Bangladesh Violence : ਬੰਗਲਾਦੇਸ਼ 'ਚ ਮੁੜ ਭੜਕੀ ਹਿੰਸਾ ! ਢਾਕਾ ਤੋਂ ਸ਼ੇਖ ਹਸੀਨਾ ਦੇ ਜ਼ਿਲ੍ਹੇ ਗੋਪਾਲਗੰਜ ਤੱਕ ਬੰਬ ਧਮਾਕੇ
Bangladesh Violence : ਬੰਗਲਾਦੇਸ਼ ਇੱਕ ਵਾਰ ਫਿਰ ਰਾਜਨੀਤਿਕ ਹਿੰਸਾ ਅਤੇ ਅੱਗਜ਼ਨੀ ਦੀ ਲਪੇਟ ਵਿੱਚ ਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਬੰਦੀਸ਼ੁਦਾ ਅਵਾਮੀ ਲੀਗ ਪਾਰਟੀ ਵੱਲੋਂ ਐਲਾਨੇ ਗਏ 'ਲੌਕਡਾਊਨ' ਤੋਂ ਠੀਕ ਪਹਿਲਾਂ, ਦੇਸ਼ ਭਰ ਵਿੱਚ ਅਸ਼ਾਂਤੀ ਫੈਲ ਗਈ ਹੈ। ਰਾਜਧਾਨੀ ਢਾਕਾ ਵਿੱਚ ਕਈ ਦੇਸੀ ਬੰਬ ਧਮਾਕੇ ਹਏ ਹਨ।
ਪਿਛਲੇ ਦੋ ਦਿਨਾਂ ਵਿੱਚ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੂਨੁਸ ਦੇ ਗ੍ਰਾਮੀਣ ਬੈਂਕ ਦੀਆਂ ਕਈ ਸ਼ਾਖਾਵਾਂ ਨੂੰ ਅੱਗ ਲਗਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਸਿਲਹਟ, ਰਾਜਸ਼ਾਹੀ, ਬਾਰੀਸਾਲ ਅਤੇ ਫਰੀਦਪੁਰ ਸ਼ਾਮਲ ਹਨ। ਅਣਪਛਾਤੇ ਵਿਅਕਤੀਆਂ ਨੇ ਚਟਗਾਓਂ ਦੇ ਪੰਚਲਾਈਸ ਖੇਤਰ ਵਿੱਚ ਅੰਤਰਿਮ ਸਰਕਾਰ ਦੇ ਸਾਬਕਾ ਮੁਖੀ ਮੁਹੰਮਦ ਯੂਨਸ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ।
ਇਸ ਦੌਰਾਨ, ਅਖਬਾਰਾਂ ਦੀਆਂ ਰਿਪੋਰਟਾਂ ਦੇ ਅਨੁਸਾਰ, ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਕੁਨਾਂ ਨੇ ਰਾਤੋ ਰਾਤ ਢਾਕਾ ਵਿੱਚ ਦੋ ਅਵਾਮੀ ਲੀਗ ਨੇਤਾਵਾਂ ਦੇ ਘਰਾਂ 'ਤੇ ਹਮਲਾ ਕੀਤਾ ਅਤੇ ਅੱਗ ਲਗਾ ਦਿੱਤੀ।
ਖਬਰ ਅਪਡੇਟ ਜਾਰੀ..
- PTC NEWS