Punjab Weather : ਪੰਜਾਬ ਤੇ ਚੰਡੀਗੜ੍ਹ ਚ ਅਗਲੇ ਦੋ ਦਿਨ ਮੀਂਹ ਦਾ ਅਲਰਟ, ਜਾਣੋ ਅਗਲੇ 7 ਦਿਨ ਕਿਹੋ ਜਿਹਾ ਰਹੇਗਾ ਮੌਸਮ

Punjab Weather Today : ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਜੁਲਾਈ 'ਚ 24 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਹਾਲਾਂਕਿ, ਅਗਸਤ ਮਹੀਨੇ ਦੇ ਪਹਿਲੇ ਹਫਤੇ ਮਾਨਸੂਨ ਦੇ ਰਫਤਾਰ ਫੜਨ ਦੀ ਸੰਭਾਵਨਾ ਹੈ।

By  KRISHAN KUMAR SHARMA July 30th 2026 09:38 AM -- Updated: July 30th 2026 09:41 AM

Punjab Weather Today : ਮੌਸਮ ਵਿਭਾਗ ਵੱਲੋਂ ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੇ ਆਸਾਰ ਹਨ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਜੁਲਾਈ 'ਚ 24 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਹਾਲਾਂਕਿ, ਅਗਸਤ ਮਹੀਨੇ ਦੇ ਪਹਿਲੇ ਹਫਤੇ ਮਾਨਸੂਨ ਦੇ ਰਫਤਾਰ ਫੜਨ ਦੀ ਸੰਭਾਵਨਾ ਹੈ।

ਬੁੱਧਵਾਰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ। ਵੀਰਵਾਰ ਨੂੰ ਵੀ ਕਈ ਥਾਂਵਾਂ 'ਤੇ ਮੀਂਹ ਲਗਾਤਾਰ ਜਾਰੀ ਹੈ। ਲੁਧਿਆਣਾ ਦੇ ਰਾਏਕੋਟ 'ਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਜਿਥੇ ਰਾਹਤ ਦਿੱਤੀ ਹੈ, ਉਥੇ ਸ਼ਹਿਰ ਦੀਆਂ ਗਲੀਆਂ-ਨਾਲੀਆਂ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਈਆਂ ਹਨ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ, ਮਾਲੇਰਕੋਟਲਾ ਚ ਭਾਰੀ ਮੀਂਹ ਸੜਕਾਂ ਗਲੀਆਂ ਪਾਣੀ ਨਾਲ ਭਰ ਗਈਆਂ।

Punjab Band : ਸਫਾਈ ਸੇਵਕਾਂ ਦਾ ਪੰਜਾਬ ਬੰਦ ਅੱਜ, 9 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਬੰਦ, ਜਾਣੋ ਕੀ ਖੁੱਲ੍ਹਾ ਰਹੇਗਾ ਤੇ ਕੀ ਬੰਦ ?

ਪਿਛਲੇ 24 ਘੰਟਿਆਂ ਵਿੱਚ, ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਹਾਲਾਂਕਿ, ਅਗਲੇ ਕੁਝ ਦਿਨਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਫਿਰ ਗਿਰਾਵਟ ਆਉਣ ਦੀ ਉਮੀਦ ਹੈ।

24 ਘੰਟਿਆਂ ਦੌਰਾਨ ਵੱਖ ਵੱਖ ਜ਼ਿਲ੍ਹਿਆਂ 'ਚ ਮੀਂਹ ਦੇ ਹਾਲਾਤ

ਪਿਛਲੇ 24 ਘੰਟਿਆਂ ਵਿੱਚ ਗੁਰਦਾਸਪੁਰ ਵਿੱਚ ਸਭ ਤੋਂ ਵੱਧ 49.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬਠਿੰਡਾ ਵਿੱਚ ਵੀ 46 ਮਿਲੀਮੀਟਰ, ਚੰਡੀਗੜ੍ਹ ਵਿੱਚ 45.6 ਮਿਲੀਮੀਟਰ, ਮੋਹਾਲੀ ਵਿੱਚ 28.5 ਮਿਲੀਮੀਟਰ, ਫਰੀਦਕੋਟ ਵਿੱਚ 23 ਮਿਲੀਮੀਟਰ, ਅੰਮ੍ਰਿਤਸਰ ਵਿੱਚ 17.6 ਮਿਲੀਮੀਟਰ, ਥੀਨ ਡੈਮ (ਪਠਾਨਕੋਟ) ਵਿੱਚ 17.5 ਮਿਲੀਮੀਟਰ, ਬੱਲੋਵਾਲ ਸੌਂਖਰੀ ਵਿੱਚ 15.3 ਮਿਲੀਮੀਟਰ ਅਤੇ ਕੇਵੀਕੇ ਪਠਾਨਕੋਟ ਵਿੱਚ 8.5 ਮਿਲੀਮੀਟਰ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 1 ਜੂਨ ਤੋਂ 29 ਜੁਲਾਈ ਤੱਕ ਕੁੱਲ 337.2 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 17.2 ਪ੍ਰਤੀਸ਼ਤ ਘੱਟ ਹੈ।

ਇਹ ਵੀ ਪੜ੍ਹੋ... ਭਾਰਤ ਦੇ ਦਿਲੀਪ ਗੋਵਿਤ ਨੇ ਰਚਿਆ ਇਤਿਹਾਸ, 100 ਮੀਟਰ 'ਚ ਰਿਕਾਰਡ 10.71 ਸਕਿੰਟਾਂ ਨਾਲ ਜਿੱਤਿਆ ਸੋਨ ਤਗਮਾ

Related Post