AAP MLA ਅਰੋੜਾ ਨੂੰ ਵੱਡਾ ਝਟਕਾ ! ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ, ਗੱਡੀ ਮੋੜਨ ਦੇ ਵੀ ਹੁਕਮ, ਜਾਣੋ ਕਿਉਂ

MLA Raman Arora Security : ਪੰਜਾਬ ਸਰਕਾਰ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਰਮਨ ਅਰੋੜਾ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਜਲੰਧਰ ਸੈਂਟਰਲ ਤੋਂ ਵਿਧਾਇਕ ਅਰੋੜਾ ਤੋਂ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਨਾਲ ਹੀ ਵਿਧਾਇਕ ਨੂੰ ਗੱਡੀ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।

By  KRISHAN KUMAR SHARMA May 13th 2025 06:48 PM -- Updated: May 13th 2025 07:03 PM

MLA Raman Arora Security : ਪੰਜਾਬ ਸਰਕਾਰ ਨੇ ਜਲੰਧਰ ਤੋਂ ਆਮ ਆਦਮੀ ਪਾਰਟੀ ਵਿਧਾਇਕ ਰਮਨ ਅਰੋੜਾ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਜਲੰਧਰ ਸੈਂਟਰਲ ਤੋਂ ਵਿਧਾਇਕ ਅਰੋੜਾ ਤੋਂ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਨਾਲ ਹੀ ਵਿਧਾਇਕ ਨੂੰ ਗੱਡੀ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।

ਸਰਕਾਰ ਨੇ ਕਿਉਂ ਲਈ ਰਮਨ ਅਰੋੜਾ ਤੋਂ ਸੁਰੱਖਿਆ ਵਾਪਸ ?  

ਮੀਡੀਆ ਵੱਲੋਂ ਇਸ ਮਾਮਲੇ ਸਬੰਧੀ ਜਦੋਂ ਵਿਧਾਇਕ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਹੀ ਉਨ੍ਹਾਂ ਸੁਰੱਖਿਆ ਦਿੱਤੀ ਸੀ ਅਤੇ ਹੁਣ ਸਰਕਾਰ ਨੇ ਹੀ ਵਾਪਸ ਲੈ ਲਈ ਹੈ। ਹਾਲਾਂਕਿ ਸੁਰੱਖਿਆ ਵਾਪਸ ਲਏ ਜਾਣ ਦੇ ਕਾਰਨਾਂ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਸਾਹਮਣੇ ਆਇਆ।

ਆਮ ਆਦਮੀ ਪਾਰਟੀ ਦੀ ਸੱਤਾ ਵਾਲੀ ਸਰਕਾਰ ਵੱਲੋਂ ਪਾਰਟੀ ਵਿਧਾਇਕ ਤੋਂ ਸੁਰੱਖਿਆ ਵਾਪਸੀ ਦੇ ਇਸ ਕਦਮ ਨੇ ਸਵਾਲ ਖੜ੍ਹੇ ਕੀਤੇ ਹਨ, ਕਿਉਂਕਿ ਅਧਿਕਾਰੀਆਂ ਵੱਲੋਂ ਇਸ ਸੁਰੱਖਿਆ ਵਾਪਸ ਲੈਣ ਦਾ ਕੋਈ ਰਸਮੀ ਕਾਰਨ ਨਹੀਂ ਦੱਸਿਆ ਗਿਆ।

Related Post