Sun, Apr 12, 2026
Whatsapp

Kapurthala Man Emotional Story : 25 ਸਾਲ ਬਾਅਦ ਘਰ ਪਹੁੰਚਿਆ ਸ਼ਖਸ, ਭਰਾ ਦੇ ਬੱਚਿਆਂ ਦੀ ਮਾਂ ਬਣੀ ਪਤਨੀ...ਪੜ੍ਹੋ ਕਿਵੇਂ ਉਲਝੀ ਰਿਸ਼ਤਿਆਂ ਦੀ ਤਾਣੀ ?

Kapurthala Hansa Singh Story : ਹੰਸਾ ਸਿੰਘ, ਜਦੋਂ 25 ਸਾਲ ਬਾਅਦ ਆਪਣੇ ਘਰ ਪਹੁੰਚਿਆ ਤਾਂ ਇਹ ਇੱਕ ਅਜਿਹਾ ਸੱਚ ਸੀ, ਜਿਸ ਨੇ ਦਿਲ ਨੂੰ ਚੀਰ ਕੇ ਰੱਖ ਦਿੱਤਾ। ਜਿਸ ਘਰ ਨੂੰ ਉਹ ਆਪਣਾ ਸਮਝ ਰਿਹਾ ਸੀ, ਹੁਣ ਉਸ ਘਰ ਵਿੱਚ ਉਸ ਦੀ ਪਤਨੀ ਕਿਸੇ ਹੋਰ ਦੀ ਜੀਵਨ ਸਾਥੀ ਬਣ ਚੁੱਕੀ ਸੀ, ਉਹ ਵੀ ਆਪਣੇ ਹੀ ਛੋਟੇ ਭਰਾ ਦੀ।

Reported by:  PTC News Desk  Edited by:  KRISHAN KUMAR SHARMA -- April 12th 2026 05:30 PM -- Updated: April 12th 2026 05:57 PM
Kapurthala Man Emotional Story : 25 ਸਾਲ ਬਾਅਦ ਘਰ ਪਹੁੰਚਿਆ ਸ਼ਖਸ, ਭਰਾ ਦੇ ਬੱਚਿਆਂ ਦੀ ਮਾਂ ਬਣੀ ਪਤਨੀ...ਪੜ੍ਹੋ ਕਿਵੇਂ ਉਲਝੀ ਰਿਸ਼ਤਿਆਂ ਦੀ ਤਾਣੀ ?

Kapurthala Man Emotional Story : 25 ਸਾਲ ਬਾਅਦ ਘਰ ਪਹੁੰਚਿਆ ਸ਼ਖਸ, ਭਰਾ ਦੇ ਬੱਚਿਆਂ ਦੀ ਮਾਂ ਬਣੀ ਪਤਨੀ...ਪੜ੍ਹੋ ਕਿਵੇਂ ਉਲਝੀ ਰਿਸ਼ਤਿਆਂ ਦੀ ਤਾਣੀ ?

Kapurthala : ਕਈ ਵਾਰ ਜ਼ਿੰਦਗੀ ਇਨਸਾਨ ਨੂੰ ਅਜਿਹੇ ਮੋੜ ‘ਤੇ ਲਿਆ ਖੜ੍ਹੀ ਕਰਦੀ ਹੈ, ਜਿੱਥੇ ਖੁਸ਼ੀ ਦੇ ਹੰਝੂਆਂ ਨਾਲ ਦਰਦ ਦੀ ਚੁੱਪ ਵੀ ਰਲ ਜਾਂਦੀ ਹੈ।ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ (Village Shiv Dyal Wala) ਵਿੱਚ ਵਾਪਰੀ ਇਹ ਘਟਨਾ ਵੀ ਕੁਝ ਅਜਿਹੀ ਹੀ ਹੈ। ਇੱਕ ਪਾਸੇ 25 ਸਾਲਾਂ ਬਾਅਦ ਘਰ ਵਾਪਸ ਆਇਆ ਹੰਸਾ ਸਿੰਘ, ਤੇ ਦੂਜੇ ਪਾਸੇ ਸਮੇਂ ਦੇ ਨਾਲ ਬਦਲ ਚੁੱਕੀ ਜ਼ਿੰਦਗੀ, ਰਿਸ਼ਤੇ ਤੇ ਹਕੀਕਤ…

ਮਾਨਸਿਕ ਤੌਰ 'ਤੇ ਪਰੇਸ਼ਾਨ ਰਿਹਾ ਹੰਸਾ ਸਿੰਘ, ਜਦੋਂ 25 ਸਾਲ ਬਾਅਦ (Hansa Singh Back Home After 25 Year) ਆਪਣੇ ਘਰ ਦੀਆਂ ਗਲੀਆਂ ਵਿੱਚ ਵਾਪਸ ਪਹੁੰਚਿਆ ਤਾਂ ਉਸ ਲਈ ਇਹ ਸਿਰਫ਼ ਵਾਪਸੀ ਨਹੀਂ ਸੀ, ਸਗੋਂ ਇਹ ਇੱਕ ਅਜਿਹਾ ਸੱਚ ਸੀ, ਜਿਸ ਨੇ ਦਿਲ (Heartfelt Story) ਨੂੰ ਚੀਰ ਕੇ ਰੱਖ ਦਿੱਤਾ। ਜਿਸ ਘਰ ਨੂੰ ਉਹ ਆਪਣਾ ਸਮਝ ਰਿਹਾ ਸੀ, ਹੁਣ ਉਸ ਘਰ ਵਿੱਚ ਉਸ ਦੀ ਪਤਨੀ ਕਿਸੇ ਹੋਰ ਦੀ ਜੀਵਨ ਸਾਥੀ ਬਣ ਚੁੱਕੀ ਸੀ, ਉਹ ਵੀ ਆਪਣੇ ਹੀ ਛੋਟੇ ਭਰਾ ਦੀ।


ਪਰਿਵਾਰ ਨੇ ਸਾਲਾਂ ਪਹਿਲਾਂ ਉਨ੍ਹਾਂ ਨੂੰ ਮ੍ਰਿਤ ਮੰਨ ਲਿਆ ਸੀ। ਰਿਵਾਜਾਂ ਅਤੇ ਮਜ਼ਬੂਰੀਆਂ ਦੇ ਵਿਚਕਾਰ, ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿੱਤਾ ਗਿਆ। 22 ਸਾਲਾਂ ਦੀ ਇਸ ਨਵੀਂ ਜ਼ਿੰਦਗੀ ਵਿੱਚ ਉਹਨਾਂ ਦੇ ਬੱਚੇ ਵੀ ਹਨ ਅਤੇ ਇੱਕ ਪੂਰਾ ਪਰਿਵਾਰ ਖੜ੍ਹਾ ਹੋ ਚੁੱਕਾ ਹੈ। ਜਦੋਂ ਹੰਸਾ ਸਿੰਘ ਵਾਪਸ ਆਏ, ਉਹ ਖੁਸ਼ੀ ਦਾ ਪਲ ਤਾਂ ਸੀ, ਪਰ ਇਸ ਖੁਸ਼ੀ ਦੇ ਨਾਲ ਅਨੇਕਾਂ ਸਵਾਲ ਵੀ ਖੜ੍ਹੇ ਹੋ ਗਏ…

'ਹੰਸਾ ਸਿੰਘ ਇੱਕ ਦਿਨ ਅਚਾਨਕ ਹੋਇਆ ਸੀ ਗਾਇਬ' (Kapurthala Man Coming Home After 25 Years)

ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਹੰਸਾ ਸਿੰਘ 25 ਸਾਲ ਪਹਿਲਾਂ (Hansa Singh Story) ਅਚਾਨਕ ਗਾਇਬ ਹੋ ਗਏ ਸਨ। ਪਰਿਵਾਰ ਨੇ ਹਰ ਥਾਂ ਉਨ੍ਹਾਂ ਦੀ ਭਾਲ ਕੀਤੀ ਪਰ ਕੋਈ ਸੁੱਧ ਨਹੀਂ ਮਿਲੀ। ਤਿੰਨ ਸਾਲ ਇੰਤਜ਼ਾਰ ਕਰਨ ਤੋਂ ਬਾਅਦ ਪਰਿਵਾਰ ਨੇ ਉਮੀਦ ਛੱਡ ਦਿੱਤੀ ਅਤੇ ਉਨ੍ਹਾਂ ਨੂੰ ਮ੍ਰਿਤ ਮੰਨ ਲਿਆ। ਸਮਾਜਕ ਰਿਵਾਜਾਂ ਅਨੁਸਾਰ, ਉਨ੍ਹਾਂ ਦੀ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿੱਤਾ ਗਿਆ। ਇਸ ਵਿਆਹ ਨੂੰ ਹੁਣ 22 ਸਾਲ ਹੋ ਚੁੱਕੇ ਹਨ ਅਤੇ ਦੋਹਾਂ ਦੇ ਦੋ ਬੱਚੇ ਵੀ ਹਨ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਅਚਾਨਕ 25 ਸਾਲ ਬਾਅਦ ਹੰਸਾ ਸਿੰਘ ਵਾਪਸ ਆ ਗਏ।

'ਭਿਖਾਰੀ ਵਰਗੀ ਹਾਲਤ ਵਿੱਚ ਮਿਲੇ'

ਉੱਤਰ ਪ੍ਰਦੇਸ਼ ਦੇ ਨਰਥੌਰ ਦੇ ਨਵੇਂ ਬਾਜ਼ਾਰ ਵਿੱਚ ਇਕ ਵਿਅਕਤੀ ਫਟੇ ਕੱਪੜਿਆਂ ਅਤੇ ਲੰਮੀ ਦਾਢੀ ਨਾਲ ਭਟਕਦਾ ਮਿਲਿਆ। ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਗੱਲਬਾਤ ਕੀਤੀ। ਸ਼ੁਰੂ ਵਿੱਚ ਉਹ ਕੁਝ ਸਾਫ਼ ਨਹੀਂ ਦੱਸ ਸਕਿਆ, ਪਰ ਹੌਲੀ-ਹੌਲੀ ਉਸਨੇ ਆਪਣਾ ਨਾਮ ਹੰਸਾ ਸਿੰਘ ਦੱਸਿਆ।

'ਪੁਲਿਸ ਦੀ ਜਾਂਚ'

ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ। 72 ਘੰਟਿਆਂ ਵਿੱਚ ਪਰਿਵਾਰਕ ਮੈਂਬਰ ਨਰਥੌਰ ਪਹੁੰਚ ਗਏ। ਪਹਿਲਾਂ ਉਹ ਉਸਨੂੰ ਪਛਾਣ ਨਹੀਂ ਸਕੇ ਕਿਉਂਕਿ 25 ਸਾਲਾਂ ਵਿੱਚ ਉਸਦਾ ਰੂਪ ਬਦਲ ਚੁੱਕਾ ਸੀ। ਪਰ ਜਦੋਂ ਭਰਾਵਾਂ ਅਤੇ ਪਿੰਡ ਦੇ ਸਰਪੰਚ ਨੇ ਬਚਪਨ ਦੀਆਂ ਯਾਦਾਂ ਅਤੇ ਘਟਨਾਵਾਂ ਬਾਰੇ ਪੁੱਛਿਆ ਤਾਂ ਉਹ ਭਾਵੁਕ ਹੋ ਗਿਆ ਅਤੇ ਉਸਦੀ ਅੱਖਾਂ ‘ਚ ਹੰਝੂ ਆ ਗਏ।

'ਪਤਨੀ ਵੱਲੋਂ ਇਨਕਾਰ, ਭਰਾਵਾਂ ਦਾ ਸਹਾਰਾ'

ਇਹ ਪਰਿਵਾਰ ਲਈ ਬਹੁਤ ਖੁਸ਼ੀ ਦਾ ਪਲ ਸੀ ਕਿ ਜੋ ਮੈਂਬਰ ਸਦਾ ਲਈ ਖੋ ਗਿਆ ਸੀ, ਉਹ ਵਾਪਸ ਮਿਲ ਗਿਆ। ਪਰ ਇਸ ਨਾਲ ਇੱਕ ਵੱਡੀ ਸਮੱਸਿਆ ਵੀ ਖੜ੍ਹੀ ਹੋ ਗਈ। ਸਭ ਤੋਂ ਵੱਡੀ ਚੁਣੌਤੀ ਵਿਮਲਾ ਦੇਵੀ ਸਾਹਮਣੇ ਸੀ ਕਿ ਉਹ ਹੁਣ ਕਿਸਨੂੰ ਤਰਜੀਹ ਦੇਵੇ? ਇੱਕ ਪਾਸੇ ਉਸਦਾ ਪਹਿਲਾ ਪਤੀ ਹੰਸਾ ਸਿੰਘ ਹੈ ਜੋ 25 ਸਾਲ ਬਾਅਦ ਵਾਪਸ ਆਇਆ ਹੈ, ਦੂਜੇ ਪਾਸੇ ਸੁਖ ਸਿੰਘ ਹੈ ਜਿਸਨੇ 22 ਸਾਲ ਉਸਦਾ ਸਾਥ ਦਿੱਤਾ ਅਤੇ ਉਹਨਾਂ ਦੇ ਤਿੰਨ ਬੱਚਿਆਂ ਦਾ ਪਿਤਾ ਹੈ।

ਹਾਲਾਂਕਿ, ਹੰਸਾ ਸਿੰਘ ਨੂੰ ਆਪਣੀ ਪਤਨੀ ਵੱਲੋਂ ਸਵੀਕਾਰ ਨਾ ਕੀਤਾ ਗਿਆ। ਹੁਣ ਸਮੇਂ ਨੇ ਉਸਦੇ ਲਈ ਨਵਾਂ ਰਾਹ ਬਣਾਇਆ ਸੀ, ਜਿਸ ਵਿੱਚ ਹੰਸਾ ਸਿੰਘ ਲਈ ਕੋਈ ਜਗ੍ਹਾ ਨਹੀਂ ਬਚੀ ਸੀ। ਹੁਣ ਹੰਸਾ ਸਿੰਘ ਆਪਣੇ ਭਰਾਵਾਂ ਦੇ ਨਾਲ ਰਹਿ ਰਿਹਾ ਹੈ।

ਪਿੰਡ ਦੀ ਪੰਚਾਇਤ ਨੇ ਸਰਕਾਰ ਨੂੰ ਇਲਾਜ ਦੀ ਕੀਤੀ ਅਪੀਲ

ਪਿੰਡ ਦੇ ਸਰਪੰਚ ਮਲਕੀਤ ਸਿੰਘ , ਕਿਸਾਨ ਆਗੂ ਗੁਰਸੇਵਕ ਸਿੰਘ ਸ਼ਿਵ ਦਿਆਲ ਵਾਲਾ ਅਤੇ ਹੋਰ ਮੁਹਤਬਰ ਵਿਅਕਤੀਆਂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਹੰਸਾ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸਨੂੰ ਇਲਾਜ ਦੀ ਸਖ਼ਤ ਲੋੜ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਸਰਕਾਰ ਵੱਲੋਂ ਅਤੇ ਉਸ ਲਈ ਕੋਈ ਪੈਨਸ਼ਨ ਜਾਂ ਆਰਥਿਕ ਸਹਾਇਤਾ ਵੀ ਲਗਾਈ ਜਾਵੇ, ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਕੁਝ ਸਹਾਰੇ ਨਾਲ ਬਿਤਾ ਸਕੇ, ਕਿਉਂਕਿ ਇਹ ਪਰਿਵਾਰ ਬੇਜ਼ਮੀਨਾ ਹੈ, ਆਪਣੇ ਨਾਂ 'ਤੇ ਕੋਈ ਜ਼ਮੀਨ ਜਾਂ ਵੱਡਾ ਸਹਾਰਾ ਨਹੀਂ। ਅਜਿਹੇ ਵਿੱਚ ਹੰਸਾ ਸਿੰਘ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਆਪਣੇ ਭਰਾਵਾਂ ਦੀ ਮਿਹਰਬਾਨੀ ‘ਤੇ ਟਿਕੀ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK