Rail Roko Andolan : ਰੇਲ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, ਕਿਸਾਨਾਂ ਨੇ ਰੇਲ ਰੋਕੋ ਨੂੰ ਲੈ ਕੇ ਸਟੇਸ਼ਨਾਂ ਦਾ ਪ੍ਰੋਗਰਾਮ ਕੀਤਾ ਜਾਰੀ

Rail Roko Andolan : ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 03 ਵਜੇ ਤੱਕ ਸਾਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

By  KRISHAN KUMAR SHARMA April 16th 2026 05:58 PM -- Updated: April 16th 2026 08:39 PM

Farmer Rail Roko : ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨਾਲ ਕਣਕ ਅਤੇ ਹੋਰ ਫਸਲਾਂ ਦੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਖਤ ਨੋਟਿਸ ਲਿਆ ਹੈ। ਜਥੇਬੰਦੀਆਂ ਕਣਕ ਦੀ ਬੇਕਦਰੀ ਅਤੇ ਲੁੱਟ ਤੋਂ ਸਖਤ ਨਰਾਜ਼ ਹਨ। ਕਿਸਾਨ ਮਜਦੂਰ ਮੋਰਚਾ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਅਤੇ ਐਸਕੇਐਮ ਦੀਆਂ ਜਥੇਬੰਦੀਆਂ ਵੱਲੋਂ ਇਸ ਰੇਲ ਰੋਕੋ ਪ੍ਰੋਗਰਾਮ ਨੂੰ ਸਾਂਝੇ ਤੌਰ 'ਤੇ ਸਮਰਥਨ ਦਾ ਫੈਸਲਾ ਕੀਤਾ ਗਿਆ ਹੈ।

ਦੱਸ ਦਈਏ ਕਿ ਕਿਸਾਨਾਂ (Punjab Farmers) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਦੇ ਕੇ ਕਣਕ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ 17 ਅਪ੍ਰੈਲ ਨੂੰ 12 ਵਜੇ ਤੋਂ 03 ਵਜੇ ਤੱਕ ਸਾਰੇ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ (Punjab Rail Roko) ਕੀਤਾ ਜਾਵੇਗਾ। ਇਸ ਨੂੰ ਲੈ ਕੇ KMM ਚੈਪਟਰ ਪੰਜਾਬ ਦੀਆਂ ਜਥੇਬੰਦੀਆਂ, SKM ਚੈਪਟਰ ਪੰਜਾਬ ਦੀਆਂ ਪੰਜ ਜਥੇਬੰਦੀਆਂ ਅਤੇ AKM ਪੰਜਾਬ ਦੇ ਸਹਿਯੋਗ ਨਾਲ ਹੋਣ ਵਾਲੇ “ਰੇਲ ਰੋਕੋ” ਪ੍ਰੋਗਰਾਮ ਦਾ ਵੇਰਵਾ ਇਸ ਪ੍ਰਕਾਰ ਹੈ:

  • ਜ਼ਿਲ੍ਹਾ ਅੰਮ੍ਰਿਤਸਰ – ਦੇਵੀਦਾਸਪੁਰਾ
  • ਜ਼ਿਲ੍ਹਾ ਸੰਗਰੂਰ – ਸੁਨਾਮ
  • ਜ਼ਿਲ੍ਹਾ ਹੁਸ਼ਿਆਰਪੁਰ – ਹੁਸ਼ਿਆਰਪੁਰ ਅਤੇ ਦਸੂਆ ਰੇਲਵੇ ਸਟੇਸ਼ਨ
  • ਜ਼ਿਲ੍ਹਾ ਕਪੂਰਥਲਾ – ਹੁਸੈਨਪੁਰ ਨੇੜੇ ਰੇਲ ਕੋਚ ਫੈਕਟਰੀ ਅਤੇ ਫਗਵਾੜਾ ਰੇਲਵੇ ਸਟੇਸ਼ਨ
  • ਬਰਨਾਲਾ ਰੇਲਵੇ ਸਟੇਸ਼ਨ
  • ਤਰਨ ਤਾਰਨ ਰੇਲਵੇ ਸਟੇਸ਼ਨ
  • ਜ਼ਿਲ੍ਹਾ ਮੋਗਾ – ਮੋਗਾ ਰੇਲਵੇ ਸਟੇਸ਼ਨ ਅਤੇ ਜਗਰਾਵਾਂ ਰੇਲਵੇ ਸਟੇਸ਼ਨ
  • ਪਟਿਆਲਾ ਰੇਲਵੇ ਸਟੇਸ਼ਨ
  • ਮਾਨਸਾ ਰੇਲਵੇ ਸਟੇਸ਼ਨ
  • ਫਿਰੋਜ਼ਪੁਰ – ਟੈਂਕਾਂ ਵਾਲੀ ਬਸਤੀ
  • ਜ਼ਿਲ੍ਹਾ ਮਾਲੇਰਕੋਟਲਾ – ਅਹਿਮਦਗੜ੍ਹ ਰੇਲਵੇ ਸਟੇਸ਼ਨ
  • ਪਠਾਨਕੋਟ – ਪਰਮਾਨੰਦ
  • ਜਲੰਧਰ – ਸ਼ਾਹਕੋਟ ਰੇਲਵੇ ਸਟੇਸ਼ਨ
  • ਬਠਿੰਡਾ – ਰਾਮਪੁਰਾ ਫੂਲ ਰੇਲਵੇ ਸਟੇਸ਼ਨ
  • ਜ਼ਿਲ੍ਹਾ ਲੁਧਿਆਣਾ – ਸਾਹਨੇਵਾਲ ਰੇਲਵੇ ਸਟੇਸ਼ਨ
  • ਫਾਜ਼ਿਲਕਾ – ਰੇਲਵੇ ਸਟੇਸ਼ਨ
  • ਜ਼ਿਲ੍ਹਾ ਮੁਕਤਸਰ – ਮਲੋਟ ਰੇਲਵੇ ਸਟੇਸ਼ਨ
  • ਜ਼ਿਲ੍ਹਾ ਗੁਰਦਾਸਪੁਰ – (ਇੱਥੇ ਵੀ ਰੇਲ ਜਾਮ ਕੀਤਾ ਜਾਵੇਗਾ)

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੰਗਰੂਰ ਵਿੱਚ ਸੰਗਰੂਰ ਵੀ ਅਤੇ ਲੁਧਿਆਣੇ ਦੇ ਵਿੱਚ ਜਗਰਾਓਂ ਸਟੇਸ਼ਨ ਵੀ ਘੇਰਿਆ ਜਾਵੇਗਾ।

Related Post