PRTC Bus Accident : ਪੰਜਾਬ ਚ ਵਾਪਰਿਆ ਹਾਦਸਾ; ਦਰੱਖਤ ਚ ਵੱਜੀ PRTC ਬੱਸ, ਸਵਾਰੀਆਂ ਹੋਈਆਂ ਜ਼ਖ਼ਮੀ,ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਫਰੀਦਪੁਰ ਪੀਆਰਟੀਸੀ ਦੀ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਦੇ ਚੱਲਦੇ ਬੱਸ ਇੱਕ ਦਰੱਖਤ ਦੇ ਨਾਲ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ।

By  Aarti September 11th 2025 01:38 PM

Nabha PRTC Bus Accident :  ਪੰਜਾਬ ’ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਇਨ੍ਹਾਂ ਹਾਦਸਿਆਂ ਦੇ ਵਾਪਰਨ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਰਹੀ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਫਰੀਦਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੀਆਰਟੀਸੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। 

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਫਰੀਦਪੁਰ ਪੀਆਰਟੀਸੀ ਦੀ ਬੱਸ ਅਚਾਨਕ ਬੇਕਾਬੂ ਹੋ ਗਈ ਜਿਸ ਦੇ ਚੱਲਦੇ ਬੱਸ ਇੱਕ ਦਰੱਖਤ ਦੇ ਨਾਲ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ। ਦੱਸ ਦਈਏ ਕਿ ਪੀਆਰਟੀਸੀ ਬੱਸ ’ਚ 140 ਸਵਾਰੀਆਂ ਸੀਕਿਹਾ ਜਾ ਰਿਹਾ ਹੈ ਕਿ ਬੱਸ ਜਿਆਦਾ ਓਵਰਲੋਡ ਹੋਣ ਕਾਰਨ ਇਹ ਹਾਦਸਾ ਵਾਪਰਿਆ।

ਸ਼ੁਰੂਆਤੀ ਜਾਣਕਾਰੀ ਮੁਤਾਬਿਕ ਭਿਆਨਕ ਹਾਦਸੇ ਦੇ ਚੱਲਦੇ ਕਈ ਬੱਸ ’ਚ ਮੌਜੂਦ ਕਈ ਸਵਾਰੀਆਂ ਗੰਭੀਰ ਫੱਟੜ ਹੋ ਗਈਆਂ ਹਨ ਜਿਨ੍ਹਾਂ ਨੂੰ ਸਰਕਾਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : Bikram Singh Majithia Case : ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, 10 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ

Related Post