Punjab News in Brief : ਸੰਖੇਪ ’ਚ ਪੰਜਾਬ ਦੀਆਂ ਮੁੱਖ ਖ਼ਬਰਾਂ
ਪੀਟੀਸੀ ਨਿਊਜ਼ ’ਤੇ ਪੰਜਾਬ ਨਾਲ ਜੁੜੀਆਂ ਤਾਜ਼ਾ ਖ਼ਬਰਾਂ, ਦੁਰਘਟਨਾਵਾਂ, ਅਪਰਾਧ, ਖੇਤੀਬਾੜੀ, ਜਨਤਕ ਸੁਰੱਖਿਆ ਅਤੇ ਧਾਰਮਿਕ ਖਬਰਾਂ ਨੂੰ ਸੰਖੇਪ ’ਚ ਪੜ੍ਹੋ।
ਬਰਨਾਲਾ ’ਚ CM ਭਗਵੰਤ ਮਾਨ ਦਾ ਵੱਡੇ ਪੱਧਰ ’ਤੇ ਬਾਈਕਾਟ
ਬਰਨਾਲਾ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਤੋਂ ਪਹਿਲਾਂ ਬਾਈਕਾਟ ਦੇ ਪੋਸਟਰ ਲੱਗੇ ਹਨ। ਪੂਰੇ ਇਲਾਕੇ ’ਚ ਸੀਐੱਮ ਭਗਵੰਤ ਮਾਨ ਦੇ ਖਿਲਾਫ ਗੁਰੂ ਦੋਖੀ ਤੇ ਪੰਥ ਵਿਰੋਧੀ ਦੇ ਪੋਸਟਰ ਲੱਗੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਹੋ ਰਿਹਾ ਹੈ। ਅੱਜ ਸ਼ਾਮ ਨੂੰ ਮਹਿਲ ਕਲਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕ ਮਿਲਣੀ ਪ੍ਰੋਗਰਾਮ ਹੈ।
ਪੰਜਾਬ ਭਰ ’ਚ NHM ਵਰਕਰਾਂ ਦੀ ਹੜਤਾਲ
ਪੰਜਾਬ ਭਰ ’ਚ ਨੈਸ਼ਨਲ ਹੈਲਥ ਮਿਸ਼ਨ ਵਰਕਰਾਂ ਦੀ ਹੜਤਾਲ ਜਾਰੀ ਹੈ। ਵਰਕਰਾਂ ਵੱਲੋਂ 22 ਜੂਨ ਤੋਂ ਅਣਮਿੱਥੇ ਸਮੇਂ ਤੋਂ ਹੜਤਾਲ ਕੀਤ ਜਾ ਰਹੀ ਹੈ। ਉੱਥੇ ਹੀ ਜੇਕਰ ਵਰਕਰਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਪੱਕਾ ਕਰਨ, ਬਰਾਬਰ ਕੰਮ ਤੇ ਬਰਾਬਰ ਤਨਖਾਹ ਦੀ ਮੰਗ ਨੂੰ ਲੈਕੇ ਹੜਤਾਲ ਕੀਤੀ ਜਾ ਰਹੀ ਹੈ।
ਅਬੋਹਰ ’ਚ CM ਮਾਨ ਦੇ ਬਾਈਕਾਟ ਦਾ ਐਲਾਨ !
ਪੰਜਾਬ ਭਰ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਅਬੋਹਰ ’ਚ ਹਲਕਾ ਬੱਲੂਆਣਾ ਦੇ ਪਿੰਡ ਬਹਾਵ ਵਾਲਾ ’ਚ CM ਮਾਨ ਵਿਰੋਧੀ ਪੋਸਟਰ ਲੱਗੇ ਹਨ। ਐਸਜੀਪੀਸੀ ਮੈਂਬਰ ਕੌਰ ਸਿੰਘ ਬਹਾਵ ਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਸੀਐੱਮ ਭਗਵੰਤ ਮਾਨ ਮੁਆਫੀ ਨਹੀਂ ਮੰਗ ਲੈਂਦੇ ਉਸ ਤੋਂ ਤੱਕ ਵਿਰੋਧ ਜਾਰੀ ਰਹੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸਾਰਾ ਸਿੱਖ ਭਾਈਚਾਰਾ ਪਹਿਰਾ ਦੇਵੇ।
ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ
ਤਰਨਤਾਰਨ ਦੇ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪਿੰਡ ਵੈਰੋਵਾਲ ਬਾਵਿਆਂ ਦੇ ਵਾਸੀ ਜਸਬੀਰ ਸਿੰਘ ਪੁੱਤਰ ਬਲਦੇਵ ਸਿੰਘ (ਉਮਰ 43 ਸਾਲ) ਦੀ ਮੌਤ ਹੋ ਗਈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਟਿੱਪਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸਰਪੰਚ ਮਨਜਿੰਦਰ ਸਿੰਘ ਦੇ ਘਰ ਅਣਪਛਾਤਿਆਂ ਨੌਜਵਾਨਾਂ ਨੇ ਚਲਾਈਆਂ ਗੋਲੀਆਂ
ਗੁਰਦਾਸਪੁਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਚੋਰ ਸਿੱਧਵਾਂ ਦੇ ਮੌਜੂਦਾ ਸਰਪੰਚ ਮਨਜਿੰਦਰ ਸਿੰਘ ਦੇ ਘਰ ਦੇ ਬਾਹਰ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆਏ, ਇੱਕ ਨੌਜਵਾਨ ਸਰਪੰਚ ਦੇ ਘਰਦੇ ਗੇਟ ਦੇ ਬਿਲਕੁਲ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਗੋਲੀਆਂ ਮਾਰੀਆਂ ਸ਼ੁਰੂ ਕਰ ਦਿੱਤੀਆਂ । ਸਰਪੰਚ ਦੇ ਘਰ ਦੇ ਗੇਟ 'ਤੇ 2 ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ ਜਦ ਕਿ ਪੁਲਿਸ ਵੱਲੋਂ ਮੌਕੇ 'ਤੇ ਚਾਰ ਖੋਲ ਵੀ ਬਰਾਮਦ ਕੀਤੇ ਗਏ ਹਨ। ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਤ 12 ਵਜੇ ਦੇ ਕਰੀਬ ਉਹ ਘਰ ਪਹੁੰਚੇ ਸਨ ਅਤੇ ਡੇਢ ਵਜੇ ਦੇ ਕਰੀਬ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਪਰ ਉਹਨਾਂ ਇਹ ਸਮਝ ਕੇ ਇੰਗਨੌਰ ਕਰ ਦਿੱਤਾ ਕਿ ਕੋਈ ਪਟਾਕੇ ਚਲਾ ਰਿਹਾ ਹੈ ਪਰ ਸਵੇਰੇ ਜਦੋਂ ਉਹ ਉੱਠੇ ਤਾਂ ਘਰ ਦੇ ਅੰਦਰ ਦੋ ਗੋਲੀਆਂ ਦੇ ਖੋਲ ਨਜ਼ਰ ਆਏ, ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ । ਸਰਪੰਚ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਨਾ ਹੀ ਉਹਨਾਂ ਨੂੰ ਕਦੀ ਫਰੌਤੀ ਲਈ ਕਾਲ ਆਈ ਹੈ ਅਤੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਦੁਸ਼ਮਣੀ ਹੈ ਕਿ ਕੋਈ ਗੋਲੀਆਂ ਚਲਾ ਜਾਏ ।
ਡੀਐਸਪੀ ਸ਼ਾਹਬਾਜ ਸਿੰਘ ਅਤੇ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਅਧਿਕਾਰੀ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗੋਲੀਆਂ ਚਲਾਉਣ ਵਾਲੇ ਦਾ ਪਤਾ ਲਗਾਉਣ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਸਾਂਸਦ ਹਰਸਿਮਰਤ ਕੌਰ ਬਾਦਲ ਨੇ AAP ਪਾਰਟੀ ਸਾਧਿਆ ਨਿਸ਼ਾਨਾ ਕਿਹਾ...
ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕੀਤੇ ਜਾਣ ਦੇ ਮਾਮਲੇ ’ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਐਕਸ ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ '"ਸ੍ਰੀ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ. ਸ਼ਾਨ ਹੈ "
ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਦੀ ਇਕੱਤਰਤਾ ਸਮੇਂ ਜੋ ਗੱਲ ਸਾਹਮਣੇ ਆਈ ਉਸਨੇ ਪੂਰੇ ਸਿੱਖ ਜਗਤ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ❗
ਬੇਅਦਬੀ ਜਿਹੇ ਅਹਿਮ ਮਸਲੇ 'ਤੇ ਪਾਸ ਕੀਤੇ ਬਿੱਲ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੜ੍ਹਿਆ ਤੱਕ ਨਹੀਂ, ਨਾ ਹੀ ਉਹਨਾਂ ਨੂੰ ਇਸ ਵਿਚਲੇ 'ਕਸਟੋਡੀਅਨ' ਦੀ ਪਰਿਭਾਸ਼ਾ ਦਾ ਪਤਾ ਹੈ❗
ਇਸ ਤੋਂ ਸਾਫ਼ ਹੁੰਦਾ ਹੈ ਕਿ ਇਹ ਬਿੱਲ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੇ ਪਾਸ ਕਰਨ ਭੇਜਿਆ ਸੀ❗
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇਹ ਆਖਦਾ ਆਇਆ ਹੈ ਕਿ ਆਪ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਤੇ ਪੰਜਾਬ ਦੇ ਵਿਧਾਇਕ ਤੇ ਮੰਤਰੀ ਪੂਰੀ ਤਰ੍ਹਾਂ ਸਰੰਡਰ ਕਰ ਚੁੱਕੇ ਹਨ❗
"ਸ੍ਰੀ ਅਕਾਲ ਤਖ਼ਤ ਮਹਾਨ ਹੈ
— Harsimrat Kaur Badal (@HarsimratBadal_) June 30, 2026
ਸਿੱਖ ਪੰਥ ਦੀ. ਸ਼ਾਨ ਹੈ "
ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਦੀ ਇਕੱਤਰਤਾ ਸਮੇਂ ਜੋ ਗੱਲ ਸਾਹਮਣੇ ਆਈ ਉਸਨੇ ਪੂਰੇ ਸਿੱਖ ਜਗਤ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ❗
ਬੇਅਦਬੀ ਜਿਹੇ ਅਹਿਮ ਮਸਲੇ 'ਤੇ ਪਾਸ ਕੀਤੇ ਬਿੱਲ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੜ੍ਹਿਆ ਤੱਕ… pic.twitter.com/r7zRcMNjKg
ਭਾਜਪਾ ਆਗੂ ਸੁਨੀਲ ਜਾਖੜ ਨੇ AAP ਪਾਰਟੀ ਸਾਧਿਆ ਨਿਸ਼ਾਨਾ ਕਿਹਾ...
ਭਾਜਪਾ ਆਗੂ ਸੁਨੀਲ ਜਾਖੜ ਨੇ ਐਕਸ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ' ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕਿਸੇ ਗੰਭੀਰ ਮੁੱਦੇ ਤੇ ਘਿਰ ਜਾਂਦੀ ਹੈ ਤਾਂ, ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਚਾਲ ਚੱਲਦੀ ਹੈ,
ਜਦ ਡੀਐਮ ਰੰਧਾਵਾਂ ਦੀ ਮੌਤ ਤੇ ਇਸਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਿਚ ਘਿਰੀ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਹਲੀ ਵਿਚ, ਬਿਨ੍ਹਾਂ ਕਿਸੇ ਚਰਚਾ ਅਤੇ ਇੱਥੋਂ ਤੱਕ ਕਿ ਇਸਦੇ ਆਪਣੇ ਵਿਧਾਇਕਾਂ ਨੇ ਵੀ ਬਿਨ੍ਹਾਂ ਪੜ੍ਹੇ ਅਜਿਹਾ ਕਾਨੂੰਨ ਬਣਾ ਦਿੱਤਾ ਜੋ ਪੰਥ ਨੂੰ ਪ੍ਰਵਾਨ ਹੀ ਨਹੀਂ ਸੀ।
ਤੇ ਹੁਣ ਫਿਰ ਜਦ ਇਸੇ ਕਾਨੂੰਨ ਦੇ ਮੁੱਦੇ ਅਤੇ ਮੁੱਖ ਮੰਤਰੀ ਦੀਆਂ ਕਥਿਤ ਵੀਡੀਓ ਦੇ ਮੁੱਦੇ ਤੇ ਸਰਕਾਰ ਹਰ ਪਾਸੇ ਤੋਂ ਘਿਰ ਗਈ ਤਾਂ ਮੁੜ ਉਹੀ ਚਾਲ ਚੱਲਣ ਜਾ ਰਹੀ ਹੈ। ਤੇ ਇਹ ਚਾਲ ਹੈ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਤੁਰੰਤ ਲਾਗੂ ਕਰਨਾ ਹੈ ਜਿਸ ਨੂੰ ਪਹਿਲਾਂ ਇਹ ਚੋਣਾਂ ਦੇ ਬਿੱਲਕੁਲ ਨੇੜੇ ਜਾ ਕੇ ਕਰਨ ਵਾਲੇ ਸਨ।
ਪਰ ਪੰਜਾਬੀਓ,
ਹੁਣ ਮਾਵਾਂ ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ਪਿੱਛੇ ਇੰਨ੍ਹਾਂ ਦਾ ਮਕਸਦ ਸਿਰਫ ਅਪਣੀ ਬੇਅਦਬੀ ਵਾਲੀ ਕਰਤੂਤ ਤੋਂ ਅਤੇ
ਬਿੱਲ ਲਿਆਉਣ ਲਈ ਵਰਤੀ ਲਾਪਰਵਾਹੀ ਤੋਂ ਧਿਆਨ ਭਟਕਾਉਣ ਹੀ ਹੈ ।
ਪਰ ਮੁੱਖ ਮੰਤਰੀ ਯਾਦ ਰੱਖਣ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਜਪੁਜੀ ਸਾਹਿਬ ਵਿੱਚ ਫ਼ਰਮਾਇਆ ਹੈ…
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥
ਓਹੁ ਧੋਪੈ ਨਾਵੈ ਕੈ ਰੰਗਿ ॥
ਸਰੀਰ ਅਤੇ ਕੱਪੜਿਆਂ ਉੱਪਰ ਲੱਗੀ ਮੈਲ ਪਾਣੀ ਅਤੇ ਸਾਬਣ ਨਾਲ ਉਤਰ ਜਾਂਦੀ ਹੈ ਪਰ ਪਾਪ ਦੀ ਮੈਲ ਉਸ ਪਰਮਾਤਮਾ ਦੀ ਉਸਤਤ ਅਤੇ ਉਸ ਅੱਗੇ ਸਮਰਪਣ ਨਾਲ ਹੀ ਉਤਰਦੀ ਹੈ। ਪਰ ਗੁਰੂ ਅੱਗੇ ਸਮਰਪਣ ਵਾਲੀ ਗੱਲ ਤਾਂ ਮੁੱਖ ਮੰਤਰੀ ਆਪਣੇ ਹੰਕਾਰ ਵਿੱਚ ਭੁੱਲ ਹੀ ਚੁੱਕੇ ਹਨ।
ਮੁੱਖ ਮੰਤਰੀ ਜੀ, ਮਾਫੀ ਗੁਰੂ ਦੇ ਅੱਗੇ ਝੁਕਣ ਨਾਲ ਮਿਲਣੀ ਹੈ, ਗੁਰੂ ਨਾਲ ਮੱਥਾ ਲਗਾ ਕੇ ਨਹੀਂ ।
ਤੁਸੀਂ ਆਪਣੇ ਪਾਪ 3000 ਰੁਪਏ ਦੀ ਕਿਸ਼ਤ ਨਾਲ ਨਹੀਂ ਧੋ ਸਕਦੇ ।
ਮਾਵਾਂ ਭੈਣਾਂ ਨੂੰ ਅਪੀਲ ਹੈ, ਪੈਸਾ ਤੁਹਾਡਾ ਹੀ ਹੈ, ਨਾ ਕਿ ਮਹਾਰਾਜਾ ਸਤੌਜ ਦਾ।
ਕਿਸ਼ਤ ਲਵੋ, ਪਰ ਗੁਰੂ ਦੋਖੀ ਨੂੰ ਸਜ਼ਾ ਮਿਲੇ, ਗੁਰੂ ਨੂੰ ਮੰਨਣ ਵਾਲਿਆਂ ਦੀ ਇਹੀ ਪਹਿਲੀ ਜਿੰਮੇਵਾਰੀ ਹੈ ।
ਵਾਹਿਗੁਰੂ ਜੀ ਦਾ ਖ਼ਾਲਸਾ
ਵਾਹਿਗੁਰੂ ਜੀ ਦੀ ਫ਼ਤਿਹ।।'
ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਕਿਸੇ ਗੰਭੀਰ ਮੁੱਦੇ ਤੇ ਘਿਰ ਜਾਂਦੀ ਹੈ ਤਾਂ, ਇਹ ਲੋਕਾਂ ਦਾ ਧਿਆਨ ਭਟਕਾਉਣ ਦੀ ਚਾਲ ਚੱਲਦੀ ਹੈ,
— Sunil Jakhar (@sunilkjakhar) June 30, 2026
ਜਦ ਡੀਐਮ ਰੰਧਾਵਾਂ ਦੀ ਮੌਤ ਤੇ ਇਸਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਮਾਮਲੇ ਵਿਚ ਘਿਰੀ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਹਲੀ ਵਿਚ, ਬਿਨ੍ਹਾਂ ਕਿਸੇ ਚਰਚਾ ਅਤੇ ਇੱਥੋਂ ਤੱਕ ਕਿ ਇਸਦੇ ਆਪਣੇ ਵਿਧਾਇਕਾਂ ਨੇ ਵੀ…