟਸ ਨੇ ਫਾਇਰ ਸਿਲੰਡਰਾਂ ਨਾਲ ਬੁਝਾ ਲਿਆ।
Chandigarh Airport Powerbank Blast : ਚੰਡੀਗੜ੍ਹ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਹੈਦਰਾਬਾਦ ਤੋਂ ਆਈ ਇੱਕ ਉਡਾਣ ਵਿੱਚ ਇੱਕ ਯਾਤਰੀ ਦੇ ਪਾਵਰਬੈਂਕ ਵਿੱਚ ਧਮਾਕਾ ਹੋ ਗਿਆ। ਧਮਾਕੇ ਕਾਰਨ ਜਹਾਜ਼ ਵਿੱਚ ਧੂੰਆਂ-ਧੂੰਆਂ ਹੋ ਗਿਆ, ਜਿਸ ਕਾਰਨ ਯਾਤਰੀਆਂ 'ਚ ਡਰ ਕਾਰਨ ਹਾਹਾਕਾਰ ਮੱਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਨਾਲ ਅੱਗ ਜਹਾਜ਼ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਨੂੰ ਮੌਕੇ 'ਤੇ ਏਅਰ ਹੋਸਟਸ ਨੇ ਫਾਇਰ ਸਿਲੰਡਰਾਂ ਨਾਲ ਬੁਝਾ ਲਿਆ। (Powerbank explosion in flight)
ਜਾਣਕਾਰੀ ਅਨੁਸਾਰ, ਇਹ ਧਮਾਕਾ ਹੈਦਰਾਬਾਦ ਤੋਂ ਚੰਡੀਗੜ੍ਹ (Hyderabad to Chandigarh Flight) ਪੁੱਜੀ ਇੰਡੀਗੋ (Indigo) ਦੀ ਫਲਾਈਟ ਨੰਬਰ 6e - 108 'ਚ ਹੋਇਆ, ਜਿਸ ਦੌਰਾਨ ਜਹਾਜ਼ 'ਚੋਂ ਉਤਰਦੇ ਸਮੇਂ ਇੱਕ ਯਾਤਰੀ ਦੇ ਪੈਰ 'ਚ ਫੈਕਚਰ ਹੋ ਗਿਆ। ਯਾਤਰੀਆਂ 'ਚ ਹਾਹਾਕਾਰ ਮੱਚਣ ਤੋਂ ਬਾਅਦ ਸਟਾਫ਼ ਹਵਾਈ ਅੱਡੇ ਅਤੇ ਜਹਾਜ਼ ਦੇ ਸਟਾਫ਼ ਵੱਲੋਂ ਤੁਰੰਤ ਰਾਹਤ ਕਾਰਜ ਅਰੰਭੇ ਗਏ। ਸਟਾਫ਼ ਵੱਲੋਂ ਯਾਤਰੀਆਂ ਨੂੰ ਬਾਹਰ ਕੱਢਣ ਲਈ ਜਦੋਂ ਐਮਰਜੈਂਸੀ ਐਗਜ਼ਿਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵੀ ਮੁਸ਼ਕਿਲ ਨਾਲ ਖੁੱਲਿਆ, ਜਿਸ ਤੋਂ ਬਾਅਦ ਯਾਤਰੀਆਂ ਨੂੰ ਕੱਢਿਆ ਗਿਆ।
ਜਹਾਜ਼ 'ਚ ਸਟਾਫ਼ ਸਮੇਤ 198 ਤੋਂ ਵੱਧ ਯਾਤਰੀ ਸਨ ਸਵਾਰ
ਦੱਸਿਆ ਗਿਆ ਹੈ ਕਿ ਫਲਾਈਟ 6E-108 (HYD-IXC) ਵਿੱਚ 198 ਯਾਤਰੀ, ਦੋ ਬੱਚੇ ਅਤੇ ਛੇ ਚਾਲਕ ਦਲ ਦੇ ਮੈਂਬਰ ਸਨ, ਜੋ ਲਗਭਗ 3:29 ਵਜੇ ਸੁਰੱਖਿਅਤ ਹਵਾਈ ਅੱਡੇ 'ਤੇ ਉਤਰੀ। ਇਸ ਦੌਰਾਨ ਬੇ ਨੰਬਰ 1 ਵੱਲ 39C 'ਤੇ ਬੈਠੇ ਇੱਕ ਯਾਤਰੀ ਦੇਵਾਂਸ਼ ਵਜੋਂ ਹੋਈ ਹੈ, ਜਿਸ ਨੇ ਚਾਲਕ ਦਲ ਨੂੰ ਆਪਣੇ ਪਾਵਰ ਬੈਂਕ ਵਿੱਚ ਅੱਗ ਲੱਗਣ ਬਾਰੇ ਦੱਸਿਆ। ਉਪਰੰਤ ਕੈਬਿਨ ਚਾਲਕ ਦਲ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਅੱਗ ਬੁਝਾਉ ਯੰਤਰਾਂ ਦੀ ਵਰਤੋਂ ਕੀਤੀ, ਪਰ ਕੈਬਿਨ ਦੇ ਅੰਦਰ ਧੂੰਆਂ ਫੈਲ ਗਿਆ।
ਇੰਡੀਗੋ ਦਾ ਆਇਆ ਬਿਆਨ
ਉਧਰ, ਇੰਡੀਗੋ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ ਸਾਰੇ ਇੱਕ ਯਾਤਰੀ ਵੱਲੋਂ ਬਿਜਲੀ ਯੰਤਰੀ (ਪਾਵਰਬੈਂਕ) ਫਟਣ ਬਾਰੇ ਦੱਸਿਆ ਗਿਆ ਸੀ। ਹਾਲਾਂਕਿ, ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਇੰਡੀਗੋ ਦੇ ਬੁਲਾਰੇ ਦੇ ਅਨੁਸਾਰ, ਜਹਾਜ਼ ਦੀ ਜ਼ਰੂਰੀ ਤਕਨੀਕੀ ਜਾਂਚ ਕੀਤੀ ਜਾਵੇਗੀ ਅਤੇ ਸਾਰੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਡਾਣ ਸੰਚਾਲਨ ਮੁੜ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ, ਇਸ ਮਾਮਲੇ ਬਾਰੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਪਾਵਰ ਬੈਂਕ ਨੂੰ ਅੱਗ ਲੱਗਣ ਦਾ ਕਾਰਨ ਕੀ ਸੀ, ਪਰ ਇਸ ਘਟਨਾ ਨੇ ਇੱਕ ਵਾਰ ਫਿਰ ਹਵਾਬਾਜ਼ੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਏਅਰਲਾਈਨ ਅਤੇ ਸਬੰਧਤ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।