ਪੀ.ਐਸ.ਐਮ.ਐਸ.ਯੂ ਵੱਲੋਂ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦਾ ਐਲਾਨ

ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਸਾਰੇ ਹੀ 29 ਤੋਂ ਲੈਕੇ 31 ਜਨਵਰੀ ਤੱਕ ਵਿਧਾਇਕਾਂ ਨੂੰ ਮੰਗ ਪੱਤਰ ਦਵਾਂਗੇ। ਜਿਸ ਤੋਂ ਬਾਅਦ 10 ਫਰਵਰੀ ਨੂੰ ਪੱਕੇ ਤੌਰ 'ਤੇ ਕਲਮ ਛੱਡ ਹੜਤਾਲ ਕਰਾਂਗੇ।

By  Jasmeet Singh January 21st 2023 05:15 PM

ਲੁਧਿਆਣਾ, 21 ਜਨਵਰੀ: ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਨ੍ਹਾਂ ਵੱਲੋਂ ਬੀਤੇ 9 ਮਹੀਨਿਆਂ ਅੰਦਰ ਲਗਭੱਗ ਪੱਚੀ ਹਜ਼ਾਰ ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਗਈਆਂ। ਉਥੇ ਹੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ) ਦੇ ਆਗੂਆਂ ਵੱਲੋਂ ਵਾਸਦੀਪ ਭੁੱਲਰ, ਸੁਖਪਾਲ ਖਹਿਰਾ ਅਤੇ ਹੋਰਨਾਂ ਆਗੂਆਂ ਵੱਲੋਂ ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਸਰਕਾਰ ਦੇ ਨਾਲ ਸਾਡੀ ਕਾਫੀ ਲੰਮੇ ਸਮੇਂ ਤੋਂ ਜੱਦੋ-ਜਹਿਦ ਜਾਰੀ ਹੈ। ਉਹਨਾਂ ਨੇ ਕਿਹਾ ਕਿ ਸਾਡੀਆਂ ਕਈ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਾਡਾ 11 ਫ਼ੀਸਦੀ ਏਰੀਅਰ ਹੈ, ਉਹ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਰਕਾਰ ਆਊਟਸੋਰਸ 'ਤੇ ਲਗਾਤਾਰ ਭਰਤੀ ਕਰ ਰਹੀ ਹੈ, ਨਾਲ ਹੀ ਦਾਅਵੇ ਵੀ ਕਰ ਰਹੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ। ਪਰ ਉਥੇ ਹੀ ਦੂਜੇ ਪਾਸੇ ਮੁਲਾਜ਼ਮਾਂ ਨੂੰ ਫਾਰਗ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਸਾਰੇ ਹੀ 29 ਤੋਂ ਲੈਕੇ 31 ਜਨਵਰੀ ਤੱਕ ਵਿਧਾਇਕਾਂ ਨੂੰ ਮੰਗ ਪੱਤਰ ਦਵਾਂਗੇ। ਜਿਸ ਤੋਂ ਬਾਅਦ 10 ਫਰਵਰੀ ਨੂੰ ਪੱਕੇ ਤੌਰ 'ਤੇ ਕਲਮ ਛੱਡ ਹੜਤਾਲ ਕਰਾਂਗੇ। 

Related Post