Sun, Apr 12, 2026
Whatsapp

ਪਟਿਆਲਾ 'ਚ ਵਿਸਾਖੀ ਫੈਸਟੀਵਲ ਆਯੋਜਿਤ, ਪੀਟੀਸੀ ਨਿਊਜ਼ ਦੇ CEO ਹਰਪ੍ਰੀਤ ਸਿੰਘ ਸਾਹਨੀ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ

Patiala News : ਹਰਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਹਰ ਇੱਕ ਵਾਰ ਵਿਸਾਖੀ ਦੀ ਖੁਸ਼ੀਆਂ ਅਤੇ ਖਾਲਸਾ ਸਥਾਪਨਾ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉੱਥੇ ਹੀ ਡੈਫ ਕਮਿਊਨਿਟੀ ਆਪਣੇ ਵਿਲੱਖਣ ਤਰੀਕੇ ਨਾਲ ਇਸ ਫੈਸਟੀਵਲ ਮਨਾਇਆ।

Reported by:  PTC News Desk  Edited by:  KRISHAN KUMAR SHARMA -- April 12th 2026 04:51 PM -- Updated: April 12th 2026 04:54 PM
ਪਟਿਆਲਾ 'ਚ ਵਿਸਾਖੀ ਫੈਸਟੀਵਲ ਆਯੋਜਿਤ, ਪੀਟੀਸੀ ਨਿਊਜ਼ ਦੇ CEO ਹਰਪ੍ਰੀਤ ਸਿੰਘ ਸਾਹਨੀ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ

ਪਟਿਆਲਾ 'ਚ ਵਿਸਾਖੀ ਫੈਸਟੀਵਲ ਆਯੋਜਿਤ, ਪੀਟੀਸੀ ਨਿਊਜ਼ ਦੇ CEO ਹਰਪ੍ਰੀਤ ਸਿੰਘ ਸਾਹਨੀ ਮੁੱਖ ਮਹਿਮਾਨ ਵੱਜੋਂ ਹੋਏ ਸ਼ਾਮਲ

Patiala News : ਪਟਿਆਲਾ ਦੇ ਪੈਸੀਫਿਕ ਰਿਸੋਰਟ ਵਿੱਚ ਪਟਿਆਲਾ ਐਸੋਸੀਏਸ਼ਨ ਆਫ ਡੈਫ ਦੇ ਵੱਲੋਂ ਸੈਕਿੰਡ ਪੰਜਾਬ ਡੈਫ ਵਿਸਾਖੀ ਫੈਸਟੀਵਲ ਮਨਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਪਣੀ ਕਲਾ ਲੈ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਡੈਫ ਕਮਿਊਨਿਟੀ ਦੇ ਲੋਕ ਇਸ ਪ੍ਰੋਗਰਾਮ ਵਿੱਚ ਕਾਫੀ ਸਾਰੀਆਂ ਹੱਥੀਂ ਬਣੀਆਂ ਚੀਜ਼ਾਂ ਅਤੇ ਪੰਜਾਬ ਦੇ ਵਿਰਸੇ ਨੂੰ ਦਰਸਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਪੀਟੀਸੀ ਨਿਊਜ਼ ਦੇ ਸੀਈਓ ਹਰਪ੍ਰੀਤ ਸਿੰਘ ਸਾਹਨੀ ਅਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਪਹੁੰਚੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਪੀਟੀਸੀ ਨਿਊਜ਼ ਦੇ ਸੀਈਓ ਹਰਪ੍ਰੀਤ ਸਿੰਘ ਸਾਹਨੀ (CEO Harpreet Singh Sahney) ਨੇ ਦੱਸਿਆ ਕਿ ਦੁਨੀਆਂ ਭਰ ਵਿੱਚ ਹਰ ਇੱਕ ਵਾਰ ਵਿਸਾਖੀ (Vaisakhi 2026) ਦੀ ਖੁਸ਼ੀਆਂ ਅਤੇ ਖਾਲਸਾ ਸਥਾਪਨਾ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਹੈ, ਉੱਥੇ ਹੀ ਡੈਫ ਕਮਿਊਨਿਟੀ ਆਪਣੇ ਵਿਲੱਖਣ ਤਰੀਕੇ ਨਾਲ ਇਸ ਫੈਸਟੀਵਲ ਮਨਾਇਆ।


ਉਨ੍ਹਾਂ ਨੇ ਦੱਸਿਆ ਕੀ ਇਹ ਆਪਣੇ-ਆਪ ਨੂੰ ਹੋਰਾਂ ਨਾਲੋਂ ਇਹਨਾਂ ਵਿੱਚ ਕਿੰਨੇ ਗੁਣ ਵੱਧ ਹਨ, ਜੋ ਆਪਣੀ ਕਲਾ ਨਾਲ ਪ੍ਰਸਤੁਤੀਆਂ ਸਾਈਨ ਲੈਂਗੁਏਜ਼ ਨਾਲ ਆਪਣੀ ਗੱਲ ਨੂੰ ਜਾਹਿਰ ਕਰਨਾ ਚੰਗੀ ਤਰ੍ਹਾਂ ਸਮਝਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹਨਾਂ ਲੋਕਾਂ ਨੂੰ ਕਦੀ ਵੀ ਤਰਸ ਦੀ ਭਾਵਨਾ ਨਾਲ ਨਹੀਂ ਦੇਖਣਾ ਚਾਹੀਦਾ, ਬਲਕਿ ਇਹਨਾਂ ਦਾ ਹੋਰ ਹੌਸਲਾ ਵਧਾਉਣਾ ਚਾਹੀਦਾ। ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਡੈਫ ਕਮਿਊਨਿਟੀ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।

ਪੰਜਾਬ ਡੈਫ ਵਿਸਾਖੀ ਫੈਸਟੀਵਲ ਦੇ ਪ੍ਰਬੰਧਕ ਜਗਦੀਪ ਸਿੰਘ ਨੇ ਦੱਸਿਆ ਕਿ ਪੂਰੀ ਦੁਨੀਆ ਤੋਂ ਡੈਫ ਕਮਿਊਨਿਟੀ ਇਸ ਫੈਸਟੀਵਲ ਵਿੱਚ ਸ਼ਾਮਿਲ ਹੋਈ ਹੈ, ਕਿਉਂਕਿ ਸੋਨਾ ਵਾਲੇ ਲੋਕ ਹਰ ਇੱਕ ਚੀਜ਼ ਨੂੰ ਜਾਣ ਲੈਂਦੇ ਹੈ ਪਰ ਡੈਫ ਕਮਿਊਨਿਟੀ ਦੇ ਕਈ ਸਾਰਾ ਅਜਿਹਾ ਵਰਗ ਹੈ, ਜੋ ਸਾਡੇ ਵਿਰਸੇ ਸਾਡੀਆਂ ਪੱਗਾਂ ਤੋਂ ਹਾਲੇ ਜਾਣੂ ਨਹੀਂ ਹੈ, ਜਿਸ ਕਰਕੇ ਇਹ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK