Illegal Occupation on Punjab Forest Land : ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ! ਜੰਗਲਾਤ ਵਿਭਾਗ ਦੀ 7567.42 ਹੈਕਟੇਅਰ ਜ਼ਮੀਨ ਤੇ ਅਜੇ ਵੀ ਨਾਜਾਇਜ਼ ਕਬਜ਼ੇ

Punjab Forest Land : ਇਹ ਅੰਕੜੇ ਕੇਂਦਰ ਸਰਕਾਰ ਨੇ ਲੋਕ ਸਭਾ 'ਚ 33 ਨੰਬਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਜਾਰੀ ਕੀਤੇ ਹਨ, ਜਿਸ ਵਿੱਚ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜੰਗਲਾਤ ਵਿਭਾਗ ਦੀ ਕਿੰਨੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦਾ ਉਲੇਖ ਕੀਤਾ ਗਿਆ ਹੈ।

By  KRISHAN KUMAR SHARMA February 5th 2025 05:32 PM -- Updated: February 5th 2025 05:45 PM

Punjab Forest Department : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਬਜ਼ਿਆਂ ਮੁਹਿੰਮ ਨੂੰ ਲੈ ਕੇ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੀ ਪੋਲ੍ਹ ਖੁੱਲ੍ਹਦੀ ਵਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਦੇ ਜ਼ੁਬਾਨ ਦੱਸ ਰਹੀ ਹੈ ਕਿ ਅਜੇ ਵੀ ਪੰਜਾਬ ਵਿੱਚ ਜੰਗਲਾਤ ਵਿਭਾਗ ਦੀ ਹਜ਼ਾਰਾਂ ਹੈਕਟੇਅਰ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ। ਇਹ ਅੰਕੜੇ ਕੇਂਦਰ ਸਰਕਾਰ ਨੇ ਲੋਕ ਸਭਾ 'ਚ 33 ਨੰਬਰ ਦੇ ਇੱਕ ਸਵਾਲ ਦੇ ਜਵਾਬ ਵਿੱਚ ਜਾਰੀ ਕੀਤੇ ਹਨ, ਜਿਸ ਵਿੱਚ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜੰਗਲਾਤ ਵਿਭਾਗ ਦੀ ਕਿੰਨੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦਾ ਉਲੇਖ ਕੀਤਾ ਗਿਆ ਹੈ। 


ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਅਜੇ ਵੀ ਜੰਗਲਾਤ ਵਿਭਾਗ ਦੀ ਕੁੱਲ 7567.42 ਹੈਕਟੇਅਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ। ਇਹ ਜਵਾਬ ਲੋਕ ਸਭਾ ਵਿੱਚ ਸਵਾਲ ਨੰਬਰ 33 ਦੇ ਜਵਾਬ ਵਿੱਚ ਕੇਂਦਰ ਸਰਕਾਰ ਦੇ ਇਨਵਾਇਰਮੈਂਟ ਫਾਰੈਸਟ ਅਤੇ ਕਲਾਈਮੇਟ ਚੇਂਜ ਡਿਪਾਰਟਮੈਂਟ ਵੱਲੋਂ ਇਹ ਜਵਾਬ ਦਿੱਤਾ ਗਿਆ।

ਪੰਜਾਬ ਤੋਂ ਇਲਾਵਾ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਵਾਲੇ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਸਾਮ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਕੇਰਲਾ, ਮਹਾਰਾਸ਼ਟਰਾ, ਓਡੀਸ਼ਾ, ਤ੍ਰਿਪੁਰਾ, ਤਾਮਿਲਨਾਡੂ, ਉਤਰਾਖੰਡ, ਅੰਡੇਮਾਨ ਤੇ ਨਿਕੋਬਾਰ, ਦਾਦਰ ਨਗਰ ਹਵੇਲੀ, ਦਮਨ ਤੇ ਦਿਓ, ਸਿੱਕਮ ਸ਼ਾਮਲ ਹਨ।

ਨਾਜਾਇਜ਼ ਕਬਜ਼ੇ ਵਿੱਚ ਅਸਾਮ ਵਿੱਚ ਸਭ ਤੋਂ ਵੱਧ 2,13,253.91 ਹੈਕਟੇਅਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ, ਜਦਕਿ ਸਭ ਤੋਂ ਘੱਟ ਦਾਦਰ ਤੇ ਨਗਰ ਹਵੇਲੀ 'ਚ 39.78 ਹੈਕਟੇਅਰ ਜ਼ਮੀਨ 'ਤੇ ਹੀ ਨਾਜਾਇਜ਼ ਕਬਜ਼ਾ ਹੈ।

Related Post