Punjab Vidhan Sabha Special Session Highlights : ਬੀਬੀਐਮਬੀ ਦੇ ਪੁਨਰਗਠਨ ਦੀ ਮੰਗ, ਪੰਜਾਬ ਵਿਧਾਨਸਭਾ ਨੇ ਸਰਬਸੰਮਤੀ ਨਾਲ ਪਾਸ ਕੀਤਾ ਪਾਣੀਆਂ ’ਤੇ ਵਿਰੋਧ ਮਤਾ

ਭਾਖੜਾ-ਬਿਆਸ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਵਿਚਕਾਰ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਹੈ। ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ।

By  Aarti May 5th 2025 10:56 AM -- Updated: May 5th 2025 05:31 PM

May 5, 2025 05:31 PM

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਉਪਰੰਤ ਸੀਐਮ ਮਾਨ ਲਾਈਵ

May 5, 2025 05:31 PM

ਪੰਜਾਬ ਕੌਣ ਹੈ ਪਾਣੀ ਦੇਣ ਵਾਲਾ...? ਹਰਿਆਣਾ ਕਾਂਗਰਸ ਮੁਖੀ ਭੁਪਿੰਦਰ ਸਿੰਘ ਹੁੱਡਾ

Punjab Haryana Water Dispute : ਬੀਬੀਐਮਬੀ ਦੇ ਮੁੱਦੇ 'ਤੇ ਹੁੱਡਾ ਨੇ ਕਿਹਾ ਕਿ ਪੰਜਾਬ ਕੌਣ ਹੈ ਪਾਣੀ ਦੇਣ ਵਾਲਾ, ਇਹ ਰਾਸ਼ਟਰੀ ਜਾਇਦਾਦ ਹੈ, ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ।

ਦੇਣ ਵਾਲੇ ਕੌਣ ਹਨ?

ਬੀਬੀਐਮਬੀ ਫੈਸਲਾ ਕਰਦਾ ਹੈ ਕਿ ਕਿੰਨਾ ਪਾਣੀ ਦਿੱਤਾ ਜਾਵੇਗਾ, ਉਹ ਕੌਣ ਹਨ, ਤੁਹਾਨੂੰ ਰਿਕਾਰਡ ਚੈੱਕ ਕਰਨੇ ਚਾਹੀਦੇ ਹਨ, ਇਸ ਸਮੇਂ ਮੈਨੂੰ ਹਮੇਸ਼ਾ ਇੰਨਾ ਪਾਣੀ ਮਿਲਦਾ ਰਿਹਾ ਹੈ,


ਉਹ ਪੰਜਾਬ ਚੋਣਾਂ ਦੇ ਮੱਦੇਨਜ਼ਰ ਅਜਿਹਾ ਕਰ ਰਹੇ ਹਨ, ਇਹ ਸਭ ਸਿਆਸੀ ਸਟੰਟ ਹਨ।

ਅਸੀਂ ਆਪਣਾ ਹਿੱਸਾ ਨਹੀਂ ਦੇਵਾਂਗੇ।

ਕੱਲ੍ਹ ਹਿਮਾਚਲ ਕਹੇਗਾ ਕਿ ਉਹ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਣਗੇ। ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਹਿੱਸੇਦਾਰ ਹਨ। ਜਦੋਂ ਤੱਕ ਦਿੱਲੀ ਵਿੱਚ 'ਆਪ' ਸਰਕਾਰ ਸੱਤਾ ਵਿੱਚ ਸੀ, ਕੁਝ ਨਹੀਂ ਹੋਇਆ। ਲੋਕ ਸੋਚਦੇ ਹਨ ਕਿ ਇਹ ਸਿਰਫ਼ ਇੱਕ ਚੋਣ ਸਟੰਟ ਹੈ।

ਅਸੀਂ ਹਰਿਆਣਾ ਦੇ ਕਿਸਾਨਾਂ ਦਾ ਗਲਾ ਘੁੱਟ ਦੇਵਾਂਗੇ,

ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ।

ਸਿਲ ਸਾਡਾ ਹੱਕ ਹੈ, ਇਹ ਸੁਪਰੀਮ ਕੋਰਟ ਦਾ ਫੈਸਲਾ ਹੈ, ਕੇਂਦਰ ਸਰਕਾਰ ਇਸਨੂੰ ਲਾਗੂ ਕਰੇ।

May 5, 2025 05:31 PM

ਪਾਣੀ ਦੀ ਵੰਡ 'ਤੇ ਸੀਐਮ ਭਗਵੰਤ ਮਾਨ ਦੀ ਹਰਿਆਣਾ ਨੂੰ ਦੋ ਟੁੱਕ

ਪਾਣੀ ਦੀ ਵੰਡ 'ਤੇ ਸੀਐਮ ਭਗਵੰਤ ਮਾਨ ਦੀ ਹਰਿਆਣਾ ਨੂੰ ਦੋ ਟੁੱਕ

''ਸਾਡੇ ਕੋਲ ਦੇਣ ਲਈ ਇੱਕ ਬੂੰਦ ਵੀ ਫਾਲਤੂ ਪਾਣੀ ਨਹੀਂ, ਅਸੀਂ ਆਪਣਾ ਪਾਣੀ ਖੁਦ ਵਰਤ ਰਹੇ ਹਾਂ''

May 5, 2025 05:30 PM

ਪਾਣੀਆਂ ਦੇ ਮਾਮਲੇ 'ਚ ਹਾਈਕੋਰਟ 'ਚ ਹੋਈ ਸੁਣਵਾਈ, ਜਾਣੋ ਪੰਜਾਬ ਨੇ ਕੀ ਦਾਖਲ ਕੀਤਾ ਜਵਾਬ

''ਹਰਿਆਣਾ ਤੇ ਰਾਜਸਥਾਨ ਆਪਣੇ ਹਿੱਸੇ ਦਾ ਪਾਣੀ ਖਤਮ ਕਰ ਚੁੱਕੇ ਹਨ''

ਪਾਣੀਆਂ ਦੀ ਵੰਡ ਦੇ ਮਾਮਲੇ 'ਤੇ ਪੰਜਾਬ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਦਾਖਲ ਕੀਤਾ ਜਵਾਬ

ਪੰਜਾਬ ਵੱਲੋਂ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਰੱਖਿਆ ਪੱਖ

ਅਦਾਲਤ ਨੇ ਸੁਣਵਾਈ 6 ਮਈ ਤੱਕ ਕੀਤੀ ਮੁਅੱਤਲ

May 5, 2025 04:30 PM

ਪੰਜਾਬ ਵਿਧਾਨਸਭਾ ਵੱਲੋਂ ਸਰਬਸੰਮਤੀ ਨਾਲ ਪਾਣੀਆਂ ’ਤੇ ਲਿਆਂਦਾ ਮਤਾ ਪਾਸ


May 5, 2025 04:24 PM

ਪੰਜਾਬ-ਹਰਿਆਣਾ ਵਿਚਾਲੇ ਪਾਣੀ ਵਿਵਾਦ ਪਹੁੰਚਿਆ ਹਾਈਕੋਰਟ

  • ਹਾਈਕੋਰਟ ’ਚ ਮਾਮਲੇ ’ਤੇ ਸੁਣਵਾਈ ਟਲੀ
  • ਕੱਲ੍ਹ ਮੁੜ ਹੋਵੇਗੀ ਮਾਮਲੇ ’ਤੇ ਸੁਣਵਾਈ

May 5, 2025 03:55 PM

ਪਾਣੀਆਂ ਦੇ ਮੁੱਦੇ ’ਤੇ ਸਦਨ ’ਚ ਬੋਲੇ ਸੀਐੱਮ ਭਗਵੰਤ ਮਾਨ

  • 'ਪੁਰਾਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ'
  • 'ਪੰਜਾਬ ਇੱਕ ਬੂੰਦ ਵੀ ਪਾਣੀ ਨਹੀਂ ਦੇਵੇਗਾ'
  • 'ਚੌਲ ਸਾਡੀ ਖੁਰਾਕ ਨਹੀਂ'
  • 'ਕਾਂਗਰਸ ਅਜੇ ਤੱਕ ਸਪੱਸ਼ਟ ਨਹੀਂ ਕਰ ਸਕੀ, ਕੀ ਉਹ ਕਿਸ ਨਾਲ ਹੈ'
  • 'ਹਿਮਾਚਲ ਨੇ ਪੰਜਾਬ ਦੇ ਹੱਕ ’ਚ ਵੋਟ ਨਹੀਂ ਪਾਈ'
  • 'ਹਰੀ ਕ੍ਰਾਂਤੀ ਨੇ ਸਾਡਾ ਲੱਕ ਤੋੜਿਆ'

May 5, 2025 02:34 PM

ਵੱਖ-ਵੱਖ ਕਾਨੂੰਨ ਨਾਲ ਪੰਜਾਬ ਤੋਂ ਪਾਣੀ ਨੂੰ ਖੋਹਿਆ- ਸੁਖਪਾਲ ਸਿੰਘ ਖਹਿਰਾ

ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖਹਿਰਾ ਨੂੰ ਬੁਲਾਉਣ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਆਗੂ ਵੱਲੋਂ ਦਿੱਤੀ ਗਈ ਲਿਸਟ ਮੁਤਾਬਿਕ ਬੋਲਣ ਲਈ ਕਿਹਾ ਗਿਆ। ਸਦਨ ਦੇ ਅੰਦਰ ਇਸ ਦੌਰਾਨ ਹੰਗਾਮਾ ਸ਼ੁਰੂ ਹੋਇਆ। ਸੁਖਪਾਲ ਖਹਿਰਾ ਨੇ ਬੋਲਦੇ ਹੋਏ ਕਿਹਾ ਕਿ ਉਹ 1 ਸਾਲ 6 ਮਹੀਨੇ ਬਾਅਦ ਸਦਨ ਦੇ ਅੰਗਦ ਬੋਲਣ ਲੱਗੇ ਹਨ। ਉਹ ਇਸ ਮਤੇ ਦੇ ਹੱਕ ’ਚ ਬੋਲਣ ਦੇ ਲਈ ਖੜੇ ਹੋਏ ਹਨ। ਵੱਖ-ਵੱਖ ਕਾਨੂੰਨ ਨਾਲ ਪੰਜਾਬ ਤੋਂ ਪਾਣੀ ਨੂੰ ਖੋਹਿਆ ਗਿਆ ਹੈ। ਸਾਨੂੰ 3 ਸਾਲ ਦੇ ਅੰਦਰ ਆਪਣੇ ਮਾਮਲੇ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਤੱਕ ਜਾਣ ਦੀ ਗੱਲ ਕਰਨੀ ਚਾਹੀਦੀ ਸੀ। 

May 5, 2025 01:11 PM

ਭਾਖੜਾ ਬਿਆਸ ਪ੍ਰਬੰਧਨ ਬੋਰਡ ਪਹੁੰਚਿਆ ਹਾਈਕੋਰਟ

ਦੂਜੇ ਪਾਸੇ, ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਭਾਖੜਾ ਡੈਮ 'ਤੇ ਪੰਜਾਬ ਪੁਲਿਸ ਫੋਰਸ ਦੀ ਤਾਇਨਾਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਬੀਬੀਐਮਬੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਡੈਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪਟੀਸ਼ਨ 'ਤੇ ਦੁਪਹਿਰ ਬਾਅਦ ਸੁਣਵਾਈ ਹੋ ਸਕਦੀ ਹੈ।

May 5, 2025 01:04 PM

ਵਿਧਾਨਸਭਾ ਅੰਦਰ ਬੈਠੇ ਇੱਕ ਸ਼ਖਸ ਨੂੰ ਕੱਢਿਆ ਗਿਆ ਬਾਹਰ

  • ਮਤਾ ਪੇਸ਼ ਕਰਨ ਮੌਕੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਉਣ ’ਤੇ ਕਾਰਵਾਈ 
  • ਵਿਧਾਨ ਸਭਾ ਦੀ ਵਿਜ਼ਟਰ ਗੈਲਰੀ ’ਚ ਬੈਠਿਆ ਸੀ ਸ਼ਖ਼ਸ 
  • ਸੁਰੱਖਿਆ ਦਸਤੇ ਨੇ ਸ਼ਖਸ ਨੂੰ ਵਿਧਾਨ ਸਭਾ ’ਚੋਂ ਕੱਢਿਆ ਬਾਹਰ
  • ਪੰਜਾਬ ਵਿਧਾਨਸਭਾ ਦਾ ਅੱਜ ਇੱਕ ਦਿਨੀਂ ਵਿਸ਼ੇਸ਼ ਇਜਲਾਸ 

May 5, 2025 12:56 PM

ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਸਰਕਾਰ ਦੇ ਮਤੇ ਹਿਮਾਇਤ

ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ - ਅਸੀਂ ਸਾਰੇ ਪੰਜਾਬ ਦੇ ਹੱਕਾਂ ਲਈ ਇੱਕਜੁੱਟ ਹਾਂ। ਇਹ ਆਵਾਜ਼ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਪੂਰੇ ਦੇਸ਼ ਤੱਕ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਹਾਂ। ਅਸੀਂ ਤੁਹਾਡੀ ਗੱਲ ਦਾ ਸਮਰਥਨ ਕਰਦੇ ਹਾਂ ਅਤੇ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।

May 5, 2025 12:47 PM

ਪੰਜਾਬ ਸਰਕਾਰ ਵੱਲੋਂ ਨਾ ਮੰਨਣ ਵਾਲੀਆਂ ਗੱਲ੍ਹਾਂ

  1. ਪੰਜਾਬ ਸਰਕਾਰ ਆਪਣੇ ਹਿੱਸੇ ਦੇ ਪਾਣੀ ਵਿੱਚੋਂ ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦੇ ਸਕਦੀ। ਇਨਸਾਨੀਅਤ ਦੇ ਨਾਤੇ ਪੀਣ ਲਈ ਜੋ 4000 ਕਿਊਸਿਕ ਪਾਣੀ ਹਰਿਆਣਾ ਰਾਜ ਨੂੰ ਦਿੱਤਾ ਜਾ ਰਿਹਾ ਹੈ, ਉਹ ਜਾਰੀ ਰਹੇਗਾ। ਇਸ ਤੋਂ ਇਲਾਵਾ ਇੱਕ ਵੀ ਪਾਣੀ ਬੂੰਦ ਵੀ ਨਹੀਂ ਦਿੱਤੀ ਜਾਵੇਗੀ।
  2. ਇਹ ਸਦਨ ਭਾਰਤੀ ਜਨਤਾ ਪਾਰਟੀ ਵੱਲੋਂ ਗੈਰ ਕਾਨੂੰਨੀ ਅਤੇ ਗੈਰ-ਸੰਵਿਧਾਨਕ ਤਰੀਕੇ ਨਾਲ ਬੀ.ਬੀ.ਐਮ. ਬੀ. ਦੀ ਬੁਲਾਈ ਗਈ ਮੀਟਿੰਗ ਦੀ ਘੋਰ ਨਿੰਦਾ ਕਰਦਾ ਹੈ।
  3. ਮੌਜੂਦਾ ਕੇਂਦਰ ਬੀ.ਬੀ.ਐਮ.ਬੀ. ਕੇਵਲ ਕੇਂਦਰ ਸਰਕਾਰ ਦੀ ਕਠਪੁੱਤਲੀ ਬਣ ਕੇ ਰਹਿ ਗਿਆ ਹੈ। ਮੀਟਿੰਗ ਵਿੱਚ ਨਾ ਪੰਜਾਬ ਦੀ ਗੱਲ ਸੁਣੀ ਜਾ ਰਹੀ ਨਾ ਪੰਜਾਬ ਦੇ ਹੱਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਇਸ ਲਈ ਬੀ.ਬੀ.ਐਮ.ਬੀ. ਦਾ ਪੁਨਰਗਠਨ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
  4. ਸਤਲੁਜ, ਰਾਵੀ ਅਤੇ ਬਿਆਸ ਨਦੀਆਂ ਕੇਵਲ ਪੰਜਾਬ ਵਿੱਚੋਂ ਗੁਜ਼ਰਦੀਆਂ ਹਨ। ਫਿਰ ਇਨ੍ਹਾਂ ਨਦੀਆਂ ਦਾ ਪਾਣੀ ਦੂਜੇ ਰਾਜਾਂ ਨੂੰ ਕਿਸ ਆਧਾਰ ਤੇ ਦਿੱਤਾ ਜਾਂਦਾ ਹੈ? ਸਾਲ 1981 ਵਿੱਚ ਜਦੋਂ ਇਨ੍ਹਾਂ ਨਦੀਆਂ ਦੇ ਪਾਣੀ ਨੂੰ ਰਾਜਾਂ ਦੇ ਵਿਚਕਾਰ ਵੰਡਣ ਦੀ ਸੰਧੀ ਤੇ ਹਸਤਾਖਰ ਕੀਤੇ ਗਏ ਸਨ, ਉਸ ਸਮੇਂ ਨਦੀਆਂ ਵਿੱਚ ਜਿੰਨਾ ਪਾਣੀ ਲਿਖਿਆ ਗਿਆ ਸੀ ਅਤੇ ਜਿੰਨੇ ਪਾਣੀ ਦਾ ਬਟਵਾਰਾ ਕੀਤਾ ਗਿਆ ਸੀ ਅੱਜ ਉਸ ਸਮੇਂ ਨਾਲੋਂ ਇਨ੍ਹਾਂ ਨਦੀਆਂ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਗਈ ਹੈ। ਇਸ ਲਈ ਇਨ੍ਹਾਂ ਨਦੀਆਂ ਦੇ ਪਾਣੀ ਦੇ ਬਟਵਾਰੇ ਲਈ ਨਵੀਂ ਸੰਧੀ ਬਣਾਈ ਜਾਵੇ।
  5. ਬੀ.ਬੀ.ਐਮ.ਬੀ. ਦੀ ਕੋਈ ਵੀ ਮੀਟਿੰਗ ਬੁਲਾਉਣ ਲਈ ਕਨੂੰਨ ਵਿੱਚ ਇਹ ਲਿਖਿਆ ਹੈ ਕਿ ਕਿਸ ਤਰ੍ਹਾਂ ਦੀ ਮੀਟਿੰਗ ਲਈ ਕਿੰਨੇ ਦਿਨ ਦਾ ਨੋਟਿਸ ਦੇਣਾ ਹੈ ਪਰ ਬੀ.ਬੀ.ਐਮ.ਬੀ. ਵੱਲੋਂ ਕਾਨੂੰਨ ਦੀ ਪਾਲਣਾ ਨਹੀ ਕੀਤੀ ਜਾਂਦੀ ਅਤੇ ਰਾਤ ਨੂੰ ਗੈਰ-ਕਾਨੂੰਨੀ ਢੰਗ ਨਾਲ ਮੀਟਿੰਗ ਬੁਲਾਈ ਜਾਂਦੀ ਹੈ। ਇਹ ਸਦਨ ਬੀ.ਬੀ.ਐਮ.ਬੀ ਨੂੰ ਨਿਰਦੇਸ਼ ਦਿੰਦਾ ਹੈ ਕਿ ਇਸ ਸੰਦਰਭ ਵਿੱਚ ਕਾਨੂੰਨ ਦੀ ਪਾਲਣਾ ਕਰੋ।
  6.  ਕਿਸ ਰਾਜ ਨੂੰ ਕਿੰਨਾ ਪਾਣੀ ਦਿੱਤਾ ਜਾਵੇਗਾ ਇਹ 1981 ਦੀ ਸੰਧੀ ਵਿੱਚ ਲਿਖਿਆ ਗਿਆ ਹੈ, ਬੀ.ਬੀ.ਐਮ. ਬੀ ਕੋਲ ਇਸ ਨੂੰ ਬਦਲਣ ਦਾ ਕੋਈ ਹੱਕ ਨਹੀਂ ਹੈ। ਜੇਕਰ ਬੀ.ਬੀ.ਐਮ.ਬੀ ਮੀਟਿੰਗ ਕਰਕੇ ਕਿਸੇ ਵੀ ਰਾਜ ਦੇ ਹੱਕ ਦਾ ਪਾਣੀ ਦੂਜੇ ਰਾਜ ਨੂੰ ਦੇਣ ਦਾ ਫੈਸਲਾ ਕਰਦਾ ਹੈ ਤਾਂ ਬੀ.ਬੀ.ਐਮ.ਬੀ. ਦਾ ਇਹ ਫੈਸਲਾ ਗੈਰਕਾਨੂੰਨੀ ਅਤੇ ਗੈਰ-ਸੰਵਿਧਾਨਕ ਹੋਵੇਗਾ। ਬੀ.ਬੀ.ਐਮ.ਬੀ ਇਸ ਤਰ੍ਹਾਂ ਦੇ ਗ਼ੈਰ ਕਾਨੂਨੀ ਫੈਸਲੇ ਲੈਣ ਤੋਂ ਗੁਰੇਜ਼ ਕਰੇ।
  7. ਇਹ ਸਦਨ ਡੈਮ ਸੇਫਟੀ ਐਕਟ 2021 ਨੂੰ ਪੰਜਾਬ ਦੇ ਅਧਿਕਾਰਾਂ ਉਪਰ ਹਮਲਾ ਸਮਝਦਾ ਹੈ। ਇਹ ਕਾਨੂੰਨੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਨੂੰ ਤਾਕਤ ਦਿੰਦਾ ਹੈ, ਕਿ ਉਹ ਰਾਜਾਂ ਦੀਆਂ ਨਦੀਆਂ ਅਤੇ ਬੰਨ੍ਹਾਂ ਉਪਰ ਸਿੱਧਾ ਕੰਟਰੋਲ ਕਰ ਸਕੇ ਭਾਵੇਂ ਕਿ ਇਹ ਬੰਨ੍ਹ ਪੂਰੀ ਤਰ੍ਹਾਂ ਰਾਜ ਦੀ ਸੀਮਾ ਦੇ ਅੰਦਰ ਹਨ। ਇਹ ਭਾਰਤ ਦੇ ਸੰਵਿਧਾਨਕ ਢਾਂਚੇ ਦੇ ਬਿਲਕੁੱਲ ਖਿਲਾਫ ਹੈ ਅਤੇ ਪੰਜਾਬ ਰਾਜ ਨੂੰ ਪਾਣੀ ਉਪਰ ਮਿਲੇ ਸੰਵਿਧਾਨਕ ਅਧਿਕਾਰਾਂ ਉਪਰ ਸਿੱਧਾ ਹਮਲਾ ਹੈ। ਇਸ ਲਈ ਇਹ ਸਦਨ ਕੇਂਦਰ ਸਰਕਾਰ ਨੂੰ ਮੰਗ ਕਰਦਾ ਹੈ ਕਿ ਡੈਮ ਸੇਫਟੀ ਐਕਟ, 2021 ਨੂੰ ਤਰੁੰਤ ਰੱਦ ਕਰੇ ਅਤੇ ਪੰਜਾਬ ਸਰਕਾਰ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਅਸਵੀਕਾਰ ਕਰਦੀ ਹੈ।"

May 5, 2025 12:24 PM

'ਹੜ੍ਹ ਵੇਲੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ, ਓਦਾਂ ਪਾਣੀ ਮੰਗਦੇ'

May 5, 2025 12:21 PM

ਮਤੇ ’ਤੇ ਤਿੰਨ ਘੰਟੇ ਲਈ ਕੀਤੀ ਜਾਵੇਗੀ ਬਹਿਸ

ਸੈਸ਼ਨ ਦੌਰਾਨ ਮਤੇ ’ਤੇ ਬੋਲਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ 2 ਘੰਟੇ 23 ਮਿੰਟ, ਕਾਂਗਰਸ ਨੂੰ 25 ਮਿੰਟ, ਅਕਾਲੀ ਦਲ ਨੂੰ 5 ਮਿੰਟ, ਭਾਜਪਾ ਨੂੰ 3 ਮਿੰਟ, ਬਸਪਾ ਨੂੰ 2 ਮਿੰਟ ਅਤੇ ਆਜ਼ਾਦ ਵਿਧਾਇਕ ਨੂੰ 2 ਮਿੰਟ ਦਿੱਤੇ ਜਾਣਗੇ।

May 5, 2025 12:20 PM

BBMB ਦੇ ਫੈਸਲੇ ਖਿਲਾਫ਼ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਮਤਾ ਪੇਸ਼

  • ਪਾਣੀਆਂ ਦੇ ਮੁੱਦੇ ’ਤੇ ਪੰਜਾਬ ਵਿਧਾਨ ਸਭਾ ਸਪੈਸ਼ਲ ਸੈਸ਼ਨ 
  • ਸਪੀਕਰ ਨੇ ਮਤੇ ’ਤੇ ਬਹਿਸ ਲਈ ਰੱਖਿਆ 3 ਘੰਟੇ ਦਾ ਸਮਾਂ
  • ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦੇਵਾਂਗੇ- ਮੰਤਰੀ ਬਰਿੰਦਰ ਗੋਇਲ

May 5, 2025 12:14 PM

ਮਤਾ ਪੇਸ਼ ਕਰਨ ਮਗਰੋਂ ਮੰਤਰੀ ਬਰਿੰਦਰ ਗੋਇਲ ਦਾ ਬਿਆਨ

  • ਭਾਜਪਾ ਚਾਹੁੰਦੀ ਹੈ ਕਿ ਪੰਜਾਬ ਦੇ ਹੱਕ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ : ਬਰਿੰਦਰ ਗੋਇਲ 
  • ਪੰਜਾਬ ਲਈ ਪਾਣੀ ਦੀ ਇੱਕ -ਇੱਕ ਬੂੰਦ ਕੀਮਤੀ ਹੈ ਤੇ ਪੰਜਾਬ ਹੁਣ ਆਪਣੇ ਹਿੱਸੇ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦੇਵੇਗਾ- : ਬਰਿੰਦਰ ਗੋਇਲ 
  • ਹਰਿਆਣਾ ਦੀ ਬੇਨਤੀ ਤੇ ਪੰਜਾਬ ਨੇ 4000 ਕਿਉਸਿਕ ਪਾਣੀ ਦਿੱਤਾ- : ਬਰਿੰਦਰ ਗੋਇਲ  
  • ਪਰ ਹੁਣ ਹਰਿਆਣਾ 8500 ਕਿਉਸਿਕ ਪਾਣੀ ਮੰਗ ਰਿਹਾ ਤੇ ਇਸ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ-: ਬਰਿੰਦਰ ਗੋਇਲ  
  • ਹਰਿਆਣਾ ਨੂੰ ਪੰਜਾਬ ਵਾਧੂ ਪਾਣੀ ਨਹੀਂ ਦੇਵੇਗਾ ਜਦਕਿ 4000 ਕਿਉਸਿਕ ਪਾਣੀ ਜਾਰੀ ਰਹੇਗਾ। - : ਬਰਿੰਦਰ ਗੋਇਲ 

May 5, 2025 12:13 PM

ਪੰਜਾਬ ਵਿਧਾਨਸਬਾ ਦਾ ਵਿਸ਼ੇਸ਼ ਇਜਲਾਸ ਮੁੜ ਸ਼ੁਰੂ

ਪਾਣੀਆਂ ਦੇ ਮੁੱਦੇ ਤੇ ਪੰਜਾਬ ਵਿਧਾਨਸਬਾ ਦਾ ਵਿਸ਼ੇਸ਼ ਇਜਲਾਸ ਮੁੜ ਸ਼ੁਰੂ ਹੋਇਆ। ਇਸ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਵਿਧਾਨਸਭਾ ’ਚ ਮਤਾ ਕੀਤਾ ਪੇਸ਼ 

May 5, 2025 12:08 PM

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਮਤਾ ਪੇਸ਼ ਕੀਤਾ


May 5, 2025 11:46 AM

ਸਦਨ ’ਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਕੀਤੀ ਗਈ ਸ਼ਰਧਾਂਜਲੀ ਭੇਟ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

May 5, 2025 11:16 AM

ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ- ਪ੍ਰਤਾਪ ਸਿੰਘ ਬਾਜਵਾ

May 5, 2025 11:16 AM

ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ

ਸਰਕਾਰ ਨੇ ਪਾਣੀਆਂ ਦੇ ਮੁੱਦੇ ’ਤੇ ਸੱਦਿਆ ਵਿਸ਼ੇਸ਼ ਇਜਲਾਸ 


Punjab Vidhan Sabha Special Session Live Update :   ਭਾਖੜਾ-ਬਿਆਸ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਅੱਜ (5 ਮਈ) ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਜਾ ਰਿਹਾ ਹੈ। ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਸਮੇਂ ਦੌਰਾਨ, ਹਰਿਆਣਾ ਨੂੰ ਪਾਣੀ ਨਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ।

ਵਿਧਾਨ ਸਭਾ ਪਹੁੰਚੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ - ਸਾਡੇ ਕੋਲ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੋਈ ਸਖ਼ਤ ਫੈਸਲਾ ਲਿਆ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕੀਏ।

ਦੂਜੇ ਪਾਸੇ ਇੰਡੀਅਨ ਨੈਸ਼ਨਲ ਲੋਕਲ (INLD) ਹਰਿਆਣਾ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ। ਇਨੈਲੋ ਆਗੂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਡੀਸੀ ਨੂੰ ਮੰਗ ਪੱਤਰ ਸੌਂਪਣਗੇ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ : Police Action Against Farmers : ਸ਼ੰਭੂ ਥਾਣੇ ਬਾਹਰ ਧਰਨੇ ਤੋਂ ਪਹਿਲਾਂ ਪੁਲਿਸ ਦਾ ਕਿਸਾਨਾਂ ਖਿਲਾਫ ਵੱਡਾ ਐਕਸ਼ਨ, ਡੱਲੇਵਾਲ ਨੂੰ ਕੀਤਾ ਨਜ਼ਰਬੰਦ ਤੇ ਕਾਕਾ ਸਿੰਘ ਕੋਟੜਾ ਸਣੇ ਕਈ ਕਿਸਾਨਾਂ ਨੂੰ ਕੀਤਾ ਡਿਟੇਨ

Related Post