Germany Shooting: ਜਰਮਨੀ ਦੇ ਸਟੇਡ ਸ਼ਹਿਰ ਵਿੱਚ ਗੋਲੀਬਾਰੀ; ਪੰਜ ਲੋਕਾਂ ਦੀ ਮੌਤ, ਇੱਕ ਸ਼ੱਕੀ ਗ੍ਰਿਫ਼ਤਾਰ
Germany Shooting: ਸੋਮਵਾਰ ਨੂੰ ਉੱਤਰੀ ਜਰਮਨ ਸ਼ਹਿਰ ਸਟੇਡ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਰਮਨ ਨਿਊਜ਼ ਏਜੰਸੀ ਡੀਪੀਏ ਨੇ ਪੁਲਿਸ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ। ਹਾਲਾਂਕਿ, ਘਟਨਾ ਬਾਰੇ ਵਿਸਤ੍ਰਿਤ ਜਾਣਕਾਰੀ ਤੁਰੰਤ ਉਪਲਬਧ ਨਹੀਂ ਹੈ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਕੇਂਦਰ ਤੋਂ ਬਾਹਰ ਇੱਕ ਖੇਤਰ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
- PTC NEWS