ਹੁਣ ਪਾਣੀ ਹੇਠਾਂ ਚੱਲੇਗੀ ਰੇਲ! PM ਮੋਦੀ ਨੇ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਕੀਤਾ ਉਦਘਾਟਨ

By  KRISHAN KUMAR SHARMA March 6th 2024 11:41 AM

India first underwater railway: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਭਾਰਤ ਦੀ ਪਹਿਲੀ ਅੰਡਰਵਾਟਰ (ਪਾਣੀ ਦੇ ਅੰਦਰ) ਮੈਟਰੋ ਰੇਲ ਸੇਵਾ ਦਾ ਉਦਘਾਟਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ (PM Modi) ਨੇ ਕੋਲਕਾਤਾ ਮੈਟਰੋ (kolkata metro underwater) ਦੇ ਪੂਰਬ-ਪੱਛਮੀ ਕੋਰੀਡੋਰ ਦੇ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ ਦਾ ਉਦਘਾਟਨ ਕੀਤਾ, ਜਿਹੜਾ ਪਾਣੀ ਦੇ ਹੇਠਾਂ ਮੈਟਰੋ ਸੇਵਾਵਾਂ ਵਿੱਚ ਭਾਰਤ ਦੇ ਪਹਿਲੇ ਉੱਦਮ ਦੀ ਨਿਸ਼ਾਨੀ ਹੈ।

ਰੇਲਵੇ ਵੱਲੋਂ ਜਾਰੀ ਇੱਕ ਅਧਿਕਾਰਤ ਰੀਲੀਜ਼ ਅਨੁਸਾਰ, ਪੂਰਬ-ਪੱਛਮੀ ਮੈਟਰੋ ਦੇ 4.8 ਕਿਲੋਮੀਟਰ ਲੰਬੇ ਹਿੱਸੇ ਨੂੰ 4,965 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਹ ਹਾਵੜਾ ਵਿੱਚ ਭਾਰਤ ਦਾ ਸਭ ਤੋਂ ਡੂੰਘਾ ਮੈਟਰੋ ਸਟੇਸ਼ਨ ਹੋਵੇਗਾ, ਜਿਹੜਾ ਜ਼ਮੀਨੀ ਪੱਧਰ ਤੋਂ 30 ਮੀਟਰ ਹੇਠਾਂ ਹੈ। ਇਹ ਕੋਰੀਡੋਰ ਆਈਟੀ ਹੱਬ ਸਾਲਟ ਲੇਕ ਸੈਕਟਰ V ਵਰਗੇ ਪ੍ਰਮੁੱਖ ਖੇਤਰਾਂ ਨੂੰ ਜੋੜਨ ਵਿੱਚ ਮਦਦ ਕਰੇਗਾ।

ਕੇਂਦਰੀ ਰੇਲਵੇ (indian-railway) ਦੇ ਅਨੁਸਾਰ, ਕੋਲਕਾਤਾ ਮੈਟਰੋ ਦੇ ਪੂਰਬ-ਪੱਛਮੀ ਕੋਰੀਡੋਰ ਦੇ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ (Underwater Metro) ਦਾ ਅੱਜ ਉਦਘਾਟਨ ਕੀਤਾ ਗਿਆ ਹੈ, ਯਾਤਰੀ ਸੇਵਾਵਾਂ ਬਾਅਦ ਵਿੱਚ ਸ਼ੁਰੂ ਹੋਣਗੀਆਂ। ਕੋਲਕਾਤਾ ਦੀ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ (pm-modi) ਨੇ ਸ਼ਹਿਰੀ ਗਤੀਸ਼ੀਲਤਾ ਨੂੰ ਸੌਖਾ ਬਣਾਉਣ ਦੇ ਤਰੀਕਿਆਂ ਨੂੰ ਵਧਾਉਣ 'ਤੇ ਧਿਆਨ ਦਿੰਦਿਆਂ ਕਈ ਹੋਰ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾਈ।

ਇਹ ਵੀ ਪੜ੍ਹੋ: 

- ਪੰਜਾਬ ਤੇ ਹਰਿਆਣਾ ਪੁਲਿਸ ਨੂੰ ਹਿਮਾਚਲ ਦੀ ਪੁਲਿਸ ਦੇਵੇਗੀ NDPS ਕੇਸਾਂ ਦੀ ਟ੍ਰੇਨਿੰਗ, HC ਨੇ ਕੀਤੇ ਹੁਕਮ

- Maha Shivratri 2024: ਇਸ ਦਿਨ ਮਨਾਈ ਜਾਵੇਗੀ ਸ਼ਿਵਰਾਤਰੀ, ਜਾਣੋ ਪੂਜਾ ਦਾ ਸਮਾਂ ਅਤੇ ਢੰਗ

- LPG ਸਿਲੰਡਰ 'ਚ ਜ਼ਬਰਦਸਤ ਧਮਾਕਾ, 3 ਨਾਬਾਲਿਗ ਬੱਚੀਆਂ ਸਮੇਤ 5 ਲੋਕਾਂ ਦੀ ਹੋਈ ਮੌਤ

- WhatAapp'ਚ ਬਲੂ ਟਿੱਕ ਕਰਨਾ ਚਾਹੁੰਦੇ ਹੋ ਬੰਦ, ਤਾਂ ਅਪਨਾਓ ਇਹ ਆਸਾਨ ਤਰੀਕਾ

Related Post