Petrol And Diesel Price Hike : ਜੰਗ ਵਿਚਾਲੇ ਇਸ ਕੰਪਨੀ ਨੇ ਵਧਾਈਆਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ, ਹੁਣ ਇੰਨ੍ਹਾ ਹੋਵੇਗਾ ਤੇਲ ਦਾ ਰੇਟ

ਮੱਧ ਪੂਰਬ ਵਿੱਚ ਜੰਗ ਦੇ ਕਾਰਨ, ਨਯਾਰਾ ਐਨਰਜੀ ਨੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜੋ ਤੁਰੰਤ ਲਾਗੂ ਹੋਵੇਗਾ।

By  Aarti March 26th 2026 06:06 PM

Petrol And Diesel Price Hike :  ਮੱਧ ਪੂਰਬ ਵਿੱਚ ਜੰਗ ਦੀ ਅੱਗ ਹੁਣ ਸਿੱਧੇ ਤੌਰ 'ਤੇ ਤੁਹਾਡੀਆਂ ਜੇਬਾਂ ਨੂੰ ਸਾੜਨ ਲੱਗ ਪਈ ਹੈ। ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਪ੍ਰਚੂਨ ਵਿਕਰੇਤਾ, ਨਯਾਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਪ੍ਰਤੀ ਲੀਟਰ ਤੱਕ ਭਾਰੀ ਵਾਧਾ ਕਰ ਦਿੱਤਾ ਹੈ (Petrol and Diesel Price Hike) ਅਤੇ ਇਹ ਨਵੀਆਂ ਕੀਮਤਾਂ ਤੁਰੰਤ ਲਾਗੂ ਹੋ ਗਈਆਂ ਹਨ। ਮਹੀਨਿਆਂ ਤੱਕ ਕੀਮਤਾਂ ਦੇ ਰੁਕਣ ਤੋਂ ਬਾਅਦ, ਇਹ ਆਮ ਆਦਮੀ ਲਈ ਇੱਕ ਵੱਡਾ ਅਤੇ ਡਰਾਉਣਾ ਝਟਕਾ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੂਸ ਦੀ ਮਸ਼ਹਬਰ ਰੋਸਨੇਫਟ ਦੇ ਸਮਰਥਨ ਵਾਲੀ ਨਯਾਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ 5 ਰੁਪਏ (Petrol Price Hike) ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ (Diesel Price Hike) ਪ੍ਰਤੀ ਲੀਟਰ ਵਾਧਾ ਕੀਤਾ ਹੈ। ਵੱਖ-ਵੱਖ ਰਾਜਾਂ ਵਿੱਚ ਸਥਾਨਕ ਟੈਕਸਾਂ (ਵੈਟ) ਦੇ ਕਾਰਨ, ਕੁਝ ਥਾਵਾਂ 'ਤੇ ਪੈਟਰੋਲ 5.30 ਰੁਪਏ ਪ੍ਰਤੀ ਲੀਟਰ ਤੱਕ ਮਹਿੰਗਾ ਹੋ ਗਿਆ ਹੈ।

ਕੰਪਨੀ ਦੇ ਦੇਸ਼ ਭਰ ਵਿੱਚ 6,967 ਪੈਟਰੋਲ ਪੰਪ 

ਦੱਸ ਦਈਏ ਕਿ ਨਯਾਰਾ ਦੇ ਭਾਰਤ ਭਰ ਵਿੱਚ ਲਗਭਗ 6,967 ਪੈਟਰੋਲ ਪੰਪ ਹਨ। ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦੇ ਉਲਟ, ਨਿੱਜੀ ਤੇਲ ਕੰਪਨੀਆਂ ਨੂੰ ਆਪਣੇ ਨੁਕਸਾਨ ਲਈ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮਿਲਦਾ।

ਨਤੀਜੇ ਵਜੋਂ ਅਸਮਾਨ ਛੂਹਦੀਆਂ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਦਾ ਬੋਝ ਹੁਣ ਸਿੱਧਾ ਜਨਤਾ 'ਤੇ ਪੈ ਗਿਆ ਹੈ। ਹਾਲਾਂਕਿ, ਰਿਲਾਇੰਸ ਅਤੇ ਬੀਪੀ ਦੇ ਸਾਂਝੇ ਉੱਦਮ, ਜੀਓ-ਬੀਪੀ ਨੇ ਕਾਫ਼ੀ ਨੁਕਸਾਨ ਝੱਲਣ ਦੇ ਬਾਵਜੂਦ ਅਜੇ ਤੱਕ ਆਪਣੀਆਂ ਦਰਾਂ ਵਿੱਚ ਵਾਧਾ ਨਹੀਂ ਕੀਤਾ ਹੈ।

ਕੱਚਾ ਤੇਲ 119 ਡਾਲਰ ਤੱਕ ਪਹੁੰਚਿਆ 

ਸੰਕਟ ਹੋਰ ਡੂੰਘਾ ਹੋ ਗਿਆ ਜਦੋਂ ਈਰਾਨ ਅਤੇ ਕਤਰ ਵਿੱਚ ਮੁੱਖ ਊਰਜਾ ਬੁਨਿਆਦੀ ਢਾਂਚੇ 'ਤੇ ਫੌਜੀ ਹਮਲੇ ਕੀਤੇ ਗਏ। ਨਤੀਜੇ ਵਜੋਂ, ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 119 ਡਾਲਰ ਪ੍ਰਤੀ ਬੈਰਲ ਦੇ ਖਤਰਨਾਕ ਪੱਧਰ 'ਤੇ ਪਹੁੰਚ ਗਈਆਂ। ਇਨ੍ਹਾਂ ਹਮਲਿਆਂ ਨੇ ਸਪਲਾਈ ਚੇਨਾਂ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ।

ਇਹ ਵੀ ਪੜ੍ਹੋ  : Iran War ਤੋਂ ਪੈਦਾ ਸੰਕਟ ’ਤੇ ਹੁਣ ਵੱਡੇ ਫੈਸਲਾ ਦਾ ਆਇਆ ਸਮਾਂ ? ਭਲਕੇ ਸਾਰੇ CMs ਨਾਲ ਗੱਲ ਕਰਨਗੇ PM ਮੋਦੀ

Related Post