Indo-Pak Border : ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ 125 ਕਰੋੜ ਰੁਪਏ ਦੀ ਹੈਰੋਇਨ ਸਮੇਤ ਅਸਲਾ ਬਰਾਮਦ
Indo-Pak Border : ਭਾਰਤੀ ਸੁਰੱਖਿਆ ਫੋਰਸ (BSF) ਅਤੇ ਪੰਜਾਬ ਪੁਲਿਸ (Punjab Police) ਨੇ ਸਾਂਝੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ (Amritsar) ਦੇ ਸਰਹੱਦੀ ਪਿੰਡ ਘੋਗਾ ਦੇ ਇੱਕ ਘਰ ਵਿਚੋਂ 25 ਕਿੱਲੋ ਹੈਰੋਇਨ ਬਰਾਮਦ (Heroin Seized) ਕੀਤੀ ਹੈ।
Indo-Pak Border : ਭਾਰਤ-ਪਾਕਿਸਤਾਨ ਸਰਹੱਦ 'ਤੇ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ। ਭਾਰਤੀ ਸੁਰੱਖਿਆ ਫੋਰਸ (BSF) ਅਤੇ ਪੰਜਾਬ ਪੁਲਿਸ (Punjab Police) ਨੇ ਸਾਂਝੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ (Amritsar) ਦੇ ਸਰਹੱਦੀ ਪਿੰਡ ਘੋਗਾ ਦੇ ਇੱਕ ਘਰ ਵਿਚੋਂ 25 ਕਿੱਲੋ ਹੈਰੋਇਨ ਬਰਾਮਦ (Heroin Seized) ਕੀਤੀ ਹੈ।
ਜਾਣਕਾਰੀ ਅਨੁਸਾਰ, ਇਹ ਹੈਰੋਇਨ ਪਿੰਡਘੋਗਾ ਦੇ ਇੱਕ ਘਰ ਵਿਚੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ, ਇਹ ਹੈਰੋਇਨ ਪਾਕਿਸਤਾਨ ਤੋਂ ਆਈ ਹੈ, ਜੋ 10 ਪੈਕੇਟਾਂ ਵਿੱਚ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਜਦੋਂ ਇਸ ਦਾ ਤੋਲ ਕੀਤਾ ਗਿਆ ਤਾਂ ਇਹ 25 ਕਿੱਲੋ ਦੇ ਪਾਈ ਗਈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੁੱਲ ਕੀਮਤ 125 ਕਰੋੜ ਰੁਪਏ ਅੰਦਾਜ਼ਨ ਦੱਸੀ ਜਾ ਰਹੀ ਹੈ।
ਨਾਲ ਹੀ 2 ਪਿਸਤੌਲ, 4 ਮੈਗਜ਼ੀਨ ਅਤੇ 60 ਰੋਂਦ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਅਤੇ ਅਸਲੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲਾਂ ਗੁਰਦਾਸਪੁਰ 'ਚ ਫੜੀ ਗਈ ਸੀ ਕਰੋੜਾਂ ਦੀ ਹੈਰੋਇਨ
ਇਸਤੋਂ ਪਹਿਲਾਂ ਸਵੇਰੇ, ਗੁਰਦਾਸਪੁਰ ਪੁਲਿਸ ਨੇ ਦੋ ਸੰਗਠਿਤ ਨਸ਼ਾ ਨੈੱਟਵਰਕਾਂ ਦੇ 2 ਕਾਰਕੂੰਨਾਂ ਨੂੰ 11 ਕਿਲੋ ਹੈਰੋਇਨ ਅਤੇ 5.75 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ, ਇਨ੍ਹਾਂ ਗਿਰੋਹਾਂ ਦਾ ਪਰਦਾਫਾਸ਼ ਕੀਤਾ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਉੱਤਰ ਪ੍ਰਦੇਸ਼ ਵਿੱਚ ਮੁਜ਼ੱਫ਼ਰਨਗਰ ਦੇ ਕਾਸਿਮਪੁਰ ਦੇ ਰਹਿਣ ਵਾਲੇ ਮੁਹੰਮਦ ਵਸੀਮ ਅਤੇ ਅੰਮ੍ਰਿਤਸਰ ਦੇ ਵਸਨੀਕ ਹਰਸ਼ਦੀਪ ਸਿੰਘ ਉਰਫ਼ ਹਰਸ਼ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਦੋਸ਼ੀਆਂ ਦੀ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ (ਆਰ.ਜੇ. 45 ਸੀਆਰ 2918) ਅਤੇ ਹੁੰਡਈ ਵਰਨਾ ਕਾਰ (ਸੀਐਚ01ਏ.ਜੈਡ.0888) ਵੀ ਜ਼ਬਤ ਕੀਤੀ ਹੈ, ਜਿਸਦੀ ਵਰਤੋਂ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰਦੇ ਸਨ।