Punjab illegal mining: ਅਨੰਦਪੁਰ ਸਾਹਿਬ-ਅਗਮਪੁਰ ਪੁਲ ਹੇਠਾਂ ਡਿਸਿਲਟਿੰਗ ‘ਤੇ ਲੱਗੀ ਰੋਕ ਹਟਾਈ, ਹਾਈ ਕੋਰਟ ਨੇ 30 ਜੂਨ ਤੱਕ ਦਿੱਤੀ ਇਜਾਜ਼ਤ
Punjab High Court desilting order: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਨੰਦਪੁਰ ਸਾਹਿਬ ਨੇੜੇ ਅਗਮਪੁਰ ਪੁਲ ਹੇਠਾਂ ਚੱਲ ਰਹੀ ਮਾਈਨਿੰਗ/ਡਿਸਿਲਟਿੰਗ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ।
Punjab High Court desilting order: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਨੰਦਪੁਰ ਸਾਹਿਬ ਨੇੜੇ ਅਗਮਪੁਰ ਪੁਲ ਹੇਠਾਂ ਚੱਲ ਰਹੀ ਮਾਈਨਿੰਗ/ਡਿਸਿਲਟਿੰਗ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਕੋਰਟ ਨੇ 8 ਜੂਨ ਨੂੰ ਜਾਰੀ ਕੀਤਾ ਗਿਆ ਆਪਣਾ ਪੁਰਾਣਾ ਹੁਕਮ ਵਾਪਸ ਲੈਂਦਿਆਂ ਸਰਕਾਰ ਨੂੰ ਸੀਮਿਤ ਸਮੇਂ ਲਈ ਕੰਮ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ।
ਮਾਮਲਾ ਕੀ ਸੀ?
ਪੁਲ ਹੇਠਾਂ ਚੱਲ ਰਹੀ ਡਿਸਿਲਟਿੰਗ ਨੂੰ ਲੈ ਕੇ ਉਠੇ ਸਵਾਲਾਂ ਤੋਂ ਬਾਅਦ ਹਾਈ ਕੋਰਟ ਨੇ 8 ਜੂਨ ਨੂੰ ਇਸ ‘ਤੇ ਰੋਕ ਲਗਾ ਦਿੱਤੀ ਸੀ। ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਗਿਆ।
ਸਰਕਾਰ ਦਾ ਪੱਖ
ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਪੁਲ ਦੇ 7 ਵਿੱਚੋਂ ਸਿਰਫ਼ ਇੱਕ ਗੇਟ ਰਾਹੀਂ ਪਾਣੀ ਵਗ ਰਿਹਾ ਹੈ, ਬਾਕੀ ਗੇਟ ਬੰਦ ਹਨ, ਜਿਨ੍ਹਾਂ ਨੂੰ ਖੋਲ੍ਹਣ ਲਈ ਡਿਸਿਲਟਿੰਗ ਕਰਨੀ ਲਾਜ਼ਮੀ ਹੈ, ਜੇ ਡਿਸਿਲਟਿੰਗ ਨਾ ਕੀਤੀ ਗਈ ਤਾਂ ਗੇਟ ਨੰਬਰ 1 ਨੂੰ ਨੁਕਸਾਨ ਹੋ ਸਕਦਾ ਹੈ, ਮਾਨਸੂਨ ਤੋਂ ਪਹਿਲਾਂ ਇਹ ਕੰਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਬਣ ਸਕਦਾ ਹੈ
ਰੂਪਨਗਰ ਦੇ ਡਿਪਟੀ ਕਮਿਸ਼ਨਰ ਦੀ ਰਿਪੋਰਟ ਵਿੱਚ ਕਿਹਾ ਗਿਆ ਇੱਥੇ ਕੋਈ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ ਡਿਸਿਲਟਿੰਗ ‘ਤੇ ਕੋਈ ਰੋਕ ਨਹੀਂ ਹੈ, NGT ਨੇ ਸਿਰਫ਼ ਕਮਰਸ਼ੀਅਲ ਮਾਈਨਿੰਗ ਦੇ ਟੈਂਡਰਾਂ ‘ਤੇ ਰੋਕ ਲਗਾਈ ਸੀ।
ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ 30 ਜੂਨ ਤੋਂ ਬਾਅਦ ਬਿਨਾਂ ਕੋਰਟ ਦੀ ਇਜਾਜ਼ਤ ਕੋਈ ਕੰਮ ਨਹੀਂ ਕੀਤਾ ਜਾਵੇਗਾ, ਜੇ ਕੋਈ ਵੀ ਗੈਰ-ਕਾਨੂੰਨੀ ਮਾਈਨਿੰਗ ਸਾਹਮਣੇ ਆਈ, ਤਾਂ ਰੂਪਨਗਰ ਦੇ ਡੀਸੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।