Tue, Apr 14, 2026
Whatsapp

'ਫੜਿਆ ਗਿਆ ਸ਼ੇਰ...', ਅਰਸ਼ਦੀਪ ਸਿੰਘ ਤੇ ਸਮਰੀਨ ਕੌਰ ਨੂੰ ਪਹਿਲੀ ਵਾਰ ਇਕੱਲੇ ਦੇਖ ਬੋਲੇ ਪ੍ਰਸ਼ੰਸਕ, ਵੇਖੋ ਵਾਇਰਲ ਵੀਡੀਓ

Arshdeep Singh Samreen Kaur Video : ਅਰਸ਼ਦੀਪ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਸਮਰੀਨ ਕੌਰ ਨਾਲ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਅਰਸ਼ਦੀਪ ਅਤੇ ਸਮਰੀਨ ਦੇ ਰਿਸ਼ਤੇ ਬਾਰੇ ਫਿਰ ਤੋਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਹਨ।

Reported by:  PTC News Desk  Edited by:  KRISHAN KUMAR SHARMA -- April 12th 2026 07:24 PM -- Updated: April 12th 2026 07:39 PM
'ਫੜਿਆ ਗਿਆ ਸ਼ੇਰ...', ਅਰਸ਼ਦੀਪ ਸਿੰਘ ਤੇ ਸਮਰੀਨ ਕੌਰ ਨੂੰ ਪਹਿਲੀ ਵਾਰ ਇਕੱਲੇ ਦੇਖ ਬੋਲੇ ਪ੍ਰਸ਼ੰਸਕ, ਵੇਖੋ ਵਾਇਰਲ ਵੀਡੀਓ

'ਫੜਿਆ ਗਿਆ ਸ਼ੇਰ...', ਅਰਸ਼ਦੀਪ ਸਿੰਘ ਤੇ ਸਮਰੀਨ ਕੌਰ ਨੂੰ ਪਹਿਲੀ ਵਾਰ ਇਕੱਲੇ ਦੇਖ ਬੋਲੇ ਪ੍ਰਸ਼ੰਸਕ, ਵੇਖੋ ਵਾਇਰਲ ਵੀਡੀਓ

Arshdeep Singh with Samreen Kaur Video : ਭਾਰਤੀ ਕ੍ਰਿਕਟ ਟੀਮ (Indian Cricket Team) ਅਤੇ ਪੰਜਾਬ ਕਿੰਗਜ਼ (PBKS) ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਇਨ੍ਹੀਂ ਦਿਨੀਂ ਆਪਣੀ ਖੇਡ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਅਰਸ਼ਦੀਪ ਸਿੰਘ ਬਾਰੇ ਡੇਟਿੰਗ ਦੀਆਂ ਅਫਵਾਹਾਂ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਰੱਖਿਆ ਹੈ। ਅਫ਼ਵਾਹਾਂ ਹਨ ਕਿ ਅਰਸ਼ਦੀਪ ਸਿੰਘ, ਪੰਜਾਬੀ ਅਦਾਕਾਰਾ ਅਤੇ ਮਾਡਲ ਸਮਰੀਨ ਕੌਰ ਨੂੰ ਡੇਟ ਕਰ ਰਿਹਾ ਹੈ।

ਹੁਣ, ਅਰਸ਼ਦੀਪ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਸਮਰੀਨ ਕੌਰ (ਪ੍ਰੇਮਿਕਾ ਮੰਨੀ ਜਾ ਰਹੀ) ਨਾਲ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਅਰਸ਼ਦੀਪ ਅਤੇ ਸਮਰੀਨ ਦੇ ਰਿਸ਼ਤੇ ਬਾਰੇ ਫਿਰ ਤੋਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਹਨ।


ਇੱਕ ਤਸਵੀਰ ਤੋਂ ਸ਼ੁਰੂ ਹੋਈਆਂ ਅਫਵਾਹਾਂ (Arshdeep Samreen Video)

ਦੱਸ ਦਈਏ ਕਿ ਅਰਸ਼ਦੀਪ ਸਿੰਘ (Arshdeep Singh Girlfriend) ਦੇ ਰਿਸ਼ਤੇ ਦੀਆਂ ਅਫਵਾਹਾਂ ਦਾ ਦੌਰ ਪਿਛਲੇ ਦਿਨਾਂ ਦੌਰਾਨ ਸਨੈਪਚੈਟ 'ਤੇ ਸਾਂਝੀ ਕੀਤੀ ਗਈ ਇੱਕ ਫੋਟੋ ਨਾਲ ਸ਼ੁਰੂ ਹੋਇਆ। ਤਸਵੀਰ ਵਿੱਚ ਅਰਸ਼ਦੀਪ ਇੱਕ "ਰਹੱਸਮਈ ਕੁੜੀ" ਦਾ ਹੱਥ ਫੜੀ ਹੋਇਆ ਦਿਖਾਈ ਦੇ ਰਿਹਾ ਹੈ, ਹਾਲਾਂਕਿ, ਉਸਨੇ ਕੁੜੀ ਦੀ ਪਛਾਣ ਨਹੀਂ ਦੱਸੀ।

ਇਸ ਇੱਕ ਫੋਟੋ ਨੇ ਅਫਵਾਹਾਂ ਦਾ ਬਾਜ਼ਾਰ ਗਰਮ ਦਿੱਤਾ ਅਤੇ ਪ੍ਰਸ਼ੰਸਕ ਅੰਦਾਜ਼ਾ ਲਗਾਉਣ ਲੱਗੇ ਕਿ ਇਹ ਕੁੜੀ ਕੌਣ ਹੋ ਸਕਦੀ ਹੈ ? ਜਿਵੇਂ ਹੀ ਫੋਟੋ ਵਾਇਰਲ ਹੋਈ, ਪ੍ਰਸ਼ੰਸਕਾਂ ਨੇ ਕੁੜੀ ਦੇ ਹੱਥ 'ਤੇ ਇੱਕ ਟੈਟੂ ਦੇਖਿਆ। ਇਸ ਤੋਂ ਬਾਅਦ, ਸੋਸ਼ਲ ਮੀਡੀਆ ਨੇ ਦਾਅਵਾ ਕੀਤਾ ਕਿ ਇਹ ਟੈਟੂ ਪੰਜਾਬੀ ਅਦਾਕਾਰਾ ਸਮਰੀਨ ਕੌਰ ਦੇ ਹੱਥ 'ਤੇ ਬਣੇ ਟੈਟੂ ਵਰਗਾ ਸੀ। ਨਤੀਜੇ ਵਜੋਂ, ਅਰਸ਼ਦੀਪ ਅਤੇ ਸਮਰੀਨ ਦੇ ਰਿਸ਼ਤੇ ਨੂੰ ਲੈ ਕੇ ਆਨਲਾਈਨ ਕਈ ਤਰ੍ਹਾਂ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।

ਪ੍ਰਸ਼ੰਸਕਾਂ ਦੀਆਂ ਆ ਰਹੀਆਂ ਟਿੱਪਣੀਆਂ

ਹੁਣ, ਇੱਕ ਨਵੀਂ ਵੀਡੀਓ ਨੇ ਅਰਸ਼ਦੀਪ ਅਤੇ ਸਮਰੀਨ ਦੇ ਰਿਸ਼ਤੇ ਬਾਰੇ ਕਿਆਸਰਾਈਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵਾਇਰਲ ਵੀਡੀਓ ਵਿੱਚ ਅਰਸ਼ਦੀਪ ਸਿੰਘ ਅਤੇ ਸਮਰੀਨ ਹਵਾਈ ਅੱਡੇ 'ਤੇ ਇਕੱਠੇ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ 'ਤੇ ਟਿੱਪਣੀਆਂ ਕਰ ਰਹੇ ਹਨ, ਇੱਕ ਟਿੱਪਣੀ ਕੀਤੀ ਹੈ, "ਸ਼ੇਰ ਫੜਿਆ ਗਿਆ ਹੈ... ਉਹ ਇਕੱਠੇ ਚੰਗੇ ਲੱਗਦੇ ਹਨ।" ਹਾਲਾਂਕਿ, ਅਰਸ਼ਦੀਪ ਅਤੇ ਸਮਰੀਨ ਨੇ ਅਜੇ ਤੱਕ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਦਾਅਵਿਆਂ ਦਾ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ... ਈਰਾਨ ਤੇ ਅਮਰੀਕਾ ਵਿਚਾਲੇ ਗੱਲਬਾਤ ਕਿਉਂ ਰਹੀ ਬੇਸਿੱਟਾ ? 4 ਨੁਕਤਿਆਂ 'ਚ ਸਮਝੋ ਹੋਰਮੁਜ਼ ਸਟ੍ਰੇਟ 'ਤੇ ਕੀ ਹੋਵੇਗਾ ਅਸਰ ?

- PTC NEWS

Top News view more...

Latest News view more...

PTC NETWORK
PTC NETWORK