Digital birth certificate : ਪੰਜਾਬ ਸਿੱਖਿਆ ਵਿਭਾਗ ਦਾ ਫੁਰਮਾਨ! 10ਵੀਂ ਦੇ ਵਿਦਿਆਰਥੀਆਂ ਲਈ ਡਿਜ਼ੀਟਲ ਜਨਮ ਸਰਟੀਫਿਕੇਟ ਕੀਤਾ ਲਾਜ਼ਮੀ
Digital birth certificate : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਨਵਾਂ ਫੁਰਮਾਨ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਨਵੇਂ ਵਿਦਿਅਕ ਵਰ੍ਹੇ 2026-27 ਲਈ ਡਿਜ਼ੀਟਲ ਜਨਮ ਸਰਟੀਫਿਕੇਟ ਦੀ ਲੋੜ ਪਵੇਗੀ।
Digital birth certificate : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਨਵਾਂ ਫੁਰਮਾਨ ਜਾਰੀ ਕੀਤਾ ਹੈ, ਜਿਸ ਤਹਿਤ ਹੁਣ ਨਵੇਂ ਵਿਦਿਅਕ ਵਰ੍ਹੇ 2026-27 ਲਈ ਡਿਜ਼ੀਟਲ ਜਨਮ ਸਰਟੀਫਿਕੇਟ ਦੀ ਲੋੜ ਪਵੇਗੀ। ਬੋਰਡ ਵੱਲੋਂ ਇਹ ਆਦੇਸ਼ ਸਿਰਫ਼ ਪੰਜਾਬ 'ਚ ਪੈਦਾ ਹੋਏ ਬੱਚਿਆਂ ਲਈ ਹੈ, ਜਦਕਿ ਬਾਹਰਲਿਆਂ ਨੂੰ ਇਸਤੋਂ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ... Bisleri ਦਾ ਪਾਣੀ 2 ਵਾਰ ਟੈਸਟ ਵਿੱਚ ਫੇਲ੍ਹ, ਕੈਂਸਰ ਪੈਦਾ ਕਰਨ ਵਾਲੇ ਖ਼ਤਰਨਾਕ ਤੱਤ ਮਿਲਣ ਤੋਂ ਬਾਅਦ ਕੰਪਨੀ 'ਤੇ ਦਰਜ ਹੋਇਆ ਕੇਸ
ਪੰਜਾਬ ਸਿੱਖਿਆ ਵਿਭਾਗ ਦੀ ਇਸ ਕਾਰਵਾਈ ਨੇ ਜਿਥੇ ਵਿਦਿਆਰਥੀਆਂ ਦੀ ਚਿੰਤਾ ਵਿੱਚ ਵਾਧਾ ਕੀਤਾ ਹੈ, ਉਥੇ ਮਾਪਿਆਂ ਅਤੇ ਸਕੂਲ ਸੰਚਾਲਕਾਂ ਨੂੰ ਵੀ ਦੁਚਿੱਤੀ ਵਿੱਚ ਪਾ ਦਿੱਤਾ ਹੈ। ਵਿਭਾਗ ਵੱਲੋਂ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਡਿਜ਼ੀਟਲ ਜਨਮ ਸਰਟੀਫਿਕੇਟ ਹਰ ਹਾਲਤ 30 ਨਵੰਬਰ ਤੱਕ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਹੋਣੇ ਚਾਹੀਦੇ ਹਨ। ਬੋਰਡ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਟੀਫਿਕੇਟ ਅਪਲੋਡ ਨਹੀਂ ਹੁੰਦੇ ਤਾਂ ਵਿਦਿਆਰਥੀਆਂ ਦੀ ਮਾਰਕਸ਼ੀਟਾਂ ਵਿੱਚ ਜਨਮ ਤਰੀਕ ਦਰਜ ਨਹੀਂ ਕੀਤੀ ਜਾਵੇਗੀ।
ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਖਿਲਾਫ਼ ਕਈ ਸਕੂਲ ਸੰਗਠਨਾਂ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ (DTFਡੀਟੀਐਫ) ਸਮੇਤ ਕਈ ਜਥੇਬੰਦੀਆਂ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ ਹੈ, ਜਿਸਨੇ ਇਸਨੂੰ "ਅਨਿਆਂਪੂਰਨ" ਕਰਾਰ ਦਿੱਤਾ ਹੈ ਅਤੇ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਹੀ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਮਾਰਕਸ਼ੀਟਾਂ ਵਿੱਚ ਜਨਮ ਤਰੀਕ ਦਰਜ ਹੋ ਚੁੱਕੀ ਹੈ ਤਾਂ ਫਿਰ ਹੁਣ 10ਵੀਂ ਲਈ ਇਸਦੀ ਕੋਈ ਤੁਕ ਨਹੀਂ ਬਣਦੀ।
ਸਿੱਖਿਆ ਵਿਭਾਗ ਦਾ ਫੁਰਮਾਨ ਸਿੱਖਿਆ ਅਧਿਕਾਰ ਦੀ ਉਲੰਘਣਾ
ਸਕੂਲ ਸੰਗਠਨਾਂ ਨੇ ਇਸ ਫੁਰਮਾਨ ਨੂੰ ਸਿੱਖਿਆ ਦੇ ਅਧਿਕਾਰ ਐਕਟ (RTE) ਦੀ ਉਲੰਘਣਾ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਧਾਰਾ 14(1) ਤਹਿਤ ਮਾਤਾ-ਪਿਤਾ ਦਾ ਸਵੈ-ਘੋਸ਼ਣਾ ਪੱਤਰ ਵੀ ਮਾਨਤਾ ਪ੍ਰਾਪਤ ਹੈ ਅਤੇ 14(2) ਤਹਿਤ ਜਨਮ ਪ੍ਰਮਾਣ-ਪੱਤਰ ਨਾ ਹੋਣ 'ਤੇ ਵੀ ਬੱਚੇ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।
ਰਾਸਾ ਸਮੇਤ ਕਈ ਜਥੇਬੰਦੀਆਂ ਨੇ ਕਿਹਾ ਕਿ ਜਿਹੜੇ 10ਵੀਂ ਦੇ ਵਿਦਿਆਰਥੀ ਇਸ ਸਮੇਂ 5ਵੀਂ ਤੇ 8ਵੀਂ ਦੇ ਹਨ, ਉਨ੍ਹਾਂ ਦੀਆਂ ਮਾਰਕਸ਼ੀਟਾਂ 'ਤੇ ਜਦੋਂ ਜਨਮ ਤਰੀਕ ਵਿਭਾਗ ਨੇ ਖੁਦ ਹੀ ਦਰਜ ਕੀਤੀ ਹੈ ਤਾਂ ਇਹ ਆਪਣੇ ਹੀ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ। ਜਦੋਂ ਬੋਰਡ ਵੀ ਖੁਦ ਆਪਣੇ ਹੁਕਮਾਂ ਨੂੰ ਮੰਨ ਨਹੀਂ ਰਿਹਾ ਹੈ ਤਾਂ ਇਹ ਸਿੱਖਿਆ ਵਿਭਾਗ ਨੂੰ ਇਹ ਫੁਰਮਾਨ ਵਾਪਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ... ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ 2 ਧਿਰਾਂ ਆਪਸ 'ਚ ਭਿੜੀਆਂ