Sun, Dec 14, 2025
Whatsapp

CM Mann Golden Temple Visit : SGPC ਨੇ ਸੀਐੱਮ ਮਾਨ ਦੇ ਕਾਫੀ ਦਿਨਾਂ ਬਾਅਦ ਪਹੁੰਚਣ ’ਤੇ ਜਤਾਇਆ ਇਤਰਾਜ਼; ਕਿੱਥੋਂ ਆਈਆਂ ਈਮੇਲ, ਜਾਂਚ ਜਾਰੀ- CM ਮਾਨ

ਇਸ ਦੌਰੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਾਕਿਆਂ ਦੀ ਮੇਲ ਕਿੱਥੋਂ ਆਈ ਹੈ ? ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਹ ਜਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਨ।

Reported by:  PTC News Desk  Edited by:  Aarti -- July 22nd 2025 03:34 PM
CM Mann Golden Temple Visit : SGPC ਨੇ ਸੀਐੱਮ ਮਾਨ ਦੇ ਕਾਫੀ ਦਿਨਾਂ ਬਾਅਦ ਪਹੁੰਚਣ ’ਤੇ ਜਤਾਇਆ ਇਤਰਾਜ਼; ਕਿੱਥੋਂ ਆਈਆਂ ਈਮੇਲ, ਜਾਂਚ ਜਾਰੀ- CM ਮਾਨ

CM Mann Golden Temple Visit : SGPC ਨੇ ਸੀਐੱਮ ਮਾਨ ਦੇ ਕਾਫੀ ਦਿਨਾਂ ਬਾਅਦ ਪਹੁੰਚਣ ’ਤੇ ਜਤਾਇਆ ਇਤਰਾਜ਼; ਕਿੱਥੋਂ ਆਈਆਂ ਈਮੇਲ, ਜਾਂਚ ਜਾਰੀ- CM ਮਾਨ

CM Mann Golden Temple Visit :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ। ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀਆਂ ਮਿਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੁਰੱਖਿਆ ਦਾ ਵੀ ਜਾਇਜ਼ਾ ਲਿਆ। ਦੱਸ ਦਈਏ ਕਿ ਵਿਰੋਧੀ ਪਾਰਟੀਆਂ ਨੇ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸੀਐਮ ਮਾਨ ਦੇ ਨਾ ਆਉਣ 'ਤੇ ਸਵਾਲ ਚੁੱਕੇ ਸੀ। 

ਇਸ ਦੌਰੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਧਮਾਕਿਆਂ ਦੀ ਮੇਲ ਕਿੱਥੋਂ ਆਈ ਹੈ ? ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਹ ਜਿਆਦਾ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਹਨ। ਸਾਰੇ ਆਈਪੀ ਪਤੇ ਮਿਲ ਗਏ ਹਨ। ਇਸ ਜਗ੍ਹਾ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਸੀਂ ਦੋਸ਼ੀ ਦੇ ਬਹੁਤ ਨੇੜੇ ਪਹੁੰਚ ਗਏ ਹਾਂ।


ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ’ਤੇ ਸੀਐੱਮ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ  ਹਰਜਿੰਦਰ ਸਿੰਘ ਧਾਮੀ ਨੇ ਸੀਐੱਮ ਮਾਨ ਦੇ ਕਾਫੀ ਸਮੇਂ ਬਾਅਦ ਪਹੁੰਚਣ ’ਤੇ ਇਤਰਾਜ ਜਤਾਇਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਬੂਤ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਂਝੇ ਕਰਨ ਦਾ ਭਰੋਸਾ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ। 

ਇਹ ਵੀ ਪੜ੍ਹੋ : Supreme Court ਦਾ ਰੁਖ਼ ਕਰਨਗੇ ਸਾਂਸਦ ਅੰਮ੍ਰਿਤਪਾਲ ਸਿੰਘ; ਖ਼ੁਦ ’ਤੇ ਲੱਗੀ NSA ਨੂੰ ਦੇਣਗੇ ਚੁਣੌਤੀ

- PTC NEWS

Top News view more...

Latest News view more...

PTC NETWORK
PTC NETWORK