Punjab Land Pooling Policy ਨੂੰ ਲੈ ਕੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ; ਜ਼ਮੀਨ ਦੇ ਕਿਰਾਏ ’ਚ ਵਾਧਾ, ਜਾਣੋ ਹੋਰ ਕੀ ਹਨ ਬਦਲਾਅ
Punjab Land Pooling Policy News : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ’ਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਜ਼ਮੀਨ ਦੇ ਕਿਰਾਏ ’ਚ ਵਾਧਾ ਕੀਤਾ ਗਿਆ ਹੈ। ਕਿਸਾਨਾਂ ਨੂੰ ਪਲਾਟ ਮਿਲਣ ਤੱਕ ਸਾਲਾਨਾ 1 ਲੱਖ ਰੁਪਏ ਮਿਲਣਗੇ। ਇਨ੍ਹਾਂ ਹੀ ਨਹੀਂ ਪੋਜੈਸ਼ਨ ਲੈਣ ਤੋਂ ਬਾਅਦ ਵੀ ਜ਼ਮੀਨ ਮਾਲਕ ਨੂੰ 1 ਲੱਖ ਰੁਪਏ ਸਲਾਨਾ ਦਿੱਤਾ ਜਾਵੇਗਾ।
ਇਸ ਸਬੰਧੀ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਵੱਲੋਂ ਸੋਸ਼ਲ ਮੀਡੀਆ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ’ਚ ਕਿਹਾ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ। ਜਿਸ ਵਿੱਚ ਲੈਂਡ ਪੂਲਿੰਗ ਨੀਤੀ 2025 ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਲੈਂਡ ਪੂਲਿੰਗ ਨੀਤੀ 2025 ’ਚ ਸੋਧਾਂ ਨੂੰ ਪ੍ਰਵਾਨਗੀ
ਇਹ ਵੀ ਪੜ੍ਹੋ : CM Mann Golden Temple Visit : SGPC ਨੇ ਸੀਐੱਮ ਮਾਨ ਦੇ ਕਾਫੀ ਦਿਨਾਂ ਬਾਅਦ ਪਹੁੰਚਣ ’ਤੇ ਜਤਾਇਆ ਇਤਰਾਜ਼; ਕਿੱਥੋਂ ਆਈਆਂ ਈਮੇਲ, ਜਾਂਚ ਜਾਰੀ- CM ਮਾਨ
- PTC NEWS