Punjab Lok Sabha Election Result 2024 Highlights: ਪੰਜਾਬ 7 ਸੀਟਾਂ ਤੇ ਕਾਂਗਰਸ ਦਾ ਕਬਜ਼ਾ, ਜਾਣੋ ਬਾਕੀਆਂ ਦਾ ਕੀ ਰਿਹਾ ਹਾਲ
ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਐਨਡੀਏ ਨੇ 290 ਤੋਂ ਵੱਧ ਸੀਟਾਂ ’ਤੇ ਬਹੁਮਤ ਹਾਸਿਲ ਕੀਤਾ ਹੈ। ਜਦਕਿ ਇੰਡੀਆ ਗਠਜੋੜ ਨੂੰ 230 ਤੋਂ ਵੱਧ ਸੀਟਾਂ ਹਾਸਿਲ ਕੀਤੀਆਂ ਹਨ।
Jun 4, 2024 08:19 PM
ਬੀਜੇਪੀ ਹੈੱਡਕੁਆਟਰ ਤੋਂ ਦੇਖੋ ਸਿੱਧੀਆਂ ਤਸਵੀਰਾਂ
Jun 4, 2024 07:35 PM
ਚੋਣ ਨਤੀਜਿਆਂ ਤੋਂ ਬਾਅਦ ਪੀਐੱਮ ਮੋਦੀ ਦਾ ਪਹਿਲਾਂ ਬਿਆਨ
ਪੀਐੱਮ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਐਨਡੀਏ ਵਿੱਚ ਭਰੋਸਾ ਪ੍ਰਗਟਾਇਆ ਹੈ। ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਬੇਮਿਸਾਲ ਪਲ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਪਿਆਰ ਅਤੇ ਅਸੀਸਾਂ ਲਈ ਪ੍ਰਣਾਮ ਕਰਦਾ ਹਾਂ। ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ ਨਵੀਂ ਊਰਜਾ, ਨਵੇਂ ਉਤਸ਼ਾਹ ਅਤੇ ਨਵੇਂ ਸੰਕਲਪਾਂ ਨਾਲ ਅੱਗੇ ਵਧਾਂਗੇ। ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਸਾਰੇ ਵਰਕਰਾਂ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਲਗਨ ਅਤੇ ਅਣਥੱਕ ਮਿਹਨਤ ਲਈ ਵਧਾਈ ਦਿੰਦਾ ਹਾਂ।
Jun 4, 2024 07:15 PM
ਪੰਜਾਬੀਆਂ ਦਾ ਫਤਵਾ ਸਿਰ ਮੱਥੇ- ਸੀਐੱਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗੰਵਤ ਮਾਨ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਿਰ ਮੱਥੇ ..ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ ..ਆਬਾਦ ਰਹੋ ਜ਼ਿੰਦਾਬਾਦ ਰਹੋ..।
Jun 4, 2024 07:02 PM
ਪੰਜਾਬ ਦੀਆਂ 13 ਸੀਟਾਂ ’ਤੇ ਇਨ੍ਹਾਂ ਉਮੀਦਵਾਰਾਂ ਦੀ ਹੋਈ ਜਿੱਤ
ਸੀਟ - ਪਾਰਟੀ ਦਾ ਨਾਂਅ - ਜੇਤੂ ਉਮੀਦਵਾਰ
- ਅੰਮ੍ਰਿਤਸਰ- ਕਾਂਗਰਸ - ਗੁਰਜੀਤ ਸਿੰਘ ਔਜਲਾ
- ਬਠਿੰਡਾ- ਸ਼੍ਰੋਮਣੀ ਅਕਾਲੀ ਦਲ- ਹਰਸਿਮਰਤ ਕੌਰ ਬਾਦਲ
- ਫਿਰੋਜ਼ਪੁਰ- ਕਾਂਗਰਸ- ਸ਼ੇਰ ਸਿੰਘ ਘੁਬਾਇਆ
- ਸੰਗਰੂਰ-ਆਮ ਆਦਮੀ ਪਾਰਟੀ- ਗੁਰਮੀਤ ਸਿੰਘ ਮੀਤ ਹੇਅਰ
- ਪਟਿਆਲਾ- ਕਾਂਗਰਸ- ਡਾ. ਧਰਮਵੀਰ ਸਿੰਘ ਗਾਂਧੀ
- ਜਲੰਧਰ (SC)- ਕਾਂਗਰਸ- ਚਰਨਜੀਤ ਸਿੰਘ ਚੰਨੀ
- ਲੁਧਿਆਣਾ- ਕਾਂਗਰਸ- ਅਮਰਿੰਦਰ ਸਿੰਘ ਰਾਜਾ ਵੜਿੰਗ
- ਫਰੀਦਕੋਟ-ਆਜਾਦ- ਸਰਬਜੀਤ ਸਿੰਘ ਖਾਲਸਾ
- ਖਡੂਰ ਸਾਹਿਬ-ਆਜਾਦ- ਅੰਮ੍ਰਿਤਪਾਲ ਸਿੰਘ
- ਸ੍ਰੀ ਫਤਿਹਗੜ੍ਹ ਸਾਹਿਬ- ਕਾਂਗਰਸ- ਡਾ. ਅਮਰ ਸਿੰਘ
- ਸ੍ਰੀ ਅਨੰਦਪੁਰ ਸਾਹਿਬ- ਆਮ ਆਦਮੀ ਪਾਰਟੀ- ਮਾਲਵਿੰਦਰ ਕੰਗ
- ਹੁਸ਼ਿਆਰਪੁਰ (SC)- ਆਮ ਆਦਮੀ ਪਾਰਟੀ- ਰਾਜ ਕੁਮਾਰ ਚੱਬੇਵਾਲ
- ਗੁਰਦਾਸਪੁਰ-ਕਾਂਗਰਸ- ਸੁਖਜਿੰਦਰ ਸਿੰਘ ਰੰਧਾਵਾ
{{time}}
{{{title}}}
{{{content}}}Punjab Lok Sabha Election Result 2024 Live Update: ਲੋਕ ਸਭਾ ਚੋਣਾਂ 2024 ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਚੋਣ ਨਤੀਜੇ ਮੰਗਲਵਾਰ 4 ਜੂਨ ਨੂੰ ਐਲਾਨੇ ਜਾਣਗੇ। ਪੰਜਾਬ ਦੀਆਂ 13 ਸੀਟਾਂ ਕਿਸਨੇ ਜਿੱਤੀਆਂ, ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ, ਇਹ ਸਭ ਅੱਜ ਸਾਫ ਹੋ ਜਾਵੇਗਾ। ਦੱਸ ਦਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਇੱਕ ਘੰਟੇ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।
ਪੰਜਾਬ 'ਚ ਮੁੱਖ ਤੌਰ 'ਤੇ ਚਾਰ ਪਾਰਟੀਆਂ ਦੇ 52 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ ਪਰ ਕਈ ਸੀਟਾਂ 'ਤੇ ਬਹੁ-ਚਰਚਿਤ ਹੋਣ ਕਾਰਨ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ।
ਕਾਂਗਰਸ ਆਪਣੀ ਕੌਮੀ ਪੱਧਰ ਦੀ ਗਰੰਟੀ ਨਾਲ ਚੋਣ ਮੈਦਾਨ ਵਿੱਚ ਉਤਰੀ ਹੈ। ਆਮ ਆਦਮੀ ਪਾਰਟੀ ਆਪਣੇ ਦੋ ਸਾਲਾਂ ਦੇ ਕੰਮ ਨੂੰ ਲੋਕਾਂ ਵਿੱਚ ਲੈ ਕੇ ਇਹ ਚੋਣਾਂ ਲੜ ਰਹੀ ਹੈ। ਪੰਜਾਬ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਨਾਲ ਚੋਣ ਮੈਦਾਨ ’ਚ ਉਤਰੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੋਣ ਦੇ ਨਾਂ ’ਤੇ ਲੋਕਾਂ ਦਾ ਸਮਰਥਨ ਮੰਗ ਰਿਹਾ ਹੈ। ਇਸ ਵਾਰ ਚੋਣਾਂ 'ਚ ਸਾਰੀਆਂ ਪਾਰਟੀਆਂ ਨੇ ਆਪਣੇ ਤਾਕਤਵਰ ਨੇਤਾਵਾਂ ਨੂੰ ਮੈਦਾਨ 'ਚ ਉਤਾਰਿਆ ਹੈ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ, ਸਾਬਕਾ ਉਪ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਕਲਾਕਾਰ ਸ਼ਾਮਲ ਹਨ।
ਚੋਣ ਮੈਦਾਨ ਵਿੱਚ ਹਨ ਕਈ ਮਜ਼ਬੂਤ ਆਗੂ
ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ, ਵਿਧਾਇਕ ਸੁਖਪਾਲ ਖਹਿਰਾ, ਸੰਸਦ ਮੈਂਬਰ ਅਮਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਚੋਣ ਲੜ ਰਹੇ ਹਨ।
ਇਸੇ ਤਰ੍ਹਾਂ ‘ਆਪ’ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਬਲਬੀਰ ਸਿੰਘ, ਲਾਲਜੀਤ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਲੀਵਾਲ ਅਤੇ ਕਾਮੇਡੀਅਨ ਤੇ ਫਿਲਮ ਅਦਾਕਾਰ ਕਰਮਜੀਤ ਅਨਮੋਲ ਚੋਣ ਲੜ ਰਹੇ ਹਨ।
ਭਾਜਪਾ ਨੇ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਹੰਸ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਪ੍ਰਨੀਤ ਕੌਰ, ਅਨੀਤਾ ਸੋਮਪ੍ਰਕਾਸ਼, ਤਰਨਜੀਤ ਸੰਧੂ ਅਤੇ ਸੰਸਦ ਮੈਂਬਰ ਰਵਨੀਤ ਬਿੱਟੂ 'ਤੇ ਆਪਣਾ ਦਾਅ ਲਗਾਇਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਵੀ ਸੀਨੀਅਰ ਆਗੂਆਂ ਨੂੰ ਤਰਜੀਹ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ, ਅਨਿਲ ਜੋਸ਼ੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇੱਥੇ ਹੋਵੇਗੀ ਗਿਣਤੀ
ਪੰਜਾਬ ਵਿੱਚ ਕੁੱਲ 117 ਗਿਣਤੀ ਕੇਂਦਰ 48 ਇਮਾਰਤਾਂ ਵਿੱਚ ਅਤੇ 27 ਥਾਵਾਂ ’ਤੇ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਥਾਨ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਹਨ, ਜਦਕਿ 7 ਸਥਾਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।
ਪੰਜਾਬ ਦੇ 13 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ ਵੋਟਿੰਗ ਫੀਸਦ
- ਬਠਿੰਡਾ: 69.36 ਫੀਸਦ
- ਫਿਰੋਜ਼ਪੁਰ: 67.02 ਫੀਸਦ
- ਗੁਰਦਾਸਪੁਰ: 66.67 ਫੀਸਦ
- ਸੰਗਰੂਰ: 64.63 ਫੀਸਦ
- ਪਟਿਆਲਾ: 63.63 ਫੀਸਦ
- ਫਰੀਦਕੋਟ: 63.34 ਫੀਸਦ
- ਖਡੂਰ ਸਾਹਿਬ: 62.55 ਫੀਸਦ
- ਸ੍ਰੀ ਫਤਿਹਗੜ੍ਹ ਸਾਹਿਬ : 62.53 ਫੀਸਦ
- ਸ੍ਰੀ ਆਨੰਦਪੁਰ ਸਾਹਿਬ: 61.98 ਫੀਸਦ
ਇਹ ਵੀ ਪੜ੍ਹੋ: ਕੀ ਹੁੰਦੀ ਹੈ 'ਜ਼ਮਾਨਤ ਜ਼ਬਤ', ਪੰਜਾਬ 'ਚ ਹੁਣ ਤੱਕ ਕਿੰਨੇ ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ, ਪੜ੍ਹੋ ਖਬਰ