ਲੁਧਿਆਣਾ ਦੀ ਕੋਚਰ ਮਾਰਕਿਟ 'ਚ ਕਾਰੋਬਾਰੀ ਕਤਲ ਮਾਮਲੇ 'ਚ ਵੱਡਾ ਖੁਲਾਸਾ. ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ ਕਾਰੋਬਾਰੀ ਦਾ ਕਤਲ

ਲੁਧਿਆਣਾ ਕੋਚਰ ਮਾਰਕਿਟ 'ਚ ਜੁੱਤੀ ਵਪਾਰੀ ਮਨਜੀਤ ਸਿੰਘ (68) ਦੇ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਮੁਲਜ਼ਮਾਂ ਤੱਕ ਪਹੁੰਚ ਗਏ ਹਨ। ਆਖਰਕਾਰ ਪੁਲਿਸ ਨੇ 30 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਫਰਾਰ ਹੈ। ਮੁਲਜ਼ਮਾਂ 'ਚ ਇੱਕ ਔਰਤ ਵੀ ਸ਼ਾਮਲ ਹੈ।

By  Ramandeep Kaur April 13th 2023 11:15 AM -- Updated: April 13th 2023 11:17 AM

Ludhiana Kochar Market: ਲੁਧਿਆਣਾ ਕੋਚਰ ਮਾਰਕਿਟ 'ਚ ਜੁੱਤੀ ਵਪਾਰੀ ਮਨਜੀਤ ਸਿੰਘ (68) ਦੇ ਕਤਲ ਮਾਮਲੇ 'ਚ ਪੁਲਿਸ ਦੇ ਹੱਥ ਮੁਲਜ਼ਮਾਂ ਤੱਕ ਪਹੁੰਚ ਗਏ ਹਨ। ਆਖਰਕਾਰ ਪੁਲਿਸ ਨੇ 30 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਇੱਕ ਫਰਾਰ ਹੈ। ਮੁਲਜ਼ਮਾਂ 'ਚ ਇੱਕ ਔਰਤ ਵੀ ਸ਼ਾਮਲ ਹੈ।

ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ ਕਿਉਂਕਿ ਇਸ ਸਬੰਧੀ ਪੁਲਿਸ ਅੱਜ ਯਾਨੀਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਬਾਰੇ ਦੱਸੇਗੀ। ਮੁੱਢਲੀ ਜਾਂਚ 'ਚ ਇਸ ਦਾ ਕਾਰਨ ਪੈਸਾ ਦੱਸਿਆ ਜਾ ਰਿਹਾ ਹੈ। 

ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ 30 ਘੰਟਿਆਂ ਦੌਰਾਨ 52 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਪੁਲਿਸ ਨੂੰ ਕੁਝ ਫੁਟੇਜ ਮਿਲੀਆਂ, ਜਿਸ 'ਚ ਐਕਟਿਵਾ 'ਤੇ ਸਵਾਰ ਪੱਗੜੀਧਾਰੀ ਨੌਜਵਾਨ ਆਰੋਪੀ ਦੇ ਨਾਲ ਮੂੰਹ ਬੰਨ੍ਹ ਕੇ ਐਕਟਿਵਾ 'ਤੇ ਘੁੰਮ ਰਿਹਾ ਸੀ। 

ਐਕਟਿਵਾ ਦਾ ਨੰਬਰ ਅੱਧਾ ਸੀ ਜਿਸ ਕਰਕੇ ਨੰਬਰ ਟ੍ਰੇਸ ਨਹੀਂ ਹੋ ਸਕਿਆ। ਇਸ ਦੌਰਾਨ ਪੁਲਿਸ ਨੂੰ ਕਾਰੋਬਾਰੀ ਮਨਜੀਤ ਸਿੰਘ ਦੀ ਦੁਕਾਨ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਸੇਫ਼ ਸਿਟੀ ਦੇ ਕੈਮਰਿਆਂ ਦੀ ਫੁਟੇਜ਼ ਹਾਸਲ ਕੀਤੀ। ਜਿਸ 'ਚ ਉਹੀ ਦਸਤਾਰਧਾਰੀ ਨੌਜਵਾਨ ਪੈਦਲ ਹੀ ਕਰੀਮਪੁਰਾ 'ਚ ਘੁੰਮ ਰਿਹਾ ਸੀ ਅਤੇ ਉਸਦਾ ਮੂੰਹ ਵੀ ਨਹੀਂ ਢੱਕਿਆ ਹੋਇਆ ਸੀ।

ਮੀਡੀਆ ਰਿਪੋਰਟ ਅਨੁਸਾਰ ਪੁਲਿਸ ਨੇ ਉਕਤ ਫੁਟੇਜ਼ ਕਢਵਾ ਕੇ ਦੁਕਾਨ 'ਤੇ ਕੰਮ ਕਰਦੇ ਨੌਜਵਾਨਾਂ ਅਤੇ ਰਿਸ਼ਤੇਦਾਰਾਂ ਨੂੰ ਦਿਖਾਈ। ਜਿਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਦੋਸ਼ੀ ਮਨਜੀਤ ਸਿੰਘ ਨੂੰ ਜਾਣਦਾ ਹੈ ਅਤੇ ਅਕਸਰ ਉਸਦੀ ਦੁਕਾਨ 'ਤੇ ਆਉਂਦਾ ਜਾਂਦਾ ਸੀ।

ਉਹ ਜਾਣਦਾ ਸੀ ਕਿ ਘਰ ਜਾਂਦੇ ਸਮੇਂ ਉਨ੍ਹਾਂ ਕੋਲ ਲੱਖਾਂ ਦੀ ਨਕਦੀ ਅਤੇ ਡਾਲਰ ਸਨ। ਇਹ ਵੀ ਚਰਚਾ ਹੈ ਕਿ ਉਕਤ ਨੌਜਵਾਨ ਪਹਿਲਾਂ ਵਪਾਰੀ ਕੋਲ ਕੰਮ ਕਰਨ ਗਿਆ ਸੀ, ਹੁਣ ਕਿਤੇ ਹੋਰ ਕੰਮ ਕਰ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਲੋਕੇਸ਼ਨ ਟਰੇਸ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ: Interesting Turban Facts: ਸਿੱਖ ਦਸਤਾਰ ਬਾਰੇ 8 ਦਿਲਚਸਪ ਤੱਥ ਜਿਨ੍ਹਾਂ ਤੋਂ ਤੁਸੀਂ ਵੀ ਹੋ ਅਣਜਾਣ

Related Post