Mobile Phone On After Duty : ਮਾਨ ਸਰਕਾਰ ਦਾ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਵਾਂ ਫਰਮਾਨ, ਹੁਣ ਨਹੀਂ ਕਰ ਸਕਣਗੇ ਇਹ ਕੰਮ

ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਡਿਊਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨ ਵੀ ਮੋਬਾਈਲ ਫੋਨ 'ਤੇ ਉਪਲਬਧ ਰਹਿਣਾ ਪਵੇਗਾ। ਸਰਕਾਰੀ ਹੁਕਮਾਂ ਅਨੁਸਾਰ, ਘਰ ਜਾਂ ਛੁੱਟੀ 'ਤੇ ਜਾਣ ਵੇਲੇ ਕੋਈ ਵੀ ਫ਼ੋਨ ਬੰਦ ਨਹੀਂ ਕਰ ਸਕਦਾ।

By  Aarti April 28th 2025 03:36 PM

Mobile Phone On After Duty : ਸਰਕਾਰੀ ਕੰਮ ਕਰਵਾਉਣ ਲਈ ਆਮ ਲੋਕਾਂ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਈ ਚੱਕਰ ਲਗਾਉਣੇ ਪੈਂਦੇ ਹਨ। ਕਈ ਵਾਰ, ਡਿਊਟੀ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨ, ਅਧਿਕਾਰੀ ਆਪਣੇ ਮੋਬਾਈਲ ਫੋਨ ਬੰਦ ਕਰ ਦਿੰਦੇ ਹਨ ਜਾਂ ਉਨ੍ਹਾਂ ਨੂੰ ਫਲਾਈਟ ਮੋਡ 'ਤੇ ਰੱਖ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਜਨਤਾ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਦਾ ਜ਼ਰੂਰੀ ਕੰਮ ਵੀ ਫਸ ਜਾਂਦਾ ਹੈ, ਪਰ ਹੁਣ ਅਜਿਹਾ ਨਹੀਂ ਹੋਵੇਗਾ। 

ਦਰਅਸਲ ਪੰਜਾਬ ਸਰਕਾਰ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਜਿਸ ਮੁਤਾਬਿਕ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫਤਰੀ ਸਮੇਂ ਤੋਂ ਬਾਅਦ ਵੀ ਵੀਕਐਂਡ ਅਤੇ ਛੁੱਟੀਆਂ ਵਾਲੇ ਦਿਨ ਆਪਣੇ ਮੋਬਾਈਲ ਫੋਨ ਬੰਦ ਨਹੀਂ ਰੱਖਣਗੇ। ਨਾਲ ਹੀ ਦਫਤਰੀ ਸਮੇਂ ਤੋਂ ਬਾਅਦ ਉਹ ਕੰਮ ਲਈ ਉਪਲਬਧ ਰਹਿਣਗੇ। 

ਵਿਸ਼ੇਸ਼ ਸਕੱਤਰ (ਪ੍ਰਸੋਨਲ) ਵੱਲੋਂ ਦਸਤਖਤ ਕੀਤੇ ਗਏ ਇੱਕ ਹੁਕਮ ਵਿੱਚ, ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਫ਼ੋਨ 'ਤੇ ਉਪਲਬਧ ਨਹੀਂ ਹੈ, ਤਾਂ ਇਹ ਜ਼ਰੂਰੀ ਪ੍ਰਸ਼ਾਸਕੀ ਕੰਮ ਨੂੰ ਪੂਰਾ ਕਰਨ ਅਤੇ ਆਮ ਲੋਕਾਂ ਨੂੰ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਵਿੱਚ ਰੁਕਾਵਟ ਪੈਦਾ ਕਰਦਾ ਹੈ। ਹੁਣ ਅਧਿਕਾਰੀ ਅਤੇ ਕਰਮਚਾਰੀ 24×7 ਮੋਬਾਈਲ ਫੋਨਾਂ 'ਤੇ ਉਪਲਬਧ ਹੋਣਗੇ।

ਹੁਕਮ ਵਿੱਚ ਕਿਹਾ ਗਿਆ ਹੈ ਕਿ ਸਾਰੇ ਵਿਸ਼ੇਸ਼ ਮੁੱਖ ਸਕੱਤਰਾਂ, ਵਧੀਕ ਮੁੱਖ ਸਕੱਤਰਾਂ, ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਅਤੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਤੁਹਾਡੇ ਵਿਭਾਗ ਦੇ ਸਾਰੇ ਅਧਿਕਾਰੀ ਦਫ਼ਤਰੀ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨ ਜ਼ਰੂਰੀ ਦਫ਼ਤਰੀ ਪ੍ਰਸ਼ਾਸਕੀ ਕੰਮ ਪੂਰਾ ਕਰਨ ਲਈ ਮੋਬਾਈਲ ਫੋਨ 'ਤੇ ਉਪਲਬਧ ਰਹਿਣ ਤਾਂ ਜੋ ਕੋਈ ਵੀ ਕੰਮ ਸਮੇਂ ਸਿਰ ਪੂਰੇ ਕੀਤੇ ਜਾ ਸਕਣ।

ਇਹ ਵੀ ਪੜ੍ਹੋ : Gangster Lawrence Bishnoi interview : ਪੌਲੀਗ੍ਰਾਫ ਟੈਸਟ ਕਰਵਾਉਣ ਤੋਂ ਪਿੱਛੇ ਹਟੇ ਪੁਲਿਸ ਮੁਲਾਜ਼ਮ, ਦਬਾਅ ਬਣਾਉਣ ਦਾ ਲਾਇਆ ਇਲਜ਼ਾਮ

Related Post