ਸੁਨੀਲ ਜਾਖੜ ਨੇ ਤਰਨਤਾਰਨ ਘਟਨਾ ਨੂੰ ਲੈ ਕੇ CM ਮਾਨ ਤੇ ਕੱਸਿਆ ਤੰਜ, ਪੁੱਛਿਆ-ਪੰਜਾਬ ਦਾ ਦੁਰਯੋਧਨ ਕੌਣ ?

By  KRISHAN KUMAR SHARMA April 9th 2024 04:45 PM

ਚੰਡੀਗੜ੍ਹ: ''ਪੰਜਾਬ ਜਿਸ ਹਾਲਾਤ 'ਚੋਂ ਗੁਜ਼ਰ ਰਿਹਾ ਹੈ, ਉਸ ਕਾਰਨ ਪੰਜਾਬੀਆਂ ਨੂੰ ਆਪਣੇ ਤੌਰ 'ਤੇ ਸਖ਼ਤ ਫੈਸਲੇ ਲੈਣੇ ਪੈਣਗੇ। ਪੰਜਾਬੀਆਂ ਨੇ ਪਿਛਲੇ 2 ਸਾਲਾਂ ਵਿੱਚ ਬਦਲਾਅ ਲਿਆਉਣ ਦੇ ਯਤਨਾਂ ਸਦਕਾ ਜੋ ਵੀ ਦੁੱਖ ਝੱਲੇ ਹਨ, ਇਹ ਬਦਲਾਅ ਪੰਜਾਬੀਆਂ ਲਈ ਹਰ ਪਾਸਿਓਂ ਮਹਿੰਗਾ ਸਾਬਤ ਹੋਇਆ ਹੈ। ਪਹਿਲਾਂ ਮੈਂ ਕਿਹਾ ਸੀ ਕਿ 'ਆਪ' ਸਰਕਾਰ ਪੰਜਾਬ 'ਤੇ ਹਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਥੋਪ ਰਹੀ ਹੈ ਅਤੇ ਹੁਣ ਇਹ ਅੰਕੜਾ ਰੋਜ਼ਾਨਾ 120 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।'' ਇਹ ਸ਼ਬਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਾਈਕੋਰਟ ਵੱਲੋਂ ਤਰਨਤਾਰਨ ਘਟਨਾ 'ਤੇ ਟਿੱਪਣੀ ਉਪਰ ਪ੍ਰਤੀਕਰਮ ਦੌਰਾਨ ਪ੍ਰਗਟ ਕੀਤੇ ਹਨ।  

ਪੰਜਾਬ ਅੰਦਰ ਗੁੰਡਾਗਰਦੀ, ਲੁੱਟ-ਖੋਹ, ਡਕੈਤੀ ਅਤੇ ਚੋਰੀਆਂ ਕਾਰਨ ਪੰਜਾਬ 'ਤੇ ਜੋ ਭਾਰ ਪੈ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਹੁਣ ਤੱਕ ਹਾਈਕੋਰਟ ਨੇ ਸਿਰਫ ਇਸ ਗੱਲ 'ਤੇ ਟਿੱਪਣੀ ਕੀਤੀ ਸੀ ਕਿ ਜੇਲ ਦੇ ਅੰਦਰੋਂ ਨਸ਼ੇ ਦਾ ਕਾਰੋਬਾਰ ਅਤੇ ਗੈਂਗ ਚੱਲ ਰਹੇ ਹਨ। ਪਰ ਅੱਜ ਹਾਈਕੋਰਟ ਨੇ ਦਰੋਪਦੀ ਬਾਰੇ ਗੱਲ ਕੀਤੀ ਹੈ, ਕੌਰਵਾਂ ਦੇ ਸਮੇਂ ਦਰੋਪਦੀ ਨੂੰ ਅਗਵਾ ਕੀਤਾ ਗਿਆ ਸੀ, ਇਸੇ ਤਰ੍ਹਾਂ ਅੱਜ ਪੰਜਾਬ ਵਿੱਚ ਸਾਡੀਆਂ ਮਾਵਾਂ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਤਰਨਤਾਰਨ ਦੇ ਪਿੰਡ ਵਲਟੋਹਾ 'ਚ ਵਾਪਰੀ ਘਟਨਾ 'ਤੇ ਹਾਈਕੋਰਟ ਨੇ ਆਪਣੀ ਟਿੱਪਣੀ 'ਚ ਦ੍ਰੋਪਦੀ ਦੀ ਉਦਾਹਰਣ ਦਿੱਤੀ ਹੈ। ਮੈਨੂੰ ਲੱਗਦਾ ਹੈ ਕਿ ਹਾਈ ਕੋਰਟ ਨੇ ਇੱਕ ਅੰਤਰ ਛੱਡ ਦਿੱਤਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਪਵੇਗਾ। ਜੇ ਦਰੋਪਦੀ ਵਾਂਗ ਉਹ ਅਗਵਾ ਹੋ ਗਈ ਹੈ, ਤਾਂ ਉਸਦਾ ਪੰਜਾਬ ਦਾ ਦੁਰਯੋਧਨ ਕੌਣ ਹੈ, ਪੰਜਾਬ ਦਾ ਕੌਰਵ ਕੌਣ ਹੈ? ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਦੇਣਾ ਹੈ, ਹਾਈਕੋਰਟ ਨੇ ਆਪਣਾ ਫਰਜ਼ ਨਿਭਾਇਆ ਹੈ, ਤੁਸੀਂ ਪੰਜਾਬ ਦੇ ਲੋਕਾਂ ਨੇ ਪੂਰਾ ਕਰਨਾ ਹੈ।

Related Post