PUC : ਹੁਣ ਵਾਹਨਾਂ ਦੀ ਉਮਰ ਮੁਤਾਬਕ ਬਣੇਗਾ PUC ਸਰਟੀਫਿਕੇਟ, ਨਵੇਂ ਵਾਹਨਾਂ ਨੂੰ ਮਿਲੇਗੀ ਰਾਹਤ
ਪੁਰਾਣੇ ਵਾਹਨਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਾਰ ਸਰਟੀਫਿਕੇਟ ਰੀਨਿਊ ਕਰਵਾਉਣਾ ਪਵੇਗਾ
Now PUC certificate will be made according to the age of vehicles : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUC) ਦੀ ਮਿਆਦ ਅਤੇ ਨਵੀਨੀਕਰਨ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਤਹਿਤ BS-VI ਮਾਪਦੰਡਾਂ ਵਾਲੇ ਨਵੇਂ ਵਾਹਨਾਂ ਨੂੰ PUC ਸਰਟੀਫਿਕੇਟ ਬਣਵਾਉਣ ਤੋਂ ਰਾਹਤ ਦਿੱਤੀ ਗਈ ਹੈ, ਜਦਕਿ ਪੁਰਾਣੇ ਵਾਹਨਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਵਾਰ ਸਰਟੀਫਿਕੇਟ ਰੀਨਿਊ ਕਰਵਾਉਣਾ ਪਵੇਗਾ।
ਇਹ ਵੀ ਪੜ੍ਹੋ :
Khatushyam : ਅੱਗ ਦੀਆਂ ਲਪਟਾਂ ਤੇ ਸਿਲੰਡਰ ਦੇ ਧਮਾਕਿਆਂ ਨਾਲ ਦਹਿਲਿਆ ਰਾਜਸਥਾਨ ਦਾ ਖਾਟੂਸ਼ਿਆਮ
ਨਿੱਜੀ ਵਾਹਨਾਂ ਲਈ ਨਵੇਂ ਨਿਯਮ :
6 ਸਾਲ ਤੱਕ ਪੁਰਾਣੇ BS-VI ਵਾਹਨਾਂ ਦਾ PUC ਸਰਟੀਫਿਕੇਟ ਹਰ 3 ਸਾਲ ਬਾਅਦ ਬਣਵਾਉਣਾ ਪਵੇਗਾ।
6 ਤੋਂ 10 ਸਾਲ ਪੁਰਾਣੇ ਵਾਹਨਾਂ ਦਾ ਸਰਟੀਫਿਕੇਟ ਹਰ ਸਾਲ ਰੀਨਿਊ ਹੋਵੇਗਾ।
10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਦਾ ਸਰਟੀਫਿਕੇਟ ਹਰ 6 ਮਹੀਨੇ ਬਾਅਦ ਬਣਵਾਉਣਾ ਪਵੇਗਾ।
ਪਹਿਲਾਂ ਸਾਰੇ BS-VI ਨਿੱਜੀ ਵਾਹਨਾਂ ਲਈ ਹਰ ਸਾਲ PUC ਸਰਟੀਫਿਕੇਟ ਰੀਨਿਊ ਕਰਵਾਉਣਾ ਲਾਜ਼ਮੀ ਸੀ।
ਕਮਰਸ਼ੀਅਲ ਵਾਹਨਾਂ ਲਈ ਨਵੇਂ ਨਿਯਮ :
6 ਸਾਲ ਤੱਕ ਪੁਰਾਣੇ BS-VI ਕਮਰਸ਼ੀਅਲ ਵਾਹਨਾਂ ਦਾ ਸਰਟੀਫਿਕੇਟ ਹਰ 2 ਸਾਲ ਬਾਅਦ ਰੀਨਿਊ ਹੋਵੇਗਾ।
6 ਤੋਂ 10 ਸਾਲ ਪੁਰਾਣੇ ਵਾਹਨਾਂ ਲਈ ਹਰ ਸਾਲ ਸਰਟੀਫਿਕੇਟ ਬਣਵਾਉਣਾ ਪਵੇਗਾ।
10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਹਰ 6 ਮਹੀਨੇ ਬਾਅਦ PUC ਸਰਟੀਫਿਕੇਟ ਰੀਨਿਊ ਕਰਵਾਉਣਾ ਲਾਜ਼ਮੀ ਹੋਵੇਗਾ।
ਪਹਿਲਾਂ ਸਾਰੇ BS-VI ਕਮਰਸ਼ੀਅਲ ਵਾਹਨਾਂ ਲਈ ਹਰ ਸਾਲ ਸਰਟੀਫਿਕੇਟ ਰੀਨਿਊ ਕਰਵਾਉਣਾ ਪੈਂਦਾ ਸੀ।
ਨਵੇਂ ਨਿਯਮਾਂ ਦਾ ਮੁੱਖ ਮਕਸਦ ਵਾਹਨਾਂ ਦੀ ਉਮਰ ਅਤੇ ਉਨ੍ਹਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ PUC ਸਰਟੀਫਿਕੇਟ ਦੀ ਮਿਆਦ ਤੈਅ ਕਰਨਾ ਹੈ।
ਸਰਕਾਰ ਵੱਲੋਂ 13 ਨਵੰਬਰ ਨੂੰ ਜਾਰੀ ਗਏ ਨਵੇਂ ਨਿਯਮਾਂ ਤਹਿਤ ਛੇ ਸਾਲ ਤੱਕ ਪੁਰਾਣੇ ਬੀ ਐੱਸ 6 ਮਾਪਦੰਡਾਂ ਵਾਲੇ ਨਿੱਜੀ ਵਾਹਨਾਂ ਨੂੰ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਪ੍ਰਦੂਸ਼ਣ ਸਰਟੀਫਿਕੇਟ ਦੀ ਲੋੜ ਹੋਵੇਗੀ, ਜਦੋਂ ਕਿ ਛੇ ਸਾਲ ਤੋਂ ਵੱਧ ਪਰ 10 ਸਾਲ ਤੱਕ ਪੁਰਾਣੇ ਵਾਹਨਾਂ ਲਈ ਇਸ ਨੂੰ ਹਰ ਸਾਲ ਨਵਿਆਉਣ ਦੀ ਲੋੜ ਪਵੇਗੀ। ਦਸ ਸਾਲ ਤੋਂ ਪੁਰਾਣੇ ਨਿੱਜੀ ਬੀ ਐੱਸ 6 ਵਾਹਨਾਂ ਲਈ ਹਰ ਛੇ ਮਹੀਨਿਆਂ ਬਾਅਦ ਪ੍ਰਦੂਸ਼ਣ ਸਰਟੀਫਿਕੇਟ ਨਵਿਆਉਣਾ ਜ਼ਰੂਰੀ ਹੋਵੇਗਾ।