Mon, Sep 21, 2026
Whatsapp

ਜਗਸੀਰ ਸਿੰਘ ਜੱਗਾ 'ਤੇ ਹੋਵੇਗੀ ਕਾਰਵਾਈ ! SSP ਸੰਗਰੂਰ ਨੇ ਖੁਦ+ਕੁ+ਸ਼ੀ ਦੀ ਕੋਸ਼ਿਸ਼ ਕਰਨ ਵਾਲੇ ਜੱਗਾ 'ਤੇ ਗਿਣਾਏ 9 ਮਾਮਲੇ

Jagsir Singh Jagga Case Update : ਪੁਲਿਸ ਨੇ ਕਿਹਾ ਹੈ ਕਿ ਜ਼ਹਿਰ ਨਿਗਲਣ ਵਾਲੇ ਜੱਗਾ ਸਿੰਘ 'ਤੇ ਪਹਿਲਾਂ ਹੀ ਐਨਡੀਪੀਐਸ ਅਤੇ ਬਲਾਤਕਾਰ ਵਰਗੇ 9 ਕੇਸ ਦਰਜ ਹਨ। ਇਸਦੇ ਨਾਲ ਹੀ ਇੱਕ ਕੇਸ ਇਸ ਸਾਲ ਵੀ ਦਰਜ ਹੋਇਆ ਸੀ।

Reported by:  PTC News Desk  Edited by:  KRISHAN KUMAR SHARMA -- September 21st 2026 01:52 PM -- Updated: September 21st 2026 02:04 PM
ਜਗਸੀਰ ਸਿੰਘ ਜੱਗਾ 'ਤੇ ਹੋਵੇਗੀ ਕਾਰਵਾਈ ! SSP ਸੰਗਰੂਰ ਨੇ ਖੁਦ+ਕੁ+ਸ਼ੀ ਦੀ ਕੋਸ਼ਿਸ਼ ਕਰਨ ਵਾਲੇ ਜੱਗਾ 'ਤੇ ਗਿਣਾਏ 9 ਮਾਮਲੇ

ਜਗਸੀਰ ਸਿੰਘ ਜੱਗਾ 'ਤੇ ਹੋਵੇਗੀ ਕਾਰਵਾਈ ! SSP ਸੰਗਰੂਰ ਨੇ ਖੁਦ+ਕੁ+ਸ਼ੀ ਦੀ ਕੋਸ਼ਿਸ਼ ਕਰਨ ਵਾਲੇ ਜੱਗਾ 'ਤੇ ਗਿਣਾਏ 9 ਮਾਮਲੇ

Jagsir Singh Jagga Case Update : ਸੰਗਰੂਰ 'ਚ ਡੀਸੀ ਦਫ਼ਤਰ (Sangrur DC Office) ਦੇ ਬਾਹਰ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਗਸੀਰ ਸਿੰਘ ਜੱਗਾ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਪੁਲਿਸ (Sangrur Police) ਨੇ ਕਿਹਾ ਹੈ ਕਿ ਜ਼ਹਿਰ ਨਿਗਲਣ ਵਾਲੇ ਜੱਗਾ ਸਿੰਘ 'ਤੇ ਪਹਿਲਾਂ ਹੀ ਐਨਡੀਪੀਐਸ ਅਤੇ ਬਲਾਤਕਾਰ ਵਰਗੇ 9 ਕੇਸ ਦਰਜ ਹਨ। ਇਸਦੇ ਨਾਲ ਹੀ ਇੱਕ ਕੇਸ ਇਸ ਸਾਲ ਵੀ ਦਰਜ ਹੋਇਆ ਸੀ। ਦੱਸ ਦਈਏ ਕਿ ਜੱਗਾ ਸਿੰਘ ਇਸ ਸਮੇਂ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ਦਾਖਲ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜੱਗਾ ਸਿੰਘ 'ਤੇ 9 ਮਾਮਲੇ ਦਰਜ, ਪੰਚਾਇਤ ਬੋਲੀ - ਰਾਜਨੀਤਕ ਸਟੰਟ

ਐਸਐਸਪੀ ਰਵਜੋਤ ਗਰੇਵਾਲ (SSP Ravjot Grewal) ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਹਿਰੀਲੀ ਦਵਾਈ ਪੀਣ ਵਾਲੇ ਜੱਗਾ ਸਿੰਘ ਦੇ ਉੱਪਰ ਪਹਿਲਾਂ ਹੀ ਨਸ਼ਾ ਵੇਚਣ ਅਤੇ ਬਲਾਤਕਾਰ ਵਰਗੇ ਸੰਗੀਨ ਮਾਮਲੇ ਦਰਜ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡ ਦੀ ਪੰਚਾਇਤ ਨੇ ਜੱਗਾ ਸਿੰਘ ਦੇ ਵਿਰੋਧ ਵਿੱਚ ਆ ਕੇ ਬਿਆਨ ਵੀ ਦਿੱਤੇ ਹਨ। ਪੰਚਾਇਤ ਦਾ ਕਹਿਣਾ ਹੈ ਕਿ ਜੱਗਾ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਨਿਗਲਣਾ ਇੱਕ ਰਾਜਨੀਤਿਕ ਸਟੰਟ ਸੀ।

ਜੱਗਾ ਸਿੰਘ ਨੇ ਸਰਪੰਚ 'ਤੇ ਲਾਏ ਸਨ ਇਲਜ਼ਾਮ

ਦੱਸ ਦਈਏ ਕਿ ਬੀਤੇ ਦਿਨ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਪਿੰਡ ਨਮੋਲ ਦੇ ਜਗਸੀਰ ਸਿੰਘ ਜੱਗਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦ-ਕੁ-ਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਹਾਲਤ ਗੰਭੀਰ ਦੇ ਚਲਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਸੀ।

LPG ਹੋਈ ਮਹਿੰਗੀ, ਤੇਲ ਕੰਪਨੀਆਂ ਨੂੰ 62,000 ਕਰੋੜ ਤੋਂ ਵੱਧ ਦਾ ਘਾਟਾ: ਜਾਣੋ ਸਥਿਤੀ ਸੰਭਾਲਣ ਲਈ ਕੀ ਕਰ ਰਹੀ ਹੈ ਸਰਕਾਰ!

ਹਾਲਾਂਕਿ, ਦਵਾਈ ਪੀਣ ਤੋਂ ਪਹਿਲਾਂ ਜੱਗਾ ਸਿੰਘ ਨੇ ਪਿੰਡ ਦੇ ਸਰਪੰਚ ਸੁਖਵੀਰ 'ਤੇ ਇਲਜ਼ਾਮ ਲਗਾਉਂਦੇ ਕਿਹਾ ਸੀ, ''ਮੈਂ ਨਸ਼ੇ ਦੀ ਇੱਕ ਵੀਡੀਓ ਪਾਈ ਸੀ, ਜਿਸ ਤੋਂ ਬਾਅਦ ਸਰਪੰਚ ਆਪਣੇ ਸਾਥੀਆਂ ਨਾਲ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।'' ਉਸ ਨੇ ਕਿਹਾ ਸੀ, ''ਮੈਂ ਵੀਡੀਓ ਡਿਲੀਟ ਵੀ ਕਰ ਦਿੱਤੀ, ਪਰ ਫ਼ੇਰ ਵੀ ਸਰਪੰਚ ਨੇ ਮੇਰੇ ਘਰ ਆ ਕੇ ਮੈਨੂੰ ਕੁਟਵਾਇਆ ਤੇ ਡਰਾਇਆ।''

(ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਸਿਹਤ ਸਮੱਸਿਆ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਮਾਨਸਿਕ ਪ੍ਰੇਸ਼ਾਨੀ ਜਾਂ ਖੁਦਕੁਸ਼ੀ ਦੇ ਵਿਚਾਰਾਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਤੁਰੰਤ ਮਦਦ ਲਓ। ਭਰੋਸੇਮੰਦ ਪਰਿਵਾਰ ਜਾਂ ਦੋਸਤਾਂ ਨਾਲ ਸੰਪਰਕ ਕਰੋ, ਜਾਂ ਸਹਾਇਤਾ ਲਈ ਭਾਰਤ ਸਰਕਾਰ ਦੀ ਜੀਵਨ ਆਸਥਾ ਹੈਲਪਲਾਈਨ 1800 233 3330 'ਤੇ ਸੰਪਰਕ ਕਰੋ। ਤੁਸੀਂ ਇਕੱਲੇ ਨਹੀਂ ਹੋ, ਅਤੇ ਮਦਦ ਉਪਲਬਧ ਹੈ।)

ਜੱਗਾ ਸਿੰਘ ਨੇ ਕਿਹਾ ਸੀ ਕਿ ਉਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਇਲਜ਼ਾਮ ਲਾਇਆ ਸੀ ਕਿ ਸਰਪੰਚ ਸੁਖਵੀਰ ਸਿੰਘ ਜਦੋਂ ਉਸ ਦੇ ਘਰ ਆਇਆ ਸੀ ਤਾਂ ਉਸ ਨੇ ਸੀਸੀਟੀਵੀ ਵੀ ਪੁੱਟ ਸੁੱਟ ਅਤੇ ਡੀਵੀਆਰ ਵੀ ਨਾਲ ਲੈ ਗਿਆ।

ਜੱਗਾ ਸਿੰਘ 'ਤੇ ਹੋਵੇਗੀ ਕਾਰਵਾਈ : ਐਸਐਸਪੀ

ਐਸਐਸਪੀ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਅਤੇ ਖੁਦ ਖੁ ਸ਼ੀ ਕਰਕੇ ਪ੍ਰੈਸ਼ਰ ਪਾਉਣਾ ਵੀ ਕਾਨੂੰਨੀ ਜੁਰਮ ਹੈ। ਇਸ ਨੂੰ ਲੈ ਕੇ ਵੀ ਜੱਗਾ ਸਿੰਘ 'ਤੇ ਕਾਰਵਾਈ ਹੋਵੇਗੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਪੱਖ ਲਏ ਗਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਸੰਗਰੂਰ ਵਿੱਚ ਜ਼ਹਿਰੀਲੀ ਦਵਾਈ ਪੀਣ ਵਾਲੇ ਜੱਗਾ ਸਿੰਘ ਦੇ ਉੱਪਰ ਜਿਹੜੀ ਐਫ.ਆਈ.ਆਰ. ਹਿਸਟਰੀ ਆਈ ਸਾਹਮਣੇ ਆਈ ਹੈ, ਉਨ੍ਹਾਂ ਵਿੱਚ ਉਸ ਖਿਲਾਫ਼ ਕੁੱਲ 9 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ 7 ਐਕਸਾਈਜ ਐਕਟ, ਇੱਕ ਐਨਡੀਪੀਐਸ ਅਤੇ ਇੱਕ ਆਈਪੀਸੀ ਕੇਸ ਦਰਜ ਹੈ।

ਇਹ ਵੀ ਪੜ੍ਹੋ...

'ਪੰਜਾਬ ਪੁਲਿਸ ਮੰਤਰੀਆ ਦੇ ਦਬਾਅ ਹੇਠ, CBI ਜਾਂਚ ਕਰਵਾਈ ਜਾਵੇ', ਮ੍ਰਿਤਕ ਗੁਲਜ਼ਾਰ ਸਿੰਘ ਦੇ ਮੁੰਡੇ ਨੇ ਹਾਈਕੋਰਟ 'ਚ ਲਾਈ ਗੁਹਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK