Ludhiana News : AAP ਵਿਧਾਇਕ ਦੇ ਮੁੰਡੇ ਦੀ ਫੁਕਰਾਪੰਤੀ ! ਵਿਆਹ ਸਮਾਗਮ ’ਚ ਇੱਕ ਤੋਂ ਬਾਅਦ ਇੱਕ ਚਲਾਈਆਂ ਗੋਲੀਆਂ

ਦੱਸ ਦਈਏ ਕਿ ਇਹ ਵਿਆਹ ਸਮਾਰੋਹ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਹਲਕੇ ਦੇ ਗਿੱਲ ਪਿੰਡ ਵਿੱਚ ਹੋਇਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਆਹ ਕਦੋਂ ਅਤੇ ਕਿਸ ਜਗ੍ਹਾ ਹੋਇਆ ਸੀ।

By  Aarti October 18th 2025 11:31 AM

Ludhiana News :  ਲੁਧਿਆਣਾ ਦੇ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਪੁੱਤਰ ਨੇ ਇੱਕ ਵਿਆਹ ਸਮਾਗਮ ਵਿੱਚ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਦੇ ਪੁੱਤਰ ਨੇ ਵਿਆਹ ਸਮਾਗਮ ਦੌਰਾਨ ਇੱਕ ਤੋਂ ਬਾਅਦ ਫਾਇਰਿੰਗ ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਗਿੱਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਛੋਟੇ ਪੁੱਤਰ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ। ਇਸ ਦੌਰਾਨ ਉਸਦਾ ਵੱਡਾ ਭਰਾ ਉਸ ਨੂੰ ਰੋਕਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸਦੇ ਪਿੱਛੇ ਪੰਜਾਬੀ ਗਾਣਾ ਵੀ ਚੱਲ ਰਿਹਾ ਹੈ। 

ਦੱਸ ਦਈਏ ਕਿ ਇਹ ਵਿਆਹ ਸਮਾਰੋਹ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਹਲਕੇ ਦੇ ਗਿੱਲ ਪਿੰਡ ਵਿੱਚ ਹੋਇਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਆਹ ਕਦੋਂ ਅਤੇ ਕਿਸ ਜਗ੍ਹਾ ਹੋਇਆ ਸੀ।

ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਧਾਇਕ ਦੇ ਪੁੱਤਰ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਹਥਿਆਰ ਦੀ ਜਾਂਚ ਕੀਤੀ ਜਾਵੇਗੀ। ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਵਿਧਾਇਕ ਸੰਗੋਵਾਲ ਨੂੰ 'ਆਪ' ਹਾਈ ਕਮਾਂਡ ਨੇ ਦਿੱਲੀ ਬੁਲਾਇਆ ਹੈ।

ਇਹ ਵੀ ਪੜ੍ਹੋ : Sri Guru Nanak Dev Ji ਦੇ ਪ੍ਰਕਾਸ਼ ਪੂਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਲਈ ਵੱਡੀ ਖ਼ਬਰ

Related Post