Thu, Nov 19, 2026
Whatsapp

Punjab Assembly Elections 2027 : ਕੀ 2027 ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਬਿਨਾਂ ਚਿਹਰੇ ਤੋਂ ਲੜੇਗੀ ?

Punjab Congress : ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਦੇ ਮੁੱਖ ਮੰਤਰੀ ਦੇ ਚਿਹਰੇ ਲਗਭਗ ਸਾਫ਼ ਵਿਖਾਈ ਵੀ ਦੇ ਰਹੇ ਹਨ, ਪਰੰਤੂ ਸਭ ਤੋਂ ਵੱਧ ਸਸਪੈਂਸ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਨੂੰ ਲੈ ਕੇ ਬਣਿਆ ਹੋਇਆ ਹੈ, ਕਿ ਕੀ ਕਾਂਗਰਸ, ਇਸ ਵਾਰ ਦੀਆਂ ਚੋਣਾਂ ਬਿਨਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤੇ ਬਣੇਗੀ।

Reported by:  PTC News Desk  Edited by:  KRISHAN KUMAR SHARMA -- November 19th 2026 01:55 PM -- Updated: November 19th 2026 02:06 PM
Punjab Assembly Elections 2027 : ਕੀ 2027 ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਬਿਨਾਂ ਚਿਹਰੇ ਤੋਂ ਲੜੇਗੀ ?

Punjab Assembly Elections 2027 : ਕੀ 2027 ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਬਿਨਾਂ ਚਿਹਰੇ ਤੋਂ ਲੜੇਗੀ ?

Punjab Congress : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ। ਸਾਰੀਆਂ ਪਾਰਟੀਆਂ ਨੇ ਆਪਣੇ ਕਮਰ-ਕਸੇ ਕੱਸ ਲਏ ਹਨ ਅਤੇ ਵੋਟਰਾਂ 'ਚ ਆਪਣੀ ਆਮਦ ਵਧਾ ਦਿੱਤੀ ਹੈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਦੇ ਮੁੱਖ ਮੰਤਰੀ ਦੇ ਚਿਹਰੇ ਲਗਭਗ ਸਾਫ਼ ਵਿਖਾਈ ਵੀ ਦੇ ਰਹੇ ਹਨ, ਪਰੰਤੂ ਸਭ ਤੋਂ ਵੱਧ ਸਸਪੈਂਸ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਨੂੰ ਲੈ ਕੇ ਬਣਿਆ ਹੋਇਆ ਹੈ, ਕਿ ਕੀ ਕਾਂਗਰਸ, ਇਸ ਵਾਰ ਦੀਆਂ ਚੋਣਾਂ ਬਿਨਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤੇ ਬਣੇਗੀ।

ਕਾਂਗਰਸ ਦਾ ਪਰਗਟ ਸਿੰਘ 'ਤੇ ਵੱਡਾ ਦਾਅ

ਇਹ ਸਵਾਲ ਇਸ ਲਈ ਉਠਿਆ ਹੈ ਕਿਉਂਕਿ ਕਾਂਗਰਸ ਹਾਈਕਮਾਂਡ ਵੱਲੋਂ ਇਸ ਵਾਰ ਇੱਕ ਅਜਿਹੇ ਆਗੂ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਹੈ, ਜਿਸ ਬਾਰੇ ਸਿਆਸੀ ਸਫਾਂ ਵਿੱਚ ਵਿਰੋਧੀ ਧਿਰਾਂ ਨੇ ਵੀ ਧਿਆਨ ਨਹੀਂ ਦਿੱਤਾ। ਸਾਫ਼-ਸੁਥਰੀ ਛਵੀ ਵਾਲੇ ਪਰਗਟ ਸਿੰਘ (Pargat Singh) ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਲੀਡਰ ਬਣਾਉਣਾ ਇੱਕ ਵੱਡਾ ਦਾਅ ਹੈ।

ਇਹ ਵੀ ਪੜ੍ਹੋ... UPI Payment Tax : 2000 ਦੀ ਰੁਪਏ ਯੂਪੀਆਈ ਪੇਮੈਂਟ 'ਤੇ ਵੱਡੀ ਰਾਹਤ, ਇਸ ਸਾਲ ਨਹੀਂ ਲੱਗੇਗਾ ਕੋਈ ਟੈਕਸ !

ਵਿਧਾਨ ਸਭਾ ਚੋਣਾਂ (Punjab Assembly Election 2027) ਨੇੜੇ ਆਉਂਦਿਆਂ ਹੀ ਮੁੱਖ ਮੰਤਰੀ (Chief Minister) ਚਿਹਰੇ ਦੀ ਦੌੜ ਵੀ ਹਮੇਸ਼ਾ ਕਾਂਗਰਸ ਲਈ ਮੁਸ਼ਕਿਲਾਂ ਪੈਦਾ ਕਰਦੀ ਰਹੀ ਹੈ, ਕਿਉਂਕਿ ਵਿਰੋਧੀ ਧਿਰਾਂ ਵੱਲੋਂ ਹਮੇਸ਼ਾ ਹੀ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਕਾਂਗਰਸ 'ਚ ਹਰ ਲੀਡਰ ਹੀ ਮੁੱਖ ਮੰਤਰੀ ਹੈ, ਵਰਕਰ ਨਹੀਂ ਰਹੇ ਹਨ।

ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ, ਪਹਿਲਾਂ ਪੰਜਾਬ ਦੇ ਜਨਰਲ ਸਕੱਤਰ ਵੀ ਰਹੇ ਹਨ ਅਤੇ ਚਰਨਜੀਤ ਸਿੰਘ ਚੰਨੀ ਸਰਕਾਰ 'ਚ ਕੈਬਨਿਟ ਮੰਤਰੀ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ। ਪਰਗਟ ਸਿੰਘ 'ਤੇ ਹਾਈਕਮਾਂਡ ਦੇ ਭਰੋਸੇ ਨੇ ਪਿਛਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮੇਂ ਪਾਰਟੀ 'ਚ ਵਧੇ ਕਲੇਸ਼ 'ਤੇ ਵੀ ਇੱਕ ਤਰ੍ਹਾਂ ਨਾਲ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਇੱਕਜੁਟਤਾ ਲਈ ਲਾਜ਼ਮੀ ਵੀ ਸੀ, ਕਿਉਂਕਿ ਪਾਰਟੀ ਦੇ ਵੱਡੇ ਲੀਡਰਾਂ ਦੇ ਕਲੇਸ਼ ਕਾਰਨ ਹੇਠਲੇ ਪੱਧਰ 'ਤੇ ਵਰਕਰਾਂ ਵਿੱਚ ਵੀ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੁੰਦੀ ਜਾ ਰਹੀ ਸੀ।

ਮੁੱਖ ਮੰਤਰੀ ਬਣਨ ਦੇ ਚਾਹਵਾਨ ਨਹੀਂ ਪਰਗਟ ਸਿੰਘ !

ਖਾਸ ਗੱਲ ਇਹ ਹੈ ਕਿ ਪਰਗਟ ਸਿੰਘ ਖੁਦ PTC NEWS 'ਤੇ ਇਸ ਬਾਰੇ ਆਪਣੇ ਇੱਕ ਵਿਸ਼ੇਸ਼ ਇੰਟਰਵਿਊ 'ਚ ਕਹਿ ਚੁੱਕੇ ਹਨ ਕਿ ਉਹ ਮੁੱਖ ਮੰਤਰੀ ਬਣਨ ਦੇ ਚਾਹਵਾਨ ਨਹੀਂ ਹਨ। ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਕੋਈ ਵੀ ਵਿਅਕਤੀ ਚੋਣ ਜਿੱਤੇਗਾ, ਤਾਂ ਉਦੋਂ ਮੁੱਖ ਮੰਤਰੀ ਚੁਣਿਆ ਜਾਵੇਗਾ, ਜਿਸ ਵਿੱਚ ਵਿਧਾਇਕ ਅਤੇ ਆਬਜ਼ਰਵਰ ਵੀ ਹੋਣਗੇ ਅਤੇ ਉਹ ਕਿਸੇ ਨੂੰ ਵੀ ਸੁਤੰਤਰ ਰੂਪ ਵਿੱਚ ਚੁਣ ਸਕਦੇ ਹਨ। ਉਨ੍ਹਾਂ ਕਿਹਾ ਸੀ, ''ਮੈਂ ਮੁੱਖ ਮੰਤਰੀ ਬਣਨ ਦਾ ਬਿਲਕੁਲ ਚਾਹਵਾਨ ਨਹੀਂ ਹਾਂ। ਪਾਰਟੀ ਨੇ ਜੇਕਰ ਮੈਨੂੰ ਪ੍ਰਧਾਨ ਬਣਾ ਦਿੱਤਾ, ਮੈਨੂੰ ਇਹ ਡੈਸਟਿਨੀ ਲੱਗਦੀ ਹੈ, ਜਿਥੋਂ ਮੈਂ ਤੁਰਿਆ। ਮੈਂ ਇਹ ਆਸ ਹੀ ਨਹੀਂ ਰੱਖੀ, ਮੈਂ ਇਸ ਲੈਵਲ ਤੱਕ ਪਹੁੰਚ ਜਾਵਾਂ।''

1980 ਤੋਂ ਬਾਅਦ 2022 ਚੋਣਾਂ 'ਚ ਟੁੱਟਿਆ ਸੀ ਕਾਂਗਰਸ ਸਿਧਾਂਤ

ਉਂਝ ਤਾਂ 1980 ਤੋਂ ਕਾਂਗਰਸ ਪਾਰਟੀ ਦਾ ਸਿਧਾਂਤ ਰਿਹਾ ਹੈ ਕਿ ਜੋ ਵੀ ਪ੍ਰਧਾਨ ਬਣਦਾ ਹੈ, ਉਹ ਹੀ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਦਾ ਹੈ। ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨਾਂ ਦਾ ਇਤਿਹਾਸ ਵੇਖਿਆ ਜਾਵੇ ਤਾਂ 1980 ਤੋਂ ਬਾਅਦ ਦੇ ਵੇਰਵਿਆਂ ਅਨੁਸਾਰ ਹੁਣ ਤੱਕ ਪਰਗਟ ਸਿੰਘ ਸਮੇਤ 15 ਪ੍ਰਧਾਨ ਬਣੇ ਹਨ, ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਧ 3 ਵਾਰੀ ਪ੍ਰਧਾਨ ਚੁਣੇ ਗਏ ਸਨ।

ਇਹ ਵੀ ਪੜ੍ਹੋ... Yograj Singh Video : 'ਮੈਂ ਤੈਨੂੰ ਵੱਖਰਾ ਖਿਡਾਰੀ ਬਣਾਵਾਂਗਾ...', ਯੋਗਰਾਜ ਸਿੰਘ ਦਾ ਅਨਾਇਆ ਬਾਂਗੜ ਨਾਲ ਵਾਅਦਾ

ਇਸੇ ਸਿਧਾਂਤ 'ਤੇ ਕੈਪਟਨ ਅਮਰਿੰਦਰ ਸਿੰਘ ਦੋ ਵਾਰ 2002 ਅਤੇ 2017 ਵਿੱਚ ਪ੍ਰਧਾਨ ਰਹਿੰਦੇ ਹੋਏ ਮੁੱਖ ਮੰਤਰੀ ਬਣੇ ਸਨ। ਪਰੰਤੂ 2022 ਦੀਆਂ ਚੋਣਾਂ 'ਚ ਕਾਂਗਰਸ ਨੇ ਇਸ ਮਿੱਥ ਨੂੰ ਤੋੜ ਦਿੱਤਾ ਸੀ, ਜਦੋਂ 2021 ਵਿੱਚ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾਏ ਗਏ ਸਨ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਕਾਂਗਰਸ, ਇਹ ਚੋਣਾਂ ਹਾਰ ਗਈ ਸੀ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਵੱਜੋਂ ਸਥਾਪਤ ਹੋਈ।

ਧੜੇਬੰਦੀ 'ਤੇ ਲਗਾਮ, ਪਰ ਅੰਦਰਖਾਤੇ ਜਾਰੀ

ਫਿਲਹਾਲ, ਨਵੇਂ ਪ੍ਰਧਾਨ ਦੇ ਆਉਣ ਪਿੱਛੋਂ ਕਾਂਗਰਸ 'ਚ ਲੀਡਰਾਂ ਦੀ ਮੁੱਖ ਮੰਤਰੀ ਦੀ ਇੱਛਾ ਵੀ ਇੱਕ ਵਾਰ ਲਈ ਤਾਂ ਠੱਲ੍ਹੀ ਗਈ ਹੈ। ਨਾਲ ਹੀ, ਕਾਂਗਰਸ 'ਚ ਧੜੇਬੰਦੀ ਭਾਵੇਂ ਉਭਰ ਕੇ ਵਿਖਾਈ ਤਾਂ ਨਹੀਂ ਵਿਖਾਈ ਦੇ ਰਹੀ, ਪਰ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਅਤੇ ਉਸ ਦੇ ਬਰਾਬਰ ਹੁਣ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸ਼ੁਰੂ ਕੀਤੀ ਆਪਣੀ ਵੱਖਰੀ ਯਾਤਰਾ ਇਸ ਨੂੰ ਅੰਦਰਖਾਤੇ ਜ਼ਰੂਰ ਬਲ ਦਿੰਦੀ ਨਜ਼ਰੀਂ ਪੈਂਦੀ ਹੈ।

ਕਾਂਗਰਸ ਵੱਲੋਂ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਰਗਟ ਸਿੰਘ ਨੂੰ ਪ੍ਰਧਾਨ ਤਾਂ ਐਲਾਨ ਦਿੱਤਾ ਹੈ, ਪਰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹਨ। ਕਿਉਂਕਿ ਕਈ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਇਨ੍ਹਾਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੀ ਹੈ ਤਾਂ ਉਸ ਨੂੰ ਵੱਡਾ ਲਾਭ ਮਿਲ ਸਕਦਾ ਹੈ। ਦੂਜੇ ਪਾਸੇ ਇਹ ਗੱਲ ਵੀ ਹਾਈਕਮਾਂਡ ਦੇ ਫੈਸਲੇ ਨੂੰ ਚੰਗਾ ਦੱਸਦੀ ਹੈ ਕਿ ਚਿਹਰਾ ਨਾ ਐਲਾਨ ਕੇ ਪਹਿਲਾਂ ਚੋਣਾਂ ਜਿੱਤਣ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ... ED ਦੇ ਐਕਸ਼ਨ ਵਿਚਾਲੇ ਮਾਨ ਸਰਕਾਰ ਦਾ ਵੱਡਾ ਯੂ-ਟਰਨ, GMADA ਦੇ 15000 ਕਰੋੜ ਦੇ ਫੰਡਿੰਗ ਟੈਂਡਰ ਨੂੰ ਕੀਤਾ ਰੱਦ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK