Punjab Land Pooling Policy ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ; ਜ਼ਮੀਨ ਦੇ ਕਿਰਾਏ ’ਚ ਵਾਧਾ, ਜਾਣੋ ਹੋਰ ਕੀ ਹਨ ਬਦਲਾਅ
ਇਸ ਸਬੰਧੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਵੱਲੋਂ ਸੋਸ਼ਲ ਮੀਡੀਆ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ’ਚ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ। ਜਿਸ ਵਿੱਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ।
Punjab Land Pooling Policy News : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ’ਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜ਼ਮੀਨ ਦੇ ਕਿਰਾਏ ’ਚ ਵਾਧਾ ਕੀਤਾ ਗਿਆ ਹੈ। ਕਿਸਾਨਾਂ ਨੂੰ ਪਲਾਟ ਮਿਲਣ ਤੱਕ ਸਾਲਾਨਾ 1 ਲੱਖ ਰੁਪਏ ਮਿਲਣਗੇ। ਇਨ੍ਹਾਂ ਹੀ ਨਹੀਂ ਪੋਜੈਸ਼ਨ ਲੈਣ ਤੋਂ ਬਾਅਦ ਵੀ ਜ਼ਮੀਨ ਮਾਲਕ ਨੂੰ 1 ਲੱਖ ਰੁਪਏ ਸਲਾਨਾ ਦਿੱਤਾ ਜਾਵੇਗਾ।
ਇਸ ਸਬੰਧੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਵੱਲੋਂ ਸੋਸ਼ਲ ਮੀਡੀਆ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ’ਚ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ। ਜਿਸ ਵਿੱਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਲੈਂਡ ਪੂਲਿੰਗ ਨੀਤੀ 2025 ’ਚ ਸੋਧਾਂ ਨੂੰ ਪ੍ਰਵਾਨਗੀ
- ਲੈਂਡ ਪੂਲਿੰਗ ਪਾਲਸੀ ਤਹਿਤ ਨੋਟੀਫਿਕੇਸ਼ਨ ਜਾਰੀ ਹੋਣ 'ਤੇ ਰਜਿਸਟਰੀਆਂ ਬੰਦ ਨਹੀਂ ਹੋਣਗੀਆਂ।
- Letter of Intent ਮਿਲਣ ਤੋਂ ਬਾਅਦ ਵੀ ਕਿਸਾਨ ਇਸ 'ਤੇ ਲੋਨ ਲੈ ਸਕਦੇ ਹਨ।
- ਵਿਕਾਸ ਸ਼ੁਰੂ ਹੋਣ ਤੱਕ ਕਿਸਾਨ ਖੇਤੀ ਕਰ ਸਕਣਗੇ, ਜਿਸਦੀ ਕਮਾਈ ਵੀ ਕਿਸਾਨ ਦੀ ਹੀ ਹੋਵੇਗੀ।
- ਜਦ ਤੱਕ ਵਿਕਾਸ ਨਹੀਂ ਹੁੰਦਾ, ਕਿਸਾਨਾਂ ਨੂੰ ਸਲਾਨਾ ₹50,000 ਪ੍ਰਤੀ ਏਕੜ ਮਿਲੇਗਾ।
- ਵਿਕਾਸ ਸ਼ੁਰੂ ਹੋਣ 'ਤੇ ਇਹ ਰਕਮ ₹1 ਲੱਖ ਪ੍ਰਤੀ ਏਕੜ ਹੋਵੇਗੀ।
- ਵਿਕਾਸ ਪੂਰਾ ਹੋਣ ਤੱਕ ₹1 ਲੱਖ ਪ੍ਰਤੀ ਏਕੜ 'ਚ ਮਿਲੇਗਾ ਸਲਾਨਾ 10% ਵਾਧਾ।
- ਜ਼ਮੀਨ ਮਾਲਕਾਂ ਵੱਲੋਂ ਕਮਰਸ਼ੀਅਲ ਜਗ੍ਹਾ ਨਾ ਲੈਣ ਦੀ ਸੂਰਤ 'ਚ, ਬਦਲੇ ਵਿੱਚ ਤਿੰਨ ਗੁਣਾ ਵੱਧ ਰਿਹਾਇਸ਼ੀ ਥਾਂ ਮਿਲੇਗੀ।